independenceday-2016

Press Information Bureau

Government of India

Prime Minister's Office

72ਵੇਂ ਸੁਤੰਤਰਤਾ ਦਿਵਸ ਦੇ ਮੌਕੇ ਲਾਲ ਕਿਲੇ ਦੀ ਫ਼ਸੀਲ ਤੋਂ ਪ੍ਰਧਾਨ ਮੰਤਰੀ ਵੱਲੋਂ ਦਿੱਤੇ ਗਏ ਭਾਸ਼ਣ ਦਾ ਮੂਲ - ਪਾਠ

Posted On :15, August 2018 13:35 IST

ਮੇਰੇ ਪਿਆਰੇ ਦੇਸ਼ ਵਾਸੀਓ,

ਅਜ਼ਾਦੀ ਦੇ ਪਵਿੱਤਰ ਤਿਉਹਾਰ ਦੀਆਂ ਤੁਹਾਨੂੰ ਸਭ ਨੂੰ ਅਨੇਕ-ਅਨੇਕ ਸ਼ੁਭਕਾਮਨਾਵਾਂ।

ਅੱਜ ਦੇਸ਼ ਇੱਕ ਆਤਮਵਿਸ਼ਵਾਸ ਨਾਲ ਭਰਿਆ ਹੋਇਆ ਹੈ। ਸੁਪਨਿਆਂ ਨੂੰ ਸੰਕਲਪ ਦੇ ਨਾਲ ਬੇਹੱਦ ਮਿਹਨਤ ਕਰ-ਕਰਕੇ ਦੇਸ਼ ਨਵੀਆਂ ਉਚਾਈਆਂ ਨੂੰ ਪਾਰ ਕਰ ਰਿਹਾ ਹੈ। ਅੱਜ ਦਾ ਸੂਰਜ ਇੱਕ ਨਵੀਂ ਚੇਤਨਾ, ਨਵੀਂ ਉਮੰਗ, ਨਵਾਂ ਉਤਸ਼ਾਹ, ਨਵੀਂ ਊਰਜਾ ਲੈ ਕੇ ਆਇਆ ਹੈ।

ਮੇਰੇ ਪਿਆਰੇ ਦੇਸ਼ ਵਾਸੀਓ, ਸਾਡੇ ਦੇਸ਼ ਵਿੱਚ 12 ਸਾਲ ਵਿੱਚ ਇੱਕ ਵਾਰ ਨੀਲਕੁਰਿੰਜੀ (Neelakurinji) ਦਾ ਫੁੱਲ ਉਗਦਾ ਹੈ। ਇਸ ਸਾਲ ਦੱਖਣ ਦੀਆਂ ਨੀਲਗਿਰੀ ਦੀਆਂ ਪਹਾੜੀਆਂ ’ਤੇ ਇਹ ਸਾਡਾ ਨੀਰਕੁਰਿੰਜੀ ਦਾ ਫੁੱਲ ਜਿਵੇਂ ਮੰਨੋ ਤਿਰੰਗੇ ਝੰਡੇ ਦੇ ਅਸ਼ੋਕ ਚੱਕਰ ਦੀ ਤਰ੍ਹਾਂ ਦੇਸ਼ ਦੀ ਅਜ਼ਾਦੀ ਦੇ ਉਤਸਵ ਵਿੱਚ ਲਿਹਲਹਾ ਰਿਹਾ ਹੈ।

ਮੇਰੇ ਪਿਆਰੇ ਦੇਸ਼ ਵਾਸੀਓ, ਅਜ਼ਾਦੀ ਦਾ ਇਹ ਤਿਉਹਾਰ ਅਸੀਂ ਉਸ ਸਮੇਂ ਮਨਾ ਰਹੇ ਹਾਂ, ਜਦੋਂ ਸਾਡੀਆਂ ਬੇਟੀਆਂ ਉੱਤਰਾਖੰਡ, ਹਿਮਾਚਲ, ਮਣੀਪੁਰ, ਤੇਲੰਗਾਨਾ, ਆਂਧਰਾ ਪ੍ਰਦੇਸ਼ – ਇਨ੍ਹਾਂ ਰਾਜਾਂ ਦੀਆਂ ਸਾਡੀਆਂ ਬੇਟੀਆਂ ਨੇ ਸੱਤ ਸਮੁੰਦਰ ਪਾਰ ਕੀਤੇ ਅਤੇ ਸੱਤ ਸਮੁੰਦਰਾਂ ਨੂੰ ਤਿਰੰਗੇ ਰੰਗ ਨਾਲ ਰੰਗ ਕੇ ਉਹ ਸਾਡੇ ਦਰਮਿਆਨ ਵਾਪਸ ਆ ਗਈਆਂ ਹਨ।

ਮੇਰੇ ਪਿਆਰੇ ਦੇਸ਼ ਵਾਸੀਓ, ਅਸੀਂ ਅਜ਼ਾਦੀ ਦਾ ਤਿਉਹਾਰ ਉਸ ਸਮੇਂ ਮਨਾ ਰਹੇ ਹਾਂ, ਜਦੋਂ ਐਵਰੈਸਟ ਵਿਜੇਤਾ ਤਾਂ ਬਹੁਤ ਹੋਏ, ਅਨੇਕ ਸਾਡੇ ਵੀਰਾਂ ਨੇ, ਅਨੇਕ ਸਾਡੀਆਂ ਬੇਟੀਆਂ ਨੇ ਐਵਰੈਸਟ ’ਤੇ ਜਾ ਕੇ ਤਿਰੰਗਾ ਝੰਡਾ ਲਹਿਰਾਇਆ ਹੈ। ਲੇਕਿਨ ਇਸ ਅਜ਼ਾਦੀ ਦੇ ਤਿਉਹਾਰ ਵਿੱਚ ਮੈਂ ਇਸ ਗੱਲ ਨੂੰ ਯਾਦ ਕਰਾਂਗਾ ਕਿ ਸਾਡੇ ਦੂਰ-ਦੁਰਾਡੇ ਜੰਗਲਾਂ ਵਿੱਚ ਜਿਊਣ ਵਾਲੇ ਨੰਨੇ-ਮੁੰਨੇ ਆਦਿਵਾਸੀ ਬੱਚਿਆਂ ਨੇ ਇਸ ਵਾਰ ਐਵਰੈਸਟ ’ਤੇ ਤਿਰੰਗਾ ਝੰਡਾ ਲਹਿਰਾ ਕੇ ਤਿਰੰਗੇ ਝੰਡੇ ਦੀ ਸ਼ਾਨ ਹੋਰ ਵਧਾ ਦਿੱਤੀ ਹੈ।

ਮੇਰੇ ਪਿਆਰੇ ਦੇਸ਼ ਵਾਸੀਓ, ਹੁਣੇ-ਹੁਣੇ  ਲੋਕ ਸਭਾ, ਰਾਜ ਸਭਾ ਦੇ ਸੈਸ਼ਨ ਪੂਰੇ ਹੋਏ ਹਨ। ਤੁਸੀਂ ਦੇਖਿਆ ਹੋਵੇਗਾ ਕਿ ਸਦਨ ਬਹੁਤ ਵਧੀਆ ਢੰਗ ਨਾਲ ਚਲਿਆ ਅਤੇ ਇੱਕ ਤਰ੍ਹਾਂ ਨਾਲ ਸੰਸਦ ਦਾ ਇਹ ਸੈਸ਼ਨ ਪੂਰੀ ਤਰ੍ਹਾਂ ਸਮਾਜਿਕ ਨਿਆਂ ਨੂੰ ਸਮਰਪਿਤ ਸੀ। ਦਲਿਤ ਹੋਵੇ, ਪੀੜਤ ਹੋਵੇ, ਸ਼ੋਸ਼ਿਤ ਹੋਵੇ, ਵੰਚਿਤ ਹੋਵੇ, ਔਰਤਾਂ ਹੋਣ ਉਨ੍ਹਾਂ ਦੇ ਹੱਕਾਂ ਦੀ ਰੱਖਿਆ ਕਰਨ ਦੇ ਲਈ ਸਾਡੀ ਸੰਸਦ ਨੇ ਸੰਵੇਦਨਸ਼ੀਲਤਾ ਅਤੇ ਸਜਗਤਾ ਦੇ ਨਾਲ ਸਮਾਜਿਕ ਨਿਆਂ ਨੂੰ ਹੋਰ ਜ਼ਿਆਦਾ ਤਾਕਤਵਰ ਬਣਾਇਆ ।

ਓਬੀਸੀ ਆਯੋਗ ਨੂੰ ਸਾਲਾਂ ਤੋਂ ਸੰਵਿਧਾਨਕ ਸਥਾਨ ਦੇਣ ਲਈ ਮੰਗ ਉਠ ਰਹੀ ਸੀ। ਇਸ ਵਾਰ ਸੰਸਦ ਨੇ ਪਿਛੜਿਆਂ, ਅਤਿ ਪਿਛੜਿਆਂ ਨੂੰ, ਉਸ ਆਯੋਗ ਨੂੰ ਸੰਵਿਧਾਨਕ ਦਰਜਾ ਦੇ ਕੇ , ਇੱਕ ਸੰਵਿਧਾਨਕ ਵਿਵਸਥਾ ਦੇ ਕੇ, ਉਨ੍ਹਾਂ ਦੇ ਹੱਕਾਂ ਦੀ ਰੱਖਿਆ ਕਰਨ ਦਾ ਪ੍ਰਯਤਨ ਕੀਤਾ ਹੈ।

ਅਸੀਂ ਅੱਜ ਉਸ ਸਮੇਂ ਅਜ਼ਾਦੀ ਦਾ ਤਿਉਹਾਰ ਮਨਾ ਰਹੇ ਹਾਂ, ਜਦੋਂ ਸਾਡੇ ਦੇਸ਼ ਵਿੱਚ ਉਨ੍ਹਾਂ ਖ਼ਬਰਾਂ ਨੇ ਦੇਸ਼ ਵਿੱਚ ਨਵੀਂ ਚੇਤਨਾ ਲਿਆਂਦੀ, ਜਿਨ੍ਹਾਂ ਨਾਲ ਹਰ ਭਾਰਤੀ ਜੋ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਕਿਉਂ ਨਾ ਰਹਿੰਦਾ ਹੋਵੇ, ਅੱਜ ਇਸ ਗੱਲ ਦਾ ਗਰਵ ਕਰ ਰਿਹਾ ਹੈ, ਕਿ ਭਾਰਤ ਨੇ ਵਿਸ਼ਵ ਦੀ ਛੇਵੀਂ ਵੱਡੀ Economy ਵਿੱਚ ਆਪਣਾ ਨਾਮ ਦਰਜ ਕਰਾ ਦਿੱਤਾ ਹੈ। ਅਜਿਹੇ ਇੱਕ ਸਕਾਰਾਤਮਕ ਮਾਹੌਲ ਵਿੱਚ, ਸਕਾਰਾਤਮਕ ਘਟਨਾਵਾਂ ਦੀ ਲੜੀ ਵਿੱਚ ਅੱਜ ਅਸੀਂ ਅਜ਼ਾਦੀ ਦਾ ਤਿਉਹਾਰ ਮਨਾ ਰਹੇ ਹਾਂ।

ਦੇਸ਼ ਨੂੰ ਅਜ਼ਾਦੀ ਦਿਵਾਉਣ ਲਈ ਪੂਜਨੀਕ ਬਾਪੂ ਦੀ ਅਗਵਾਈ ਵਿੱਚ ਲਕਸ਼ਵਧੀ ਲੋਕਾਂ ਨੇ ਆਪਣਾ ਜੀਵਨ ਖਪਾ ਦਿੱਤਾ, ਜਵਾਨੀ ਜੇਲਾਂ ਵਿੱਚ ਗੁਜ਼ਾਰ ਦਿੱਤੀ। ਕਈ ਕ੍ਰਾਂਤੀਕਾਰੀ ਮਹਾਪੁਰਸ਼ਾਂ ਨੇ ਫਾਂਸੀ ਦੇ ਤਖਤੇ ’ਤੇ ਲਟਕ ਕੇ ਦੇਸ਼ ਦੀ ਅਜ਼ਾਦੀ ਦੇ ਲਈ ਫਾਂਸੀ ਦੇ ਫੰਦਿਆਂ ਨੂੰ ਚੁੰਮ ਲਿਆ। ਮੈਂ ਅੱਜ ਦੇਸ਼ ਵਾਸੀਆਂ ਵੱਲੋਂ ਅਜ਼ਾਦੀ ਦੇ ਇਨ੍ਹਾਂ ਵੀਰ ਸੈਨਾਨੀਆਂ ਨੂੰ ਦਿਲੋਂ ਨਮਨ ਕਰਦਾ ਹਾਂ, ਅੰਤਾਕਰਨ ਤੋਂ ਪ੍ਰਣਾਮ ਕਰਦਾ ਹਾਂ। ਜਿਸ ਤਿਰੰਗੇ ਝੰਡੇ ਦੀ ਆਨ-ਬਾਨ-ਸ਼ਾਨ, ਸਾਨੂੰ ਜਿਊਣ-ਜੁਝਣ ਦੀ, ਮਰਨ-ਮਿਟਨ ਦੀ ਪ੍ਰੇਰਨਾ ਦਿੰਦੀ ਹੈ,  ਜਿਸ ਤਿਰੰਗੇ ਦੀ ਸ਼ਾਨ ਦੇ ਲਈ ਦੇਸ਼ ਦੀ ਸੈਨਾ ਦੇ ਜਵਾਨ ਆਪਣੇ ਪ੍ਰਾਣਾਂ ਦੀ ਆਹੁਤੀ ਦੇ ਦਿੰਦੇ ਹਨ, ਸਾਡੇ ਅਰਧ ਸੈਨਿਕ ਬਲ ਜਿੰਦਗੀ ਖਪਾ ਦਿੰਦੇ ਹਨ, ਸਾਡੇ ਪੁਲਿਸ ਬਲ ਦੇ ਜਵਾਨ ਸਧਾਰਨ ਵਿਅਕਤੀ ਦੀ ਰੱਖਿਆ ਲਈ ਦਿਨ-ਰਾਤ ਦੇਸ਼ ਦੀ ਸੇਵਾ ਵਿੱਚ ਲੱਗੇ ਰਹਿੰਦੇ ਹਨ।

ਮੈਂ ਸੈਨਾ ਦੇ ਸਾਰੇ ਜਵਾਨਾਂ ਨੂੰ, ਅਰਧ ਸੈਨਿਕ ਬਲਾਂ ਨੂੰ, ਪੁਲਿਸ ਦੇ ਜਵਾਨਾਂ ਨੂੰ, ਉਨ੍ਹਾਂ ਦੀ ਮਹਾਨ ਸੇਵਾ ਦੇ ਲਈ, ਉਨ੍ਹਾਂ ਦੀ ਤਿਆਗ-ਤਪੱਸਿਆ ਲਈ, ਉਨ੍ਹਾਂ ਦੇ ਪਰਾਕਰਮ ਅਤੇ ਪੁਰਸ਼ਾਰਥ ਲਈ ਅੱਜ ਤਿਰੰਗੇ ਝੰਡੇ ਦੇ ਸਾਹਮਣੇ ਲਾਲ ਕਿਲ੍ਹੇ ਦੀ ਫ਼ਸੀਲ ਤੋਂ ਸ਼ਤ-ਸ਼ਤ ਨਮਨ ਕਰਦਾ ਹਾਂ ਅਤੇ ਉਨ੍ਹਾਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।

ਇਨ੍ਹੀਂ ਦਿਨੀਂ ਦੇਸ਼ ਦੇ ਅਲੱਗ-ਅਲੱਗ ਕੋਨਿਆਂ ਤੋਂ ਚੰਗੀ ਵਰਖਾ ਦੀਆਂ ਖ਼ਬਰਾਂ ਆ ਰਹੀਆਂ ਹਨ, ਤਾਂ ਨਾਲ-ਨਾਲ ਹੜ੍ਹ ਦੀਆਂ ਵੀ ਖ਼ਬਰਾਂ ਆ ਰਹੀਆਂ ਹਨ। ਵਧੇਰੇ ਵਰਖਾ ਅਤੇ ਹੜ੍ਹ ਦੇ ਕਾਰਨ ਜਿਨ੍ਹਾਂ ਪਰਿਵਾਰਾਂ ਨੂੰ ਆਪਣੇ ਸੱਜਣ ਗਵਾਉਣੇ ਪਏ ਹਨ, ਜਿਨ੍ਹਾਂ ਨੂੰ ਮੁਸੀਬਤਾਂ ਝੱਲਣੀਆਂ ਪਈਆਂ ਹਨ, ਉਨ੍ਹਾਂ ਸਾਰਿਆਂ ਪ੍ਰਤੀ ਦੇਸ਼ ਪੂਰੀ ਤਾਕਤ ਨਾਲ ਉਨ੍ਹਾਂ ਦੀ ਮਦਦ ਵਿੱਚ ਖੜ੍ਹਾ ਹੈ ਅਤੇ ਜਿਨ੍ਹਾਂ ਨੇ ਆਪਣਿਆਂ ਨੂੰ ਗਵਾਇਆ ਹੈ, ਉਨ੍ਹਾਂ ਦੇ ਦੁੱਖ ਲਈ ਮੈਂ ਸਹਿਭਾਗੀ ਹਾਂ।

ਮੇਰੇ ਪਿਆਰੇ ਦੇਸ਼ ਵਾਸੀਓ, ਅਗਲੀ ਵਿਸਾਖੀ ਸਾਡੇ ਜ਼ਲ੍ਹਿਆਂਵਾਲੇ ਬਾਗ਼ ਦੇ ਸਾਕੇ ਨੂੰ ਸੌ ਵਰ੍ਹੇ ਹੋ ਰਹੇ ਹਨ। ਦੇਸ਼ ਦੇ ਸਧਾਰਨ ਲੋਕਾਂ ਨੇ ਦੇਸ਼ ਦੀ ਅਜ਼ਾਦੀ ਲਈ ਕਿਸ ਤਰ੍ਹਾਂ ਜਾਨ ਦੀ ਬਾਜ਼ੀ ਲਗਾ ਦਿੱਤੀ ਸੀ ਅਤੇ ਜ਼ੁਲਮ ਦੀਆਂ ਸੀਮਾਵਾਂ ਕਿੰਨੀਆਂ ਲੰਘ ਚੱਕੀਆਂ ਸਨ। ਜ਼ਲ੍ਹਿਆਂਵਾਲਾ ਬਾਗ ਸਾਡੇ ਦੇਸ਼ ਦੇ ਉਨ੍ਹਾਂ ਵੀਰਾਂ ਦੇ ਤਿਆਗ ਅਤੇ ਬਲੀਦਾਨ ਦਾ ਸੰਦੇਸ਼ ਦਿੰਦਾ ਹੈ। ਮੈਂ ਉਨ੍ਹਾਂ ਸਾਰੇ ਵੀਰਾਂ ਨੂੰ ਦਿਲੋਂ, ਆਦਰਪੂਰਵਕ ਨਮਨ ਕਰਦਾ ਹਾਂ।

ਮੇਰੇ ਪਿਆਰੇ ਦੇਸ਼ ਵਾਸੀਓ, ਇਹ ਅਜ਼ਾਦੀ ਐਵੇਂ ਹੀ ਨਹੀਂ ਮਿਲੀ ਹੈ। ਪੂਜਨੀਕ ਬਾਪੂ ਦੀ ਅਗਵਾਈ ਵਿੱਚ ਅਨੇਕ ਮਹਾਪੁਰਸ਼ਾਂ ਨੇ, ਅਨੇਕ ਵੀਰ ਪੁਰਸ਼ਾਂ ਨੇ, ਕ੍ਰਾਂਤੀਕਾਰੀਆਂ ਦੀ ਅਗਵਾਈ ਵਿੱਚ ਅਨੇਕ ਨੌਜਵਾਨਾਂ ਨੇ, ਸੱਤਿਆਗ੍ਰਹਿ ਦੀ ਦੁਨੀਆ ਵਿੱਚ ਰਹਿਣ ਵਾਲਿਆਂ ਨੇ ਜਵਾਨੀ ਜੇਲਾਂ ਵਿੱਚ ਕੱਟ ਦਿੱਤੀ। ਦੇਸ਼ ਨੂੰ ਅਜ਼ਾਦੀ ਦਿਵਾਈ, ਲੇਕਿਨ ਅਜ਼ਾਦੀ ਦੇ ਇਸ ਸੰਘਰਸ਼ ਵਿੱਚ ਸੁਪਨਿਆਂ ਨੂੰ ਵੀ ਸੰਜੋਇਆ ਹੈ। ਭਾਰਤ ਦੇ ਸ਼ਾਨਦਾਰ ਰੂਪ ਨੂੰ ਵੀ ਉਨ੍ਹਾਂ ਨੇ ਮਨ ਵਿੱਚ ਅੰਕਿਤ ਕੀਤਾ ਹੈ। ਅਜ਼ਾਦੀ ਦੇ ਕਈ ਸਾਲ ਪਹਿਲਾਂ ਤਾਮਿਲਨਾਡੂ ਦੇ ਰਾਸ਼ਟਰ ਕਵੀ ਸੁਬਰਮਣਿਅਮ ਭਾਰਤੀ ਨੇ ਆਪਣੇ ਸੁਪਨਿਆਂ ਨੂੰ ਸ਼ਬਦਾਂ ਵਿੱਚ ਪਿਰੋਇਆ ਸੀ। ਉਨ੍ਹਾਂ ਨੇ ਲਿਖਿਆ ਸੀ। (ਏਲਾਰੂਮ ਅਮਰਨਿਲਯਈ ਅਡੂਮਨਨ ਮੁਰੂਯਈ India ਅਲਿਗਿਰੀ ਕੁ ਅਲਿਕੁਮ India ਉਲਾਗਿਰੀ ਕੁ ਅਲਿਕੁਮ

ਅਤੇ ਉਨ੍ਹਾਂ ਨੇ ਲਿਖਿਆ ਸੀ-

ਏਲਾਰੂਮ ਅਮਰ ਨਿਲਿਯਈ ਅਡਮਨਨ ਮੁਰੇਯਈ

ਇੰਡੀਆ ਅਲਿਗਿਰੀ ਕੁ ਅਲਿਕੁਮ

ਇੰਡੀਆ ਕੁਲਾਗਿਰੀ ਕੁ ਅਲਿਕੁਮ

 

ਭਾਵ ਕਿ ਭਾਰਤ, ਉਨ੍ਹਾਂ ਨੇ ਅਜ਼ਾਦੀ ਦੇ ਬਾਅਦ ਕੀ ਸੁਪਨਾ ਦੇਖਿਆ ਸੀ? ਸੁਬਰਮਣਿਅਮ ਭਾਰਤੀ ਨੇ ਕਿਹਾ ਸੀ- ਭਾਰਤ ਪੂਰੀ ਦੁਨੀਆ ਦੇ ਹਰ ਤਰ੍ਹਾਂ ਦੇ ਬੰਧਨਾਂ ਤੋਂ ਮੁਕਤੀ ਪਾਉਣ ਦਾ ਰਸਤਾ ਦਿਖਾਵੇਗਾ।

ਮੇਰੇ ਪਿਆਰੇ ਦੇਸ਼ ਵਾਸੀਓ, ਇਨ੍ਹਾਂ ਮਹਾਪੁਰਖਾਂ ਦੇ ਸੁਪਨੇ ਨੂੰ ਪੂਰਾ ਕਰਨ ਲਈ ਅਜ਼ਾਦੀ ਦੇ ਸੈਨਾਨੀਆਂ ਦੀਆਂ ਇੱਛਾਵਾਂ ਨੂੰ ਪਰਿਪੂਰਣ ਕਰਨ ਲਈ, ਦੇਸ਼ ਦੇ ਕੋਟੀ-ਕੋਟੀ ਜਨਾਂ ਦੀਆਂ ਉਮੀਦਾਂ-ਅਕਾਂਖਿਆਵਾਂ ਨੂੰ ਪੂਰਾ ਕਰਨ ਦੇ ਲਈ ਅਜ਼ਾਦੀ ਤੋਂ ਬਾਅਦ ਪੂਜਨੀਕ ਬਾਬਾ ਸਾਹਿਬ ਅੰਬੇਡਕਰ ਜੀ ਦੀ ਅਗਵਾਈ ਵਿੱਚ ਭਾਰਤ ਨੇ ਇੱਕ ਸਮਾਵੇਸ਼ੀ ਸੰਵਿਧਾਨ ਦਾ ਨਿਰਮਾਣ ਕੀਤਾ। ਇਹ ਸਾਡਾ ਸਮਾਵੇਸ਼ੀ ਸੰਵਿਧਾਨ ਇੱਕ ਨਵੇਂ ਭਾਰਤ ਦੇ ਨਿਰਮਾਣ ਦਾ ਸੰਕਲਪ ਲੈ ਕੇ ਆਇਆ ਹੈ। ਸਾਡੇ ਲਈ ਕੁਝ ਜ਼ਿੰਮੇਵਾਰੀਆਂ ਲੈ ਕੇ ਆਇਆ ਹੈ। ਸਾਡੇ ਲਈ ਸੀਮਾ ਰੇਖਾ ਤੈਅ ਕਰਕੇ ਆਇਆ ਹੈ। ਸਾਡੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਸਮਾਜ ਦੇ ਹਰ ਵਰਗ ਨੂੰ ਹਰ ਤਬਕੇ ਨੂੰ, ਭਾਰਤ ਦੇ ਹਰ ਭੂ-ਭਾਗ ਨੂੰ ਸਮਾਨ ਰੂਪ ਨਾਲ ਅਵਸਰ ਮਿਲਣ, ਅੱਗੇ ਲੈ ਜਾਣ ਦੇ ਲਈ, ਉਸ ਦੇ ਲਈ ਸਾਡਾ ਸੰਵਿਧਾਨ ਸਾਡਾ ਮਾਰਗਦਰਸ਼ਨ ਕਰਦਾ ਰਿਹਾ ਹੈ।

ਮੇਰੇ ਪਿਆਰੇ ਭਾਈਓ-ਭੈਣੋਂ, ਸਾਡਾ ਸੰਵਿਧਾਨ ਸਾਨੂੰ ਕਹਿੰਦਾ ਹੈ, ਭਾਰਤ ਦੇ ਤਿਰੰਗੇ ਝੰਡੇ ਤੋਂ ਸਾਨੂੰ ਪ੍ਰੇਰਨਾ ਮਿਲਦੀ ਹੈ-ਗ਼ਰੀਬਾਂ ਨੂੰ ਨਿਆਂ ਮਿਲੇ, ਸਾਰਿਆਂ ਨੂੰ, ਜਨ-ਜਨ ਨੂੰ ਅੱਗੇ ਵਧਣ ਦਾ ਅਵਸਰ ਮਿਲੇ, ਸਾਡਾ ਨਿਮਨ-ਮੱਧ ਵਰਗ, ਮੱਧ ਵਰਗ, ਉੱਚ-ਮੱਧ ਵਰਗ, ਉਨ੍ਹਾਂ ਨੂੰ ਅੱਗੇ ਵਧਣ ਵਿੱਚ ਕੋਈ ਰੁਕਾਵਟ ਨਾ ਆਵੇ, ਸਰਕਾਰ ਦੀਆਂ ਅੜਚਣਾਂ ਨਾ ਆਉਣਸਮਾਜ ਵਿਵਸਥਾ ਉਨ੍ਹਾਂ ਦੇ ਸੁਪਨਿਆਂ ਨੂੰ ਦਬੋਚ ਨਾ ਲਵੇ, ਉਨ੍ਹਾਂ ਨੂੰ ਵੱਧ ਤੋਂ ਵੱਧ ਅਵਸਰ ਮਿਲੇ, ਉਹ ਜਿੰਨਾ ਫਲਣਾ-ਫੁੱਲਣਾ ਚਾਹੁਣ, ਖਿੜਨਾ ਚਾਹੁਣ, ਅਸੀਂ ਇੱਕ ਵਾਤਾਵਰਨ ਬਣਾਈਏ।

ਸਾਡੇ ਬਜ਼ੁਰਗ ਹੋਣ, ਸਾਡੇ ਦਿੱਵਯਾਂਗ ਹੋਣ, ਸਾਡੀਆਂ ਔਰਤਾਂ ਹੋਣ, ਸਾਡੇ ਦਲਿਤ, ਪੀੜਤ, ਸ਼ੋਸ਼ਿਤ, ਸਾਡੇ ਜੰਗਲਾਂ ਵਿੱਚ ਜ਼ਿੰਦਗੀ ਗੁਜ਼ਾਰਨ ਵਾਲੇ ਆਦਿਵਾਸੀ ਭਾਈ-ਭੈਣ ਹੋਣ, ਹਰ ਕਿਸੇ ਨੂੰ ਉਨ੍ਹਾਂ ਦੀਆਂ ਆਸ਼ਾਵਾਂ ਅਤੇ ਉਮੀਦਾਂ ਦੇ ਅਨੁਸਾਰ ਅੱਗੇ ਵਧਣ ਦਾ ਅਵਸਰ ਮਿਲੇ। ਇੱਕ ਆਤਮਨਿਰਭਰ ਹਿੰਦੁਸਤਾਨ ਹੋਵੇ, ਇੱਕ ਸਮਰੱਥਾਵਾਨ ਹਿੰਦੁਸਤਾਨ ਹੋਵੇ, ਇੱਕ ਵਿਕਾਸ ਦੀ ਨਿਰੰਤਰ ਗਤੀ ਨੂੰ ਬਣਾਈ ਰੱਖਣ ਵਾਲਾ, ਲਗਾਤਾਰ ਨਵੀਂਆਂ ਉਚਾਈਆਂ ਨੂੰ ਪਾਰ ਕਰਨ ਵਾਲਾ ਹਿੰਦੁਸਤਾਨ ਹੋਵੇ, ਦੁਨੀਆ ਵਿੱਚ ਹਿੰਦੁਸਤਾਨ ਦੀ ਸਾਖ ਹੋਵੇ, ਅਤੇ ਇੰਨਾ ਹੀ ਨਹੀਂ, ਅਸੀਂ ਚਾਹੁੰਦੇ ਹਾਂ ਕਿ ਦੁਨੀਆ ਵਿੱਚ ਹਿੰਦੁਸਤਾਨ ਦੀ ਧਮਕ ਵੀ ਹੋਵੇ। ਉਹੋ ਜਿਹਾ ਹਿੰਦੁਸਤਾਨ ਬਣਾਉਣਾ ਅਸੀਂ ਚਾਹੁੰਦੇ ਹਾਂ।

ਮੇਰੇ ਪਿਆਰੇ ਦੇਸ਼ ਵਾਸੀਓ, ਮੈਂ ਪਹਿਲਾਂ ਵੀ Team India ਦੀ ਕਲਪਨਾ ਤੁਹਾਡੇ ਸਾਹਮਣੇ ਰੱਖੀ ਹੈ। ਜਦੋਂ ਸਵਾ ਸੌ ਕਰੋੜ ਦੇਸ਼ ਵਾਸੀਆਂ ਦੀ ਹਿੱਸੇਦਾਰੀ ਹੁੰਦੀ ਹੈ, ਜਨ-ਜਨ ਦੇਸ਼ ਨੂੰ ਅੱਗੇ ਵਧਾਉਣ ਲਈ ਸਾਡੇ ਨਾਲ ਜੁੜਦਾ ਹੈ। ਸਵਾ ਸੌ ਕਰੋੜ ਸੁਪਨੇ, ਸਵਾ ਸੌ ਕਰੋੜ ਸੰਕਲਪ, ਸਵਾ ਸੌ ਕਰੋੜ ਪੁਰਸ਼ਾਰਥ, ਜਦੋਂ ਨਿਰਧਾਰਿਤ ਟੀਚੇ ਦੀ ਪ੍ਰਾਪਤੀ ਲਈ ਸਹੀ ਦਿਸ਼ਾ ਵਿੱਚ ਚਲ ਪੈਂਦੇ ਹਨ ਤਾਂ ਕੀ ਕੁਝ ਨਹੀਂ ਹੋ ਸਕਦਾ?

ਮੇਰੇ ਪਿਆਰੇ ਭਾਈਓ-ਭੈਣੋਂ, ਮੈਂ ਅੱਜ ਬੜੀ ਨਿਮਰਤਾ ਦੇ ਨਾਲ, ਬੜੇ ਆਦਰ ਨਾਲ ਇਹ ਜ਼ਰੂਰ ਕਹਿਣਾ ਚਾਹਾਂਗਾ ਕਿ 2014 ਵਿੱਚ ਇਸ ਦੇਸ਼ ਦੇ ਸਵਾ ਸੌ ਕਰੋੜ ਨਾਗਰਿਕਾਂ ਨੇ ਸਰਕਾਰ ਚੁਣੀ ਸੀ ਤਾਂ ਉਹ ਸਿਰਫ਼ ਸਰਕਾਰ ਬਣਾ ਕੇ ਰੁਕੇ ਨਹੀਂ ਸੀ। ਉਹ ਦੇਸ਼ ਬਣਾਉਣ ਦੇ ਲਈ ਜੁਟੇ ਵੀ ਜੁਟੇ ਵੀ ਸਨ ਅਤੇ ਜੁਟੇ ਰਹਿਣਗੇ ਮੈਂ ਸਮਝਦਾ ਹਾਂ ਇਹੀ ਤਾਂ ਸਾਡੇ ਦੇਸ਼ ਦੀ ਤਾਕਤ ਹੈ। ਸਵਾ ਸੌ ਕਰੋੜ ਦੇਸ਼ ਵਾਸੀ, ਹਿੰਦੁਸਤਾਨ ਦੇ ਛੇ ਲੱਖ ਤੋਂ ਵੱਧ ਪਿੰਡ ਅੱਜ ਸ਼੍ਰੀ ਅਰਵਿੰਦ ਦੀ ਜਨਮ ਜਯੰਤੀ ਹੈ। ਸ਼੍ਰੀ ਅਰਵਿੰਦ ਨੇ ਬਹੁਤ ਸਟੀਕ ਗੱਲ ਕਹੀ ਸੀ। ਰਾਸ਼ਟਰ ਕੀ ਹੈ, ਸਾਡੀ ਜਨਮ-ਭੂਮੀ ਕੀ ਹੈ, ਇਹ ਕੋਈ ਜ਼ਮੀਨ ਦਾ ਟੁਕੜਾ ਨਹੀਂ ਹੈ, ਨਾ ਹੀ ਇਹ ਸਿਰਫ਼ ਸੰਬੋਧਨ ਹੈ, ਨਾ ਹੀ ਇਹ ਕੋਈ ਕੋਰੀ ਕਲਪਨਾ ਹੈ ਰਾਸ਼ਟਰ ਇੱਕ ਵਿਸ਼ਾਲ ਸ਼ਕਤੀ ਹੈ ਜੋ ਅਣਗਿਣਤ ਛੋਟੀਆਂ-ਛੋਟੀਆਂ ਇਕਾਈਆਂ ਨੂੰ ਸੰਗਠਿਤ ਊਰਜਾ ਦਾ ਮੂਰਤ ਰੂਪ ਦਿੰਦੀ ਹੈ।

ਸ਼੍ਰੀ ਅਰਵਿੰਦ ਦੀ ਇਹ ਕਲਪਨਾ ਹੀ ਅੱਜ ਦੇਸ਼ ਦੇ ਹਰ ਨਾਗਰਿਕ ਨੂੰ, ਦੇਸ਼ ਨੂੰ ਅੱਗੇ ਲੈ ਜਾਣ ਵਿੱਚ ਜੋੜ ਰਹੀ ਹੈ। ਲੇਕਿਨ ਅਸੀਂ ਅੱਗੇ ਜਾ ਰਹੇ ਹਾਂ ਉਹ ਪਤਾ ਤਦ ਤੱਕ ਨਹੀਂ ਚੱਲਦਾ ਹੈ ਜਦੋਂ ਤੱਕ ਅਸੀਂ ਕਿੱਥੋਂ  ਚੱਲੇ ਸਾਂ, ਉਸ ’ਤੇ ਅਗਰ ਨਜ਼ਰ  ਪਾਈਏ ਕਿੱਥੋਂ  ਅਸੀਂ ਯਾਤਰਾ ਦੀ ਸ਼ੁਰੂਆਤ ਕੀਤੀ ਸੀ, ਅਗਰ ਉਸ ਵੱਲ ਨਹੀਂ ਦੇਖਾਂਗੇ ਤਾਂ ਕਿੱਥੇ ਗਏ ਹਾਂ, ਕਿੰਨਾ ਗਏ ਹਾਂ, ਇਸਦਾ ਸ਼ਾਇਦ ਅੰਦਾਜ਼ਾ ਨਹੀਂ ਹੋਵੇਗਾ। ਅਤੇ ਇਸ ਲਈ 2013 ਵਿੱਚ ਸਾਡਾ ਦੇਸ਼ ਜਿਸ ਰਫ਼ਤਾਰ ਨਾਲ ਚਲ ਰਿਹਾ ਸੀ, ਜੀਵਨ ਦੇ ਹਰ ਖੇਤਰ ਵਿੱਚ 2013 ਦੀ ਰਫ਼ਤਾਰ ਸੀ, ਉਸ 2013 ਦੀ ਰਫ਼ਤਾਰ ਨੂੰ ਜੇਕਰ ਅਸੀਂ ਅਧਾਰ ਮੰਨ ਕੇ ਸੋਚੀਏ ਅਤੇ ਪਿਛਲੇ 4 ਸਾਲਾਂ ਵਿੱਚ ਜੋ ਕੰਮ ਹੋਏ ਹਨ, ਉਨ੍ਹਾਂ ਕੰਮਾਂ ਦਾ ਜੇਕਰ ਲੇਖਾ-ਜੋਖਾ ਕਰੀਏ, ਤਾਂ ਤੁਹਾਨੂੰ ਹੈਰਾਨੀ ਹੋਵੇਗੀ ਕਿ ਦੇਸ਼ ਦੀ ਰਫ਼ਤਾਰ ਕੀ ਹੈ, ਗਤੀ ਕੀ ਹੈ, ਪ੍ਰਗਤੀ ਕਿਵੇਂ ਅੱਗੇ ਵਧ ਰਹੀ ਹੈ। ਪਖਾਨੇ ਹੀ ਲੈ ਲਉ, ਅਗਰ ਪਖਾਨੇ ਬਣਾਉਣ ਵਿੱਚ 2013 ਦੀ ਜੋ ਰਫ਼ਤਾਰ ਸੀ, ਉਸੇ ਰਫ਼ਤਾਰ ਨਾਲ ਚਲਦੇ ਤਾਂ ਸ਼ਾਇਦ ਕਿੰਨੇ ਦਹਾਕੇ ਬੀਤ ਜਾਂਦੇ, ਪਖਾਨੇ 100% ਪੂਰਾ ਕਰਨ ਵਿੱਚ।

ਜੇਕਰ ਅਸੀਂ ਪਿੰਡ ਵਿੱਚ ਬਿਜਲੀ ਪਹੁੰਚਾਉਣ ਦੀ ਗੱਲ ਨੂੰ ਕਹੀਏ, ਜੇਕਰ 2013 ਦੇ ਅਧਾਰ ’ਤੇ ਸੋਚੀਏ ਤਾਂ ਪਿੰਡ ਵਿੱਚ ਬਿਜਲੀ ਪਹੁੰਚਾਉਣ ਦੇ ਲਈ ਸ਼ਾਇਦ ਇੱਕ-ਦੋ ਦਹਕੇ ਹੋਰ ਲਗ ਜਾਂਦੇ। ਜੇਕਰ ਅਸੀਂ 2013 ਦੀ ਰਫ਼ਤਾਰ ਨਾਲ ਦੇਖੀਏ ਤਾਂ ਐੱਲਪੀਜੀ ਗੈਸ ਕਨੈਕਸ਼ਨ ਗ਼ਰੀਬ ਨੂੰ, ਗ਼ਰੀਬ ਮਾਂ ਨੂੰ ਧੂੰਆਂ-ਮੁਕਤ ਬਣਾਉਣ ਵਾਲਾ ਚੁੱਲ੍ਹਾ, ਜੇਕਰ 2013 ਦੀ ਰਫ਼ਤਾਰ ’ਤੇ ਚੱਲੇ ਹੁੰਦੇ ਤਾਂ ਉਸ ਕੰਮ ਨੂੰ ਪੂਰਾ ਕਰਨ ਵਿੱਚ ਸ਼ਾਇਦ 100 ਸਾਲ ਵੀ ਘੱਟ ਰਹਿ ਜਾਂਦੇ, ਜੇਕਰ 2013 ਦੀ ਰਫ਼ਤਾਰ ਨਾਲ ਚੱਲੇ ਹੁੰਦੇ ਤਾਂ। ਜੇਕਰ ਅਸੀਂ 13 ਦੀ ਰਫ਼ਤਾਰ ਨਾਲ optical fibre network ਕਰਦੇ ਰਹਿੰਦੇ, optical fibre ਲਗਾਉਣ ਦਾ ਕੰਮ ਕਰਦੇ ਤਾਂ ਸ਼ਾਇਦ ਪੀੜ੍ਹੀਆਂ ਨਿਕਲ ਜਾਂਦੀਆਂ, ਉਸ ਗਤੀ ਨਾਲ optical fibre ਹਿੰਦੁਸਤਾਨ ਦੇ ਪਿੰਡਾਂ ਵਿੱਚ ਪਹੁੰਚਾਉਣ ਦੇ ਲਈ। ਇਹ ਰਫ਼ਤਾਰ, ਇਹ ਗਤੀ, ਇਹ ਪ੍ਰਗਤੀ, ਇਸ ਟੀਚਾ ਇਸ  ਦੀ ਪ੍ਰਾਪਤੀ ਲਈ ਅਸੀਂ ਅੱਗੇ ਵਧਾਂਗੇ।

ਭਾਈਓ-ਭੈਣੋਂ, ਦੇਸ਼ ਦੀਆਂ ਉਮੀਦਾਂ ਬਹੁਤ ਹਨ, ਦੇਸ਼ ਦੀਆਂ ਜ਼ਰੂਰਤਾਂ ਬਹੁਤ ਹਨ ਅਤੇ ਉਨ੍ਹਾਂ ਨੂੰ ਪੂਰਾ ਕਰਨਾ, ਸਰਕਾਰ ਹੋਵੇ, ਸਮਾਜ ਹੋਵੇ, ਕੇਂਦਰ ਸਰਕਾਰ ਹੋਵੇ, ਰਾਜ ਸਰਕਾਰ ਹੋਵੇ, ਸਭ ਨੂੰ ਮਿਲ ਜੁਲ ਕੇ ਪ੍ਰਯਤਨ ਕਰਨਾ ਇਹ ਨਿਰੰਤਰ ਜ਼ਰੂਰੀ ਹੁੰਦਾ ਹੈ ਅਤੇ ਉਸੇ ਦਾ ਨਤੀਜਾ ਹੈ, ਅੱਜ ਦੇਸ਼ ਵਿੱਚ ਕਿਹੋ ਜਿਹਾ ਬਦਲਾਅ ਆਇਆ ਹੈ। ਦੇਸ਼ ਉਹੀ ਹੈ, ਧਰਤੀ ਉਹੀ ਹੈ, ਹਵਾਵਾਂ ਉਹੀ ਹਨ, ਅਸਮਾਨ ਉਹੀ ਹੈ, ਸਮੁੰਦਰ ਉਹੀ ਹੈ, ਸਰਕਾਰੀ ਦਫ਼ਤਰ ਉਹੀ ਹੈ, ਫਾਈਲਾਂ ਉਹੀ ਹਨ, ਨਿਰਣਾ ਪ੍ਰਕਿਰਿਆਵਾਂ ਕਰਨ ਵਾਲੇ ਲੋਕ ਵੀ ਉਹੀ ਹਨ। ਲੇਕਿਨ ਚਾਰ ਸਾਲ ਵਿੱਚ ਦੇਸ਼ ਬਦਲਾਅ ਮਹਿਸੂਸ ਕਰ ਰਿਹਾ ਹੈ। ਦੇਸ਼ ਇੱਕ ਨਵੀਂ ਚੇਤਨਾ, ਨਵੀਂ ਉਮੰਗ, ਨਵੇਂ ਸੰਕਲਪ, ਨਵੇਂ ਪੁਰਸ਼ਾਰਥ, ਉਸ ਨੂੰ ਅੱਗੇ ਵਧਾ ਰਿਹਾ ਹੈ ਅਤੇ ਤਾਂ ਹੀ ਤਾਂ ਅੱਜ ਦੇਸ਼ ਦੁਗਣਾ Highway ਬਣਾ ਰਿਹਾ ਹੈ।

ਦੇਸ਼ ਚਾਰ ਗੁਣਾ ਪਿੰਡਾਂ ਵਿੱਚ ਨਵੇਂ ਮਕਾਨ ਬਣਾ ਰਿਹਾ ਹੈ। ਦੇਸ਼ ਅੱਜ Record ਅਨਾਜ ਦਾ ਉਤਪਾਦਨ ਕਰ ਰਿਹਾ ਹੈ, ਤਾਂ ਦੇਸ਼ ਅੱਜ Record Mobile phone ਦਾ Manufacturing ਵੀ ਕਰ ਰਿਹਾ ਹੈ। ਦੇਸ਼ ਅੱਜ Record ਟਰੈਕਟਰ ਦੀ ਖਰੀਦ ਕਰ ਰਿਹਾ ਹੈ। ਪਿੰਡ ਦਾ ਕਿਸਾਨ ਟਰੈਕਟਰ, Record ਟਰੈਕਟਰ ਦੀ ਖਰੀਦ ਹੋ ਰਹੀ ਹੈ, ਤਾਂ ਦੂਜੇ ਪਾਸੇ ਦੇਸ਼ ਵਿੱਚ ਅੱਜ ਅਜ਼ਾਦੀ ਦੇ ਬਾਅਦ ਸਭ ਤੋਂ ਜ਼ਿਆਦਾ ਹਵਾਈ ਜਹਾਜ਼ ਖਰੀਦਣ ਦਾ ਵੀ ਕੰਮ ਹੋ ਰਿਹਾ ਹੈ। ਦੇਸ਼ ਅੱਜ ਸਕੂਲਾਂ ਵਿੱਚ  ਪਖਾਨੇ ਬਣਾਉਣ ’ਤੇ ਵੀ ਕੰਮ ਕਰ ਰਿਹਾ ਹੈ, ਤਾਂ ਦੇਸ਼ ਅੱਜ ਨਵੇਂ IIM, ਨਵੇਂ IIT, ਨਵੇਂ AIIMS ਦੀ ਸਥਾਪਨਾ ਕਰ ਰਿਹਾ ਹੈ। ਦੇਸ਼ ਅੱਜ ਛੋਟੇ-ਛੋਟੇ ਸਥਾਨਾਂ ’ਤੇ ਨਵੇਂ Skill Development ਦੇ Mission ਨੂੰ ਅੱਗੇ ਵਧਾ ਕੇ ਨਵੇਂ-ਨਵੇਂ Centre ਖੋਲ੍ਹ ਰਿਹਾ ਹੈ ਤਾਂ ਸਾਡੇ tier 2, tier 3 cities ਵਿੱਚ Start-up ਦਾ ਇੱਕ ਹੜ੍ਹ ਆਇਆ ਹੋਇਆ ਹੈ, ਬਹਾਰ ਆਈ ਹੋਈ ਹੈ।

ਭਾਈਓ-ਭੈਣੋਂ, ਅੱਜ ਪਿੰਡ-ਪਿੰਡ ਤੱਕ Digital India ਨੂੰ ਲੈ ਕੇ ਅੱਗੇ ਵਧ ਰਹੇ ਹਾਂ, ਤਾਂ ਇੱਕ ਸੰਵੇਦਨਸ਼ੀਲ ਸਰਕਾਰ ਇੱਕ ਪਾਸੇ Digital ਹਿੰਦੁਸਤਾਨ ਬਣੇ, ਇਸ ਦੇ ਲਈ ਕੰਮ ਕਰ ਰਹੀ ਹੈ, ਦੂਜੇ ਪਾਸੇ ਮੇਰੇ ਜੋ ਦਿੱਵਯਾਂਗ ਭਾਈ-ਭੈਣਾਂ ਹਨ, ਉਨ੍ਹਾਂ ਲਈ Common Sign, ਉਸ ਦੀ Dictionary ਬਣਾਉਣ ਦਾ ਕੰਮ ਵੀ ਓਨੀ ਹੀ ਲਗਨ ਦੇ ਨਾਲ ਅੱਜ ਸਾਡਾ ਦੇਸ਼ ਕਰ ਰਿਹਾ ਹੈ। ਸਾਡੇ ਦੇਸ਼ ਦਾ ਕਿਸਾਨ ਇਸ ਆਧੁਨਿਕਤਾ, ਵਿਗਿਆਨਿਕਤਾ ਵੱਲ ਜਾਣ ਦੇ ਲਈ micro irrigation, drip irrigation , Sprinkle ਉਸ ’ਤੇ ਕੰਮ ਕਰ ਰਿਹਾ ਹੈ, ਤਾਂ ਦੂਜੇ ਪਾਸੇ 99 ਪੁਰਾਣੇ ਬੰਦ ਪਏ ਸਿੰਚਾਈ ਦੇ ਵੱਡੇ-ਵੱਡੇ project ਵੀ ਚਲਾ ਰਿਹਾ ਹੈ। ਸਾਡੇ ਦੇਸ਼ ਦੀ ਸੈਨਾ ਕਿਤੇ ਵੀ ਕੁਦਰਤੀ ਆਪਦਾ ਹੋਵੇ, ਪਹੁੰਚ ਜਾਂਦੀ ਹੈ। ਸੰਕਟ ਨਾਲ ਘਿਰੇ ਮਾਨਵ ਦੀ ਰੱਖਿਆ ਲਈ ਸਾਡੀ ਸੈਨਾ ਕਰੁਣਾ, ਮਾਇਆ, ਮਮਤਾ ਦੇ ਨਾਲ ਪਹੁੰਚ ਜਾਂਦੀ ਹੈ, ਲੇਕਿਨ ਉਹ ਸੈਨਾ ਜਦੋਂ ਸੰਕਲਪ ਲੈ ਕੇ ਚੱਲ ਪੈਂਦੀ ਹੈ, ਤਾਂ surgical strike ਕਰਕੇ ਦੁਸ਼ਮਣ ਦੇ ਦੰਦ ਖੱਟੇ ਕਰਕੇ ਆ ਜਾਂਦੀ ਹੈ। ਇਹ ਸਾਡੇ ਦੇਸ਼ ਦੇ ਵਿਕਾਸ ਦਾ canvas ਕਿੰਨਾ ਵੱਡਾ ਹੈ, ਇੱਕ ਕਿਨਾਰਾ ਦੇਖੋ, ਦੂਜਾ ਕਿਨਾਰਾ ਦੇਖੋ। ਦੇਸ਼ ਪੂਰੇ ਵੱਡੇ canvas ’ਤੇ ਅੱਜ ਨਵੇਂ ਉਮੰਗ ਅਤੇ ਨਵੇਂ ਉਤਸ਼ਾਹ ਦੇ ਨਾਲ ਅੱਗੇ ਵਧ ਰਿਹਾ ਹੈ।

ਮੈਂ ਗੁਜਰਾਤ ਤੋਂ ਆਇਆ ਹਾਂ। ਗੁਜਰਾਤ ਵਿੱਚ ਇੱਕ ਕਹਾਵਤ ਹੈ। ‘ਨਿਸ਼ਾਨ ਚੂਕ ਮਾਫ਼ ਲੇਕਿਨ ਨਹੀਂ ਮਾਫ਼ ਨੀਚੂ ਨਿਸ਼ਾਨ’। ਭਾਵ Aim ਵੱਡੇ ਹੋਣੇ ਚਾਹੀਦੇ ਹਨ, ਸੁਪਨੇ ਵੱਡੇ ਹੋਣੇ ਚਾਹੀਦੇ ਹਨਉਸ ਦੇ ਲਈ ਮਿਹਨਤ ਕਰਨੀ ਪੈਂਦੀ ਹੈ, ਜਵਾਬ ਦੇਣਾ ਪੈਂਦਾ ਹੈ, ਲੇਕਿਨ ਜੇਕਰ ਟੀਚੇ ਵੱਡੇ ਨਹੀਂ ਹੋਣਗੇ, ਟੀਚੇ ਦੂਰ ਦੇ ਨਹੀਂ ਹੋਣਗੇ, ਤਾਂ ਫਿਰ ਫੈਸਲੇ ਵੀ ਨਹੀਂ ਹੁੰਦੇ ਹਨ। ਵਿਕਾਸ ਦੀ ਯਾਤਰਾ ਵੀ ਅਟਕ ਜਾਂਦੀ ਹੈ। ਅਤੇ ਇਸ ਲਈ ਮੇਰੇ ਪਿਆਰੇ ਭਾਈਓ-ਭੈਣੋਂ, ਸਾਡੇ ਲਈ ਜ਼ਰੂਰੀ ਹੈ ਕਿ ਅਸੀਂ ਵੱਡੇ ਟੀਚੇ ਲੈ ਕੇ ਸੰਕਲਪ ਦੇ ਨਾਲ ਅੱਗੇ ਵਧਣ ਦੀ ਦਿਸ਼ਾ ਵਿੱਚ ਪ੍ਰਯਤਨ ਕਰੀਏ। ਜਦੋਂ ਟੀਚੇ ਧੁੰਦਲੇ ਹੁੰਦੇ ਹਨ, ਹੌਂਸਲੇ ਬੁਲੰਦ ਨਹੀਂ ਹੁੰਦੇ ਹਨ, ਤਾਂ ਸਮਾਜਕ ਜੀਵਨ ਦੇ ਜ਼ਰੂਰੀ ਫੈਸਲੇ ਵੀ ਸਾਲਾਂ ਤੱਕ ਅਟਕੇ ਪਏ ਰਹਿੰਦੇ ਹਨ। MSP ਦੇਖ ਲਓ, ਇਸ ਦੇਸ਼ ਦੇ ਅਰਥਸ਼ਾਸਤਰੀ ਮੰਗ ਕਰ ਰਹੇ ਸਨ, ਕਿਸਾਨ ਸੰਗਠਨ ਮੰਗ ਕਰ ਰਹੇ ਸਨ, ਕਿਸਾਨ ਮੰਗ ਕਰ ਰਿਹਾ ਸੀ, ਰਾਜਨੀਤਕ ਦਲ ਮੰਗ ਕਰ ਰਹੇ ਸਨ, ਕਿ ਕਿਸਾਨਾਂ ਨੂੰ ਲਾਗਤ ਦਾ ਡੇਢ ਗੁਣਾ ਐੱਮਐੱਸਪੀ ਮਿਲਣਾ ਚਾਹੀਦਾ ਹੈ। ਸਾਲਾਂ ਤੋਂ ਚਰਚਾ ਚਲ ਰਹੀ ਸੀ, ਫਾਈਲਾਂ ਚਲਦੀਆਂ ਸਨ, ਅਟਕਦੀਆਂ ਸਨ, ਲਟਕਦੀਆਂ ਸਨ, ਭਟਕਦੀਆਂ ਸਨ, ਲੇਕਿਨ ਅਸੀਂ ਫੈਸਲਾ ਲਿਆ। ਹਿੰਮਤ ਦੇ ਨਾਲ ਫੈਸਲਾ ਲਿਆ ਕਿ ਮੇਰੇ ਦੇਸ਼ ਦੇ ਕਿਸਾਨਾਂ ਨੂੰ ਲਾਗਤ ਦਾ ਡੇਢ ਗੁਣਾ MSP ਦਿੱਤਾ ਜਾਵੇਗਾ।

GST, ਕੌਣ ਸਹਿਮਤ ਨਹੀਂ ਸੀ, ਸਭ ਚਾਹੁੰਦੇ ਸਨ GST, ਲੇਕਿਨ ਨਿਰਣੇ ਨਹੀਂ ਹੋ ਰਹੇ ਸਨ, ਫੈਸਲੇ ਲੈਣ ਵਿੱਚ ਮੇਰਾ ਆਪਣਾ ਲਾਭ, ਗ਼ੈਰ-ਲਾਭ, ਰਾਜਨੀਤੀ, ਚੋਣਾਂ, ਇਹ ਚੀਜ਼ਾਂ ਦਾ ਦਬਾਅ ਰਹਿੰਦਾ ਸੀ। ਅੱਜ ਮੇਰੇ ਦੇਸ਼ ਦੇ ਛੋਟੇ-ਛੋਟੇ ਵਪਾਰੀਆਂ ਦੀ ਮਦਦ ਨਾਲ, ਉਨ੍ਹਾਂ ਦੇ ਖੁੱਲ੍ਹੇਪਣ ਨਾਲ ਨਵੇਂ ਪਣ ਨੂੰ ਸਵੀਕਾਰਨ ਦੇ ਉਨ੍ਹਾਂ ਦੇ ਸੁਭਾਅ ਦੇ ਕਾਰਨ ਅੱਜੇ ਦੇਸ਼ ਨੇ GST ਲਾਗੂ ਕਰ ਦਿੱਤਾ। ਵਪਾਰੀਆਂ ਵਿੱਚ ਇੱਕ ਨਵਾਂ ਵਿਸ਼ਵਾਸ ਪੈਦਾ ਹੋਇਆ, ਮੈਂ ਦੇਸ਼ ਦੇ ਵਪਾਰੀ ਆਲਮ ਨੂੰ, ਛੋਟੇ-ਮੋਟੇ ਉਦਯੋਗ ਕਰਨ ਵਾਲੇ ਆਲਮ ਨੂੰ GST ਦੇ ਨਾਲ ਸ਼ੁਰੂ ਵਿੱਚ ਕਠਿਨਾਈਆਂ ਆਉਣ ਦੇ ਬਾਵਜ਼ੂਦ ਵੀ, ਉਸ ਨੂੰ ਗਲੇ ਨਾਲ ਲਗਾਇਆ, ਸਵੀਕਾਰ ਕੀਤਾ। ਦੇਸ਼ ਅੱਗੇ ਵਧ ਰਿਹਾ ਹੈ।

ਅੱਜ ਸਾਡੇ ਦੇਸ਼ ਦੇ banking sector ਨੂੰ ਤਾਕਤਵਰ ਬਣਾਉਣ ਦੇ ਲਈ insolvency ਦਾ ਕਾਨੂੰਨ ਹੋਵੇ, bankruptcy ਦਾ ਕਾਨੂੰਨ ਹੋਵੇ, ਕਿਸ ਨੇ ਰੋਕਿਆ ਸੀ ਪਹਿਲਾਂ? ਇਸ ਦੇ ਲਈ ਤਾਕਤ ਲਗਦੀ ਹੈ ਦਮ ਲਗਦਾ ਹੈ, ਵਿਸ਼ਵਾਸ ਲਗਦਾ ਹੈ ਅਤੇ ਜਨਤਾ ਜਨਾਰਦਨ ਦੇ ਪ੍ਰਤੀ ਪੂਰਣ ਸਮਰਪਣ ਲਗਦਾ ਹੈ, ਫਿਰ ਨਿਰਣਾ ਹੁੰਦਾ ਹੈ। ਬੇਨਾਮੀ ਸੰਪਤੀ ਦਾ ਕਾਨੂੰਨ ਕਿਉਂ ਨਹੀਂ ਲਗਦਾ ਸੀ। ਜਦੋਂ ਹੌਂਸਲੇ ਬੁਲੰਦ ਹੁੰਦੇ ਹਨ ਤਾਂ ਦੇਸ਼ ਦੇ ਲਈ ਕੁਝ ਕਰਨ ਦਾ ਇਰਾਦਾ ਹੁੰਦਾ ਹੈ, ਤਾਂ ਬੇਨਾਮੀ ਸੰਪਤੀ ਦੇ ਕਾਨੂੰਨ ਵੀ ਲਾਗੂ ਹੁੰਦੇ ਹਨ। ਮੇਰੇ ਦੇਸ਼ ਦੀ ਸੈਨਾ ਦੇ ਜਵਾਨ, ਤਿੰਨ-ਤਿੰਨ ਚਾਰ-ਚਾਰ ਦਹਾਕਿਆ ਤੋਂ one rank one pension ਦੇ ਲਈ ਮੰਗ ਕਰ ਰਹੇ ਸਨ। ਉਹ discipline ਵਿੱਚ ਰਹਿਣ ਦੇ ਕਾਰਨ ਅੰਦੋਲਨ ਨਹੀਂ ਕਰਦੇ ਸਨ, ਲੇਕਿਨ ਅਵਾਜ਼ ਲਗਾ ਰਹੇ ਸਨ, ਕੋਈ ਨਹੀਂ ਸੁਣਦਾ ਸੀ। ਕਿਸੇ ਨੂੰ ਤਾਂ ਨਿਰਣਾ ਕਰਨਾ ਸੀ, ਤੁਸੀਂ ਸਾਨੂੰ ਉਸ ਨਿਰਣੇ ਦੀ ਜ਼ਿੰਮੇਵਾਰੀ ਦਿੱਤੀ। ਅਸੀਂ ਉਸਨੂੰ ਪੂਰਾ ਕਰ ਦਿੱਤਾ।

ਮੇਰੇ ਪਿਆਰੇ ਭਾਈਓ-ਭੈਣੋਂ, ਅਸੀਂ ਸਖ਼ਤ ਫੈਸਲੇ ਲੈਣ ਦੀ ਸਮਰੱਥਾ ਰੱਖਦੇ ਹਾਂ ਕਿਉਂਕਿ ਦੇਸ਼ ਹਿੱਤ ਸਾਡੇ ਲਈ ਸਭ ਤੋਂ ਉੱਪਰ ਹੈ। ਦਲ ਹਿੱਤ ਦੇ ਲਈ ਕੰਮ ਕਰਨ ਵਾਲੇ ਲੋਕ ਅਸੀਂ ਨਹੀਂ ਹਾਂ ਅਤੇ ਉਸੇ ਕਾਰਨ ਅਸੀਂ ਸੰਕਲਪ ਲੈ ਕੇ ਚੱਲ ਪਏ ਹਾਂ।

ਮੇਰੇ ਪਿਆਰੇ ਭਾਈਓ ਅਤੇ ਭੈਣੋਂ, ਅਸੀਂ ਇਹ ਕਿਵੇਂ ਭੁੱਲ ਸਕਦੇ ਹਾਂ ਕਿ ਅੱਜ ਗਲੋਬਲ ਅਰਥਵਿਵਸਥਾ ਦੇ ਇਸ ਸਮੇਂ ਵਿੱਚ ਪੂਰੀ ਦੁਨੀਆ ਭਾਰਤ  ਦੀ ਹਰ ਗੱਲ ਨੂੰ ਦੇਖ ਰਹੀ ਹੈ, ਆਸ਼ਾਵਾਂ ਉਮੀਦਾਂ ਨਾਲ ਦੇਖ ਰਹੀ ਹੈ। ਇਸ ਲਈ ਭਾਰਤ ਦੀਆਂ ਛੋਟੀਆਂ-ਛੋਟੀਆਂ ਚੀਜ਼ਾਂ ਨੂੰ, ਵੱਡੀਆਂ ਚੀਜ਼ਾਂ ਨੂੰ ਵੀ ਵਿਸ਼ਵ ਬੜੀ ਗਹਿਰਾਈ ਦੇ ਨਾਲ ਦੇਖਦਾ ਹੈ। ਤੁਸੀਂ ਯਾਦ ਕਰੋ 2014 ਤੋਂ ਪਹਿਲਾਂ ਦੁਨੀਆ ਦੀਆਂ ਮਾਣਯੋਗ ਸੰਸਥਾਵਾਂ, ਦੁਨੀਆ ਦੇ ਮਾਣਯੋਗ ਅਰਥਸ਼ਾਸਤਰੀ, ਦੁਨੀਆ ਵਿੱਚ ਜਿਨ੍ਹਾਂ ਦੀ ਗੱਲ ਨੂੰ ਅਧਿਕਾਰਿਤ ਮੰਨਿਆ ਜਾਂਦਾ ਹੈ, ਅਜਿਹੇ ਲੋਕ ਕਦੇ ਸਾਡੇ ਦੇਸ਼ ਲਈ ਕੀ ਕਿਹਾ ਕਰਦੇ ਸਨ। ਉਹ ਵੀ ਇੱਕ ਜ਼ਮਾਨਾ ਸੀ ਜਦੋਂ ਦੁਨੀਆ ਤੋਂ ਅਵਾਜ਼ ਉੱਠਦੀ ਸੀ। ਵਿਦਵਾਨਾਂ ਤੋਂ ਆਵਾਜ਼ ਉੱਠਦੀ ਸੀ ਕਿ ਹਿੰਦੁਸਤਾਨ ਦੀ economy risk ਭਰੀ ਹੈ। ਉਨ੍ਹਾਂ ਨੂੰ risk ਦਿਖਾਈ ਦਿੰਦਾ ਸੀ। ਲੇਕਿਨ ਅੱਜ ਓਹੀ ਲੋਕ, ਓਹੀ ਸੰਸਥਾਵਾਂ, ਓਹੀ ਲੋਕ ਬੜੇ ਵਿਸ਼ਵਾਸ ਦੇ ਨਾਲ ਕਹਿ ਰਹੇ ਹਨ ਕਿ reform momentum, fundamentals ਨੂੰ ਮਜ਼ਬੂਤੀ ਦੇ ਰਿਹਾ ਹੈ।

ਕਿਹੋ ਜਿਹਾ ਬਦਲਾਅ ਆਇਆ ਹੈ? ਇੱਕ ਸਮਾਂ ਸੀ ਘਰ ਵਿੱਚ ਹੋਵੇ, ਜਾਂ ਘਰ ਦੇ ਬਾਹਰ, ਦੁਨੀਆ ਇੱਕ ਹੀ ਕਹਿੰਦੀ ਸੀ red tape ਦੀ ਗੱਲ ਕਰਦੀ ਸੀ, ਲੇਕਿਨ ਅੱਜ red carpet ਦੀ ਗੱਲ ਹੋ ਰਹੀ ਹੈ। Ease of doing business ਵਿੱਚ ਹੁਣ ਅਸੀਂ ਸੌ ਤੱਕ ਪਹੁੰਚ ਗਏ । ਅੱਜ ਪੂਰਾ ਵਿਸ਼ਵ ਇਸ ਨੂੰ ਮਾਣ ਨਾਲ ਲੈ ਰਿਹਾ ਹੈ। ਉਹ ਵੀ ਦਿਨ ਸੀ ਜਦੋਂ ਵਿਸ਼ਵ ਮੰਨ ਕੇ ਬੈਠਿਆ ਸੀ, ਭਾਰਤ ਭਾਵ policy paralysis, ਭਾਰਤ ਭਾਵ delayed reform ਉਹ ਗੱਲ ਅਸੀਂ ਸੁਣਦੇ ਸੀ। ਅੱਜ ਵੀ ਅਖ਼ਬਾਰ ਕੱਢ ਕੇ ਦੇਖਾਂਗੇ ਤਾਂ ਦਿਖਾਈ ਦੇਵੇਗਾ। ਲੇਕਿਨ ਅੱਜ ਦੁਨੀਆ ਵਿੱਚ ਇੱਕ ਹੀ ਗੱਲ ਆ ਰਹੀ ਹੈ ਕਿ reform, perform, transform ਇੱਕ ਦੇ ਬਾਅਦ ਇੱਕ ਨੀਤੀ ਅਧਾਰਿਤ ਸਮਾਂਬੱਧ ਨਿਰਣਿਆਂ ਦਾ ਸਿਲਸਿਲਾ ਚਲ ਰਿਹਾ ਹੈ। ਉਹ ਵੀ ਇੱਕ ਵਕਤ ਸੀ, ਜਦੋਂ ਵਿਸ਼ਵ ਭਾਰਤ ਨੂੰ fragile five  ਵਿੱਚ ਗਿਣਦਾ ਸੀ। ਦੁਨੀਆ ਚਿੰਤਤ ਸੀ ਕਿ ਦੁਨੀਆ ਨੂੰ ਡੁਬੋਣ ਵਿੱਚ ਭਾਰਤ ਵੀ ਆਪਣੀ ਭੂਮਿਕਾ ਅਦਾ ਕਰ ਰਿਹਾ ਹੈ। fragile five  ਵਿੱਚ ਸਾਡੀ ਗਿਣਤੀ ਹੋ ਰਹੀ ਸੀ। ਲੇਕਿਨ ਅੱਜ ਦੁਨੀਆ ਕਹਿ ਰਹੀ ਹੈ ਕਿ ਭਾਰਤ multi trillion dollar ਦੇ investment ਦਾ destination ਬਣ ਗਿਆ ਹੈ। ਉੱਥੋਂ ਅਵਾਜ਼ ਬਦਲ ਗਈ ਹੈ।

ਮੇਰੇ ਪਿਆਰੇ ਭਰਾਵੋਂ ਅਤੇ ਭੈਣੋਂ ਦੁਨੀਆ ਭਾਰਤ ਦੇ ਨਾਲ ਜੁੜਨ ਦੀ ਚਰਚਾ ਕਰਦੇ ਸਮੇਂ ਸਾਡੇ infrastructure ਦੀ ਚਰਚਾ ਕਰਦੇ ਸਮੇਂ ਕਦੇ ਬਿਜਲੀ ਜਾਣ ਨਾਲ blackout ਹੋ ਗਿਆ ਉਨ੍ਹਾਂ ਦਿਨਾਂ ਨੂੰ ਯਾਦ ਕਰਦੀ ਸੀ ਕਦੇ bottlenecks ਦੀ ਚਰਚਾ ਕਰਦੀ ਸੀ। ਲੇਕਿਨ ਓਹੀ ਦੁਨੀਆ ਓਹੀ ਲੋਕ ਓਹੀ ਦੁਨੀਆ ਨੂੰ ਮਾਰਗ ਦਰਸ਼ਨ ਕਰਨ ਵਾਲੇ ਲੋਕ ਹੋਣ ਕਹਿ ਰਹੇ ਹਨ ਕੀ ਸੁੱਤਾ ਹੋਇਆ ਹਾਥੀ ਹੁਣ ਜਾਗ ਚੁੱਕਿਆ ਹੈ, ਚਲ ਪਇਆ ਹੈ। ਸੁੱਤੇ ਹੋਏ ਹਾਥੀ ਨੇ ਆਪਣੀ ਦੌੜ ਸ਼ੁਰੂ ਕਰ ਦਿੱਤੀ ਹੈ। ਦੁਨੀਆ ਦੇ ਆਰਥਕ ਮਾਹਰ ਕਹਿ ਰਹੇ ਹਨ’ international institutions ਕਹਿ ਰਹੇ ਹਨ ਕੀ ਆਉਣ ਵਾਲ ਤਿੰਨ ਦਹਾਕਿਆਂ ਤੱਕ ਯਾਨੀ 30 ਸਾਲ ਤੱਕ ਵਿਸ਼ਵ ਦੀ ਅਰਥਵਿਵਸਥਾ ਦੀ ਤਾਕਤ ਨੂੰ ਭਾਰਤ ਗਤੀ ਦੇਣ ਵਾਲਾ ਹੈ। ਭਾਰਤ ਵਿਸ਼ਵ ਦੇ ਵਿਕਾਸਦਾ ਇੱਕ ਨਵਾਂ ਸਰੋਤ ਬਣਨ ਵਾਲਾ ਹੈ। ਜਿਹਾ ਵਿਸ਼ਵਾਸ ਅੱਜ ਭਾਰਤ ਦੇ ਲਈ ਪੈਦਾ ਹੋਇਆ ਹੈ।

ਅੱਜ ਅੰਤਰਰਾਸ਼ਟਰੀ ਮੰਚ ’ਤੇ ਭਾਰਤ ਦੀ ਸਾਖ ਵਧੀ ਹੈ’ ਨੀਤੀ ਨਿਰਧਾਰਤ ਕਰਨ ਵਾਲੇ ਛੋਟੇ-ਮੋਟੇ ਜਿਨ੍ਹਾਂ-ਜਿਨ੍ਹਾਂ ਸੰਗਠਨਾਂ ਵਿੱਚ ਅੱਜ ਹਿੰਦੋਸਤਾਨ ਨੂੰ ਜਗ੍ਹਾ ਮਿਲੀ ਹੈ’ ਉੱਥੇ ਹਿੰਦੋਸਤਾਨ ਦੀ ਗੱਲ ਨੂੰ ਸੁਣਿਆ ਜਾ ਰਿਹਾ ਹੈ। ਹਿੰਦੋਸਤਾਨ ਉਸ ਵਿੱਚ ਦਿਸ਼ਾ ਦੇਣ ਵਿੱਚ ’ ਅਗਵਾਈ ਕਰਨ ਵਿੱਚ ਆਪਣੀ ਭੂਮਿਕਾ ਨਿਭਾ ਰਿਹਾ ਹੈ। ਦੁਨੀਆ ਦੇ ਮੰਚਾਂ ’ਤੇ ਅਸੀਂ ਆਪਣੀ ਅਵਾਜ਼ ਨੂੰ ਬੁਲੰਦ ਕੀਤਾ ਹੈ।

ਮੇਰੇ ਪਿਆਰੇ ਦੇਸ਼ਵਾਸੀਓ ਕਈ ਸਾਲ ਤੋਂ ਜਿਨ੍ਹਾਂ ਸੰਸਥਾਵਾਂ ਵਿੱਚ ਸਾਨੂੰ ਮੈਂਬਰਸ਼ਿਪ ਦਾ ਇੰਤਜ਼ਾਰ ਸੀ, ਅੱਜ ਦੇਸ਼ ਨੂੰ ਵਿਸ਼ਵ ਦੀਆਂ ਅਣਗਿਣਤ ਸੰਸਥਾਵਾਂ ਵਿੱਚ ਸਥਾਨ ਮਿਲਿਆ ਹੈ। ਅੱਜ ਭਾਰਤ ਵਾਤਾਵਰਣ ਦੀ ਚਿੰਤਾ ਕਰਨ ਵਾਲਿਆਂ ਦੇ ਲਈ , global warming ਲਈ ਪਰੇਸ਼ਾਨੀ ਦੀ ਚਰਚਾ ਕਰਨ ਵਾਲੇ ਲੋਕਾਂ ਦੇ ਲਈ ਭਾਰਤ ਇੱਕ ਆਸ਼ਾ ਦੀ ਕਿਰਣ ਬਣਿਆ ਹੈ। ਅੱਜ ਭਾਰਤ International solar alliance ਵਿੱਚ ਪੂਰੇ ਵਿਸ਼ਵ ਦੀ ਅਗਵਾਈ ਕਰ ਰਿਹਾ ਹੈ। ਅੱਜ ਕੋਈ ਵੀ ਹਿੰਦੋਸਤਾਨੀ ਦੁਨੀਆ ਵਿੱਚ ਕਿੱਥੇ ਵੀ ਪੈਰ ਰੱਖ ਦਾ ਹੈ ਤਾਂ ਵਿਸ਼ਵ ਦਾ ਹਰ ਦੇਸ਼ ਉਸਦਾ ਸੁਆਗਤ ਕਰਨ ਲਈ ਇਛੁੱਕ ਹੁੰਦਾ ਹੈ। ਉਸ ਦੀਆਂ ਅੱਖਾਂ ਵਿੱਚ ਇੱਕ ਚੇਤਨਾ ਆ ਜਾਂਦੀ ਹੈ ਹਿੰਦੋਸਤਾਨੀ ਨੂੰ ਦੇਖ ਕੇ। ਭਾਰਤ ਦੇ passport ਦੀ ਤਾਕਤ ਵਧ ਗਈ ਹੈ। ਇਸ ਨੇ ਹਰ ਭਾਰਤੀ ਵਿੱਚ ਆਤਮਵਿਸ਼ਵਾਸ ਨਾਲ ਇੱਕ ਨਵੀਂ ਊਰਜਾ, ਨਵੀਂ ਉਮੰਗ ਲੈ ਕੇ ਅੱਗੇ ਵਧਣ ਦਾ ਸੰਕਲਪ ਪੈਦਾ ਕੀਤਾ ਹੈ।

 

ਮੇਰੇ ਪਿਆਰੇ ਦੇਸ਼ਵਾਸਿਓ ਵਿਸ਼ਵ ਵਿੱਚ ਕਿਤੇ ਵੀ ਜੇਕਰ ਮੇਰਾ ਹਿੰਦੋਸਤਾਨੀ ਸੰਕਟ ਵਿੱਚ ਹੈ, ਤਾਂ ਅੱਜ ਉਸਨੂੰ ਭਰੋਸਾ ਹੈ ਕਿ ਮੇਰਾ ਦੇਸ਼ ਮੇਰੇ ਪਿੱਛੇ ਖੜਾ ਰਹੇਗਾ, ਮੇਰਾ ਦੇਸ਼ ਸੰਕਟ ਦੇ ਸਮੇਂ ਵਿੱਚ ਮੇਰੇ ਨਾਲ ਆ ਜਾਵੇਗਾ ਅਤੇ ਇਤਿਹਾਸ ਗਵਾਹ ਹੈ ਪਿਛਲੇ ਦਿਨਾਂ ਦੀਆਂ ਅਨੇਕ ਘਟਨਾਵਾਂ ਜਿਸ ਦੇ ਕਾਰਨ ਅਸੀਂ ਤੁਸੀਂ ਦੇਖ ਰਹੇ ਹਾਂ

ਮੇਰੇ ਪਿਆਰੇ ਦੇਸ਼ ਵਾਸੀਓ ਵਿਸ਼ਵ ਦਾ ਭਾਰਤ ਵੱਲ ਦੇਖਣ ਦਾ ਨਜ਼ਰੀਆ ਜਿਸ ਤਰ੍ਹਾਂ ਬਦਲਿਆ ਹੈ ਉਸ ਤਰ੍ਹਾਂ ਹੀ ਹਿੰਦੁਸਤਾਨ ਵਿੱਚ North-East ਦੇ ਬਾਰੇ ਵਿੱਚ ਹੁਣ ਕਦੇ North-East ਦੀ ਚਰਚਾ ਹੁੰਦੀ ਸੀ ਤਾਂ ਕੀ ਖਬਰਾਂ  ਆਉਂਦੀਆਂ ਸਨ ਉਹ ਖਬਰਾਂ ਜੋ ਲਗਦਾ ਸੀ ਕੀ ਚੰਗਾ ਹੋਵੇਗਾ ਜਿਹੀਆਂ ਖਬਰਾਂ ਨਾ ਆਉਣਪਰ ਅੱਜ ਮੇਰੇ ਭਰਾਵੋਂ-ਭੈਣੋਂ North-East ਇੱਕ ਪ੍ਰਕਾਰ ਨਾਲ ਉਨ੍ਹਾਂ ਖਬਰਾਂ ਨੂੰ ਲੈ ਕੇ ਆ ਰਿਹਾ ਹੈ ਜੋ ਦੇਸ਼ ਨੂੰ ਵੀ ਪ੍ਰੇਰਣਾ ਦੇ ਰਹੀਆਂ ਹਨ। ਅੱਜ ਖੇਡ ਦੇ ਮੈਦਾਨ ਵਿੱਚ ਦੇਖੋ ਸਾਡੇ North-East ਦੀ ਛਾਪ ਨਜ਼ਰ ਆ ਰਹੀ ਹੈ।

 

ਮੇਰੇ ਪਿਆਰੇ ਭਾਈਓ ਭੈਣੋਂ ਅੱਜ North-East ਦੀ ਖਬਰ ਆ ਰਹੀ ਹੈ ਕਿ ਆਖਰੀ ਪਿੰਡ ਵਿੱਚ ਬਿਜਲੀ ਪਹੁੰਚ ਗਈ ਅਤੇ ਰਾਤ ਭਰ ਪਿੰਡ ਨੱਚਦਾ ਰਿਹਾ। ਅੱਜ North-East ਤੋਂ ਇਹ ਖਬਰਾਂ ਆ ਰਹੀਆਂ ਹਨ ਅੱਜ North-East ਵਿੱਚ ways, railways, airways, waterways ਅਤੇ information ways(i-way) ਉਸ ਦੀਆਂ  ਖਬਰਾਂ ਆ ਰਹੀਆਂ ਹਨ ਅੱਜ ਬਿਜਲੀ ਦੇ transmission line ਲਗਾਉਣ ਦਾ ਕੰਮ ਬਹੁਤ ਤੇਜ਼ੀ ਨਾਲ North-East ਵਿੱਚ ਚਲ ਰਿਹਾ ਹੈ। ਅੱਜ ਸਾਡੇ North-East ਦੇ ਨੌਜਵਾਨ ਉੱਥੇ BPO ਖੋਲ੍ਹ ਰਹੇ ਹਨ। ਅੱਜ ਸਾਡੇ ਸਿੱਖਿਆ ਸੰਸਥਾਨ ਨਵੇਂ ਬਣ ਰਹੇ ਹਨ। ਅੱਜ ਸਾਡਾ North-East organic farming ਦਾ hub ਬਣ ਰਿਹਾ ਹੈ। ਅੱਜ ਸਾਡਾ North-East sports university ਦੀ ਮੇਜ਼ਬਾਨੀ ਕਰ ਰਿਹਾ ਹੈ।

ਭਾਈਓ-ਭੈਣੋਂ ਇੱਕ ਸਮਾਂ ਸੀ ਜਦੋਂ North-East ਨੂੰ ਲੱਗਦਾ ਸੀ ਕਿ ਦਿੱਲੀ ਬਹੁਤ ਦੂਰ ਹੈ। ਅਸੀਂ ਚਾਰ ਸਾਲ ਦੇ ਅੰਦਰ-ਅੰਦਰ ਦਿੱਲੀ ਨੂੰ North-East ਦੇ ਦਰਵਾਜ਼ੇ ’ਤੇ ਲਿਆ ਕੇ ਖੜ੍ਹਾ ਕਰ ਦਿੱਤਾ ਹੈ।

ਭਾਈਓ-ਭੈਣੋਂ ਅੱਜ ਸਾਡੇ ਦੇਸ਼ ਵਿੱਚ 65% ਜਨਸੰਖਿਆ 35 ਸਾਲ ਦੀ ਉਮਰ ਦੀ ਹੈ। ਅਸੀਂ ਦੇਸ਼ ਦੇ ਨੌਜਵਾਨਾਂ ਲਈ ਮਾਣ ਕਰ ਰਹੇ ਹਾਂ। ਦੇਸ਼ ਦੇ ਨੌਜਵਾਨ ਨਵੀਂ ਪੀੜ੍ਹੀ ਦਾ ਮਾਣ ਕਰ ਰਹੇ ਹਨ। ਸਾਡੇ ਦੇਸ਼ ਦੇ ਨੌਜਵਾਨਾਂ ਨੇ ਅੱਜ ਅਰਥ ਦੇ ਸਾਰੇ ਮਿਆਰਾਂ ਨੂੰ ਬਦਲ ਦਿੱਤਾ ਹੈ। ਪ੍ਰਗਤੀ ਦੇ ਸਾਰੇ ਮਿਆਰਾਂਵਿੱਚ ਨਵਾਂ ਰੰਗ ਭਰ ਦਿੱਤਾ ਹੈਕਦੇ ਵੱਡੇ ਸ਼ਹਿਰਾਂ ਦੀ ਚਰਚਾ ਹੋਇਆ ਕਰਦੀ ਸੀ। ਅੱਜ ਸਾਡਾ ਦੇਸ਼ Tier 2, Tier 3 city ਦੀ ਗੱਲ ਕਰ ਰਿਹਾ ਹੈ। ਕਦੇ ਪਿੰਡਾਂ ਦੇ ਅੰਦਰ ਜਾ ਕੇ ਆਧੁਨਿਕ ਖੇਤੀ ਵਿੱਚ ਲੱਗੇ ਹੋਏ ਨੌਜਵਾਨਾਂ ਦੀ ਚਰਚਾ ਕਰ ਰਿਹਾ ਹੈ। ਸਾਡੇ ਦੇਸ਼ ਦੇ ਨੌਜਵਾਨਾਂ ਨੇ nature of job ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ। startup ਹੋਵੇ, BPO ਹੋਵੇ, e-commerce ਹੋਵੇ, mobility ਦਾ ਖੇਤਰ ਹੋਵੇਗਾ ਜਿਹੇ ਖੇਤਰਾਂ ਨੂੰ ਅੱਜ ਮੇਰੇ ਦੇਸ਼ ਦਾ ਨੌਜਵਾਨ ਆਪਣੇ ਸੀਨੇ ਵਿੱਚ ਬੰਨ੍ਹ ਕੇ ਨਵੀਂਆਂ ਉਚਾਈਆਂ ’ਤੇ ਦੇਸ਼ ਨੂੰ ਲੈ ਜਾਣ ਲਈ ਲੱਗਿਆ ਹੋਇਆ ਹੈ।

ਮੇਰੇ ਪਿਆਰੇ ਭਾਈਓ-ਭੈਣੋਂ 13 ਕਰੋੜ MUDRA LOAN ਬਹੁਤ ਵੱਡੀ ਗੱਲ ਹੁੰਦੀ ਹੈ 13 ਕਰੋੜ ਅਤੇ ਉਨ੍ਹਾਂ ਵਿੱਚ ਵੀ 4 ਕਰੋੜ ਉਹ ਲੋਕ ਹਨ, ਉਹ ਨੌਜਵਾਨ ਹਨ, ਜਿਨ੍ਹਾਂ ਨੇ ਜ਼ਿੰਦਗੀ ਵਿੱਚ ਪਹਿਲੀ ਵਾਰ ਲੋਨ ਲਿਆ ਹੈ ਅਤੇ ਆਪਣੇ ਪੈਰਾਂ ’ਤੇ ਖੜ੍ਹੇ ਹੋ ਕੇ ਸਵੈ-ਰੋਜ਼ਗਾਰ ਨਾਲ ਅੱਗੇ ਵਧ ਰਹੇ ਹਨਇਹ ਆਪਣੇ ਆਪ ਵਿੱਚ ਬਦਲੇ ਹੋਏ ਵਾਤਾਵਰਣ ਦੀ ਇੱਕ ਜੀਉਂਦੀ ਜਾਗਦਾ ਉਦਾਹਰਣ ਹੈ। ਅੱਜ ਹਿੰਦੋਸਤਾਨ ਦੇ ਪਿੰਡਾਂ ਵਿੱਚ ਡਿਜੀਟਲ ਇੰਡੀਆ ਦੇ ਸੁਪਨੇ ਨੂੰ ਅੱਗੇ ਲੈ ਜਾਣ ਲਈ, ਹਿੰਦੋਸਤਾਨ ਦੇ ਅੱਧੇ ਤੋਂ ਜ਼ਿਆਦਾ ਤਿੰਨ ਲੱਖ ਪਿੰਡਾਂ ਵਿੱਚ COMMON SERVICE CENTRE ਮੇਰੇ ਦੇਸ਼ ਦੇ ਯੁਵਾ ਬੇਟੇ ਅਤੇ ਬੇਟੀਆਂ ਚਲਾ ਰਹੇ ਹਨ। ਉਹ ਹਰ ਪਿੰਡ ਨੂੰ ਹਰ ਨਾਗਰਿਕ ਨੂੰ ਪਲਕ ਝਪਕਦੇ ਹੀ ਵਿਸ਼ਵ ਦੇ ਨਾਲ ਜੋੜਣ ਲਈ Information Technology ਦਾ ਭਰਪੂਰ ਉਪਯੋਗ ਕਰ ਰਹੇ ਹਨ।

 

ਮੇਰੇ ਭਾਈਓ-ਭੈਣੋਂ ਅੱਜ ਮੇਰੇ ਦੇਸ਼ ਵਿੱਚ Infrastructure ਨੇ ਨਵਾਂ ਰੂਪ ਲੈ ਲਿਆ ਹੈ। ਰੇਲ ਦੀ ਗਤੀ ਹੋਵੇ, ਰੋਡ ਦੀ ਗਤੀ ਹੋਵੇ, , i-way ਹੋਵੇ, highway ਹੋਵੇ, ਨਵੇਂ airport ਹੋਵੇ ਇੱਕ ਪ੍ਰਕਾਰ ਨਾਲ ਸਾਡਾ ਦੇਸ਼ ਬਹੁਤ ਤੇਜ਼ ਗਤੀ ਨਾਲ ਅੱਗੇ ਵਧ ਰਿਹਾ ਹੈ।

ਮੇਰੇ ਭਾਈਓ-ਭੈਣੋਂ ਸਾਡੇ ਦੇਸ਼ ਦੇ ਵਿਗਿਆਨਿਕਾਂ ਨੇ ਵੀ ਦੇਸ਼ ਦਾ ਨਾਮ ਰੌਸ਼ਨ ਕਰਨ ਵਿੱਚ ਕਦੇ ਕੋਈ ਕਮੀ ਨਹੀਂ ਰੱਖੀ। ਵਿਸ਼ਵ ਦੇ ਸੰਦਰਭ ਵਿੱਚ ਹੋਵੇ ਜਾਂ ਭਾਰਤ ਦੀ ਜ਼ਰੂਰਤ ਦੇ ਸੰਦਰਭ ਵਿੱਚ, ਕਿਹੜਾ ਹਿੰਦੋਸਤਾਨੀ ਮਾਣ ਨਹੀਂ ਕਰੇਗਾ ਜਦ ਦੇਸ਼ ਦੇ ਵਿਗਿਆਨਿਕਾਂ ਨੇ ਇੱਕਠੇ 100 ਤੋਂ ਜ਼ਿਆਦਾ satellite ਆਸਮਾਨ ਵਿੱਚ ਛੱਡ ਕੇ ਦੁਨੀਆ ਨੂੰ ਹੈਰਾਨ ਕਰ ਦਿੱਤਾ ਹੈ। ਇਹ ਸ਼ਕਤੀ ਸਾਡੇ ਵਿਗਿਆਨੀਆਂ ਦੀ ਹੈ। ਸਾਡੇ ਵਿਗਿਆਨੀਆਂ ਦਾ ਪਰਸ਼ਾਰਥ ਸੀ ਮੰਗਲਯਾਨ ਦੀ ਸਫਲਤਾ ਪਹਿਲੇ ਹੀ ਪ੍ਰਯਤਨ ਵਿੱਚ। ਮੰਗਲਯਾਨ ਨੇ ਮੰਗਲ ਜਮਾਤ ਵਿੱਚ ਪ੍ਰਵੇਸ਼ ਕੀਤਾ, ਉੱਥੇ ਤੱਕ ਪਹੁੰਚੇ, ਇਹ ਆਪਣੇ ਆਪ ਸਾਡੇ ਵਿਗਿਆਨਿਕਾਂ ਦਾ ਸਿੱਧੀ ਸੀ। ਆਉਣ ਵਾਲੇ ਕੁਝ ਹੀ ਦਿਨਾਂ ਵਿੱਚ ਅਸੀਂ ਆਪਣੇ ਵਿਗਿਆਨਿਕਾਂ ਦੇ ਅਧਾਰ, ਕਲਪਨਾ ਅਤੇ ਸੋਚ ਦੇ ਬਲ ’ਤੇ ‘ਨਾਵਿਕ’ ਨੂੰ ਅਸੀਂ ਲਾਂਚ ਕਰਨ ਜਾ ਰਹੇ ਹਾਂ। ਦੇਸ਼ ਦੇ ਮਛਿਆਰਿਆਂ ਨੂੰ, ਦੇਸ਼ ਦੇ ਆਮ ਨਾਗਰਿਕਾਂ ਨੂੰ ‘ਨਾਵਿਕ’ ਰਾਹੀਂ ਦਿਸ਼ਾ ਦਰਸ਼ਨ ਦਾ ਬਹੁਤ ਵੱਡਾ ਕੰਮ, ਆਉਣ ਵਾਲੇ ਕੁਝ ਹੀ ਦਿਨਾਂ ਵਿੱਚ ਅਸੀਂ ਲਗਾਵਾਂਗੇ

ਮੇਰੇ ਪਿਆਰੇ ਦੇਸ਼ ਵਾਸੀਓ ਅੱਜ ਇਸ ਲਾਲ ਕਿਲ੍ਹੇ ਦੀ ਫ਼ਸੀਲ ਤੋਂ,ਮੈਂ ਦੇਸ਼ ਵਾਸੀਆਂ ਨੂੰ ਇੱਕ ਖੁਸ਼ਖਬਰੀ ਸੁਣਾਉਣਾ ਚਾਹੁੰਦਾ ਹਾਂ। ਸਾਡਾ ਦੇਸ਼ ਪੁਲਾੜ ਦੀ ਦੁਨੀਆ ਵਿੱਚ ਪ੍ਰਗਤੀ ਕਰਦਾ ਰਿਹਾ ਹੈ। ਪਰ ਅਸੀਂ ਸਪਨਾ ਦੇਖਿਆ ਹੈ, ਸਾਡੇ ਵਿਗਿਆਨਿਕਾਂ ਨੇ ਸਪਨਾ ਦੇਖਿਆ ਹੈ। ਸਾਡੇ ਦੇਸ਼ ਨੇ ਸੰਕਲਪ ਕੀਤਾ ਹੈ ਕਿ 2022, ਜਦੋਂ ਅਜ਼ਾਦੀ ਦੇ 75 ਸਾਲ ਹੋਣਗੇ ਉਦੋਂ ਤੱਕ ਜਾਂ ਹੋ ਸਕੇ ਤਾਂ ਉਸ ਤੋਂ ਪਹਿਲਾਂ ਅਜ਼ਾਦੀ ਦੇ 75 ਸਾਲ ਮਨਾਵਾਂਗੇ ਉਦੋਂ ਮਾਂ ਭਾਰਤ ਦੀ ਕੋਈ ਸੰਤਾਨ ਚਾਹੇ ਬੇਟਾ ਹੋ ਜਾਂ ਬੇਟੀ ਕੋਈ ਵੀ ਹੋ ਸਕਦਾ ਹੈ। ਉਹ ਪੁਲਾੜ ਵਿੱਚ ਜਾਣਗੇ ਹੱਥ ਵਿੱਚ ਤਿਰੰਗਾ ਝੰਡਾ ਲੈ ਕੇ ਜਾਣਗੇ ।ਅਜ਼ਾਦੀ ਦੇ 75 ਸਾਲ ਤੋਂ ਪਹਿਲਾਂ ਇਸ ਸੁਪਨੇ ਨੂੰ ਪੂਰਾ ਕਰਨਾ ਹੈ। ਮੰਗਲਯਾਨ ਤੋਂ ਲੈ ਕੇ ਭਾਰਤ ਦੇ ਵਿਗਿਆਨਿਕਾਂ ਨੇ ਜੋ ਆਪਣੀ ਤਾਕਤ ਦੀ ਪਹਿਚਾਣ ਕਰਵਾਈ ਹੈ। ਹੁਣ ਅਸੀ ਮਾਨਵ ਸਮੇਤ ਗਗਨਯਾਨ ਲੈ ਕੇ ਚੱਲਗੇ ਅਤੇ ਇਹ ਗਗਨਯਾਨ ਜਦੋਂ ਪੁਲਾੜ ਵਿੱਚ ਜਾਵੇਗਾ ਤਾਂ ਕੋਈ ਹਿੰਦੋਸਤਾਨੀ ਲੈ ਕੇ ਜਾਵੇਗਾ। ਇਹ ਕੰਮ ਹਿੰਦੋਸਤਾਨ ਦੇ ਵਿਗਿਆਨਿਕਾਂ ਰਾਹੀਂ ਹੋਵੇਗਾ। ਹਿੰਦੁਸਤਾਨ ਦੇ ਪੁਰਸ਼ਾਰਥ ਰਾਹੀਂ ਪੂਰਾ ਹੋਵੇਗਾ। ਉਦੋਂ ਅਸੀਂ ਵਿਸ਼ਵ ਵਿੱਚ ਚੌਥਾ ਦੇਸ਼ ਬਣ ਜਾਵਾਂਗੇ ਜੋ ਮਨੁੱਖ ਨੂੰ ਪੁਲਾੜ ਵਿੱਚ ਪਹੁੰਚਾਉਣ ਵਾਲਾ ਹੋਵੇਗਾ।

ਭਾਈਓ-ਭੈਣੋਂ ਮੈਂ ਦੇਸ਼ ਦੇ ਵਿਗਿਆਨਿਕਾਂ ਨੂੰ ਦੇਸ਼ ਦੇ technicians ਨੂੰ ਮੈਂ ਦਿਲੋਂ ਬਹੁਤ-ਬਹੁਤ ਵਧਾਈ ਦਿੰਦਾ ਹਾ। ਇਸ ਮਹਾਨ ਕੰਮ ਲਈ। ਭਾਈਓ-ਭੈਣੋਂ, ਸਾਡਾ ਦੇਸ਼ ਅੱਜ ਅਨਾਜ ਦੇ ਭੰਡਾਰ ਨਾਲ ਭਰਿਆ ਹੋਇਆ ਹੈ। ਵਿਸ਼ਾਲ ਅਨਾਜ ਉਤਪਾਦਨ ਲਈ ਮੈਂ ਦੇਸ਼ ਦੇ ਕਿਸਾਨਾਂ ਨੂੰ, ਖੇਤੀ ਮਜ਼ਦੂਰਾਂ ਨੂੰ ਖੇਤੀਬਾੜੀ ਦੇ ਖੇਤਰ ਵਿੱਚ ਕੰਮ ਕਰਨ ਵਾਲੇ ਵਿਗਿਆਨਿਕਾਂ ਨੂੰ, ਦੇਸ਼ ਵਿੱਚ ਖੇਤੀਬਾੜੀ ਕ੍ਰਾਂਤੀ ਨੂੰ ਸਫਲਤਾ ਨਾਲ ਅੱਗੇ ਵਧਾਉਣ ਲਈ ਦਿਲੋਂ ਤੋਂ ਬਹੁਤ-ਬਹੁਤ ਵਧਾਈ ਦਿੰਦਾ ਹਾਂ।

ਲੇਕਿਨ ਭਾਈਓ-ਭੈਣੋਂ, ਹੁਣ ਸਮਾਂ ਬਦਲ ਚੁੱਕਾ ਹੈ ਸਾਡੇ ਕਿਸਾਨ ਨੂੰ ਵੀ, ਸਾਡੇ ਖੇਤੀਬਾੜੀ ਬਜ਼ਾਰ ਨੂੰ ਵੀ ਗਲੋਬਲ ਚੁਣੌਤੀਆਂ ਦਾ ਸਾਹਮਣਾ ਕਰਨਾ ਹੁੰਦਾ ਹੈ, ਗਲੋਬਲ ਬਜ਼ਾਰ ਦਾ ਸਾਹਮਣਾ ਕਰਨਾ ਹੁੰਦਾ ਹੈ। ਜਨਸੰਖਿਆ ਵਿੱਚ ਵਾਧਾ ਹੁੰਦਾ ਹੈ, ਜਮੀਨ ਘੱਟ ਹੁੰਦੀ ਜਾਂਦੀ ਹੈ ਉਸ ਸਮੇਂ ਸਾਡੀ ਖੇਤੀਬਾੜੀ ਨੂੰ ਆਧੁਨਿਕ ਬਣਾਉਣਾ, ਵਿਗਿਆਨਿਕ ਬਣਾਉਣਾ, technology ਦੇ ਅਧਾਰ ’ਤੇ ਅੱਗੇ ਲੈ ਕੇ ਜਾਣਾ, ਇਹ ਸਮੇਂ ਦੀ ਮੰਗ ਹੈ। ਅਤੇ ਇਸ ਲਈ ਅੱਜ ਸਾਡਾ ਪੂਰਾ ਧਿਆਨ ਖੇਤੀਬਾੜੀ ਖੇਤਰ ਵਿੱਚ ਆਧੁਨਿਕਤਾ ਲਿਆਉਣ ਲਈ, ਬਦਲਾਅ ਲਿਆਉਣ ਲਈ ਲਗ ਰਿਹਾ ਹੈ।

ਅਸੀਂ ਸੁਪਨਾ ਆਮਦਨ ਹੈ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ। ਅਜ਼ਾਦੀ ਦੇ 75 ਸਾਲ ਹੋਣਕਿਸਾਨਾਂ ਦੀ ਕਮਾਈ ਦੁੱਗਣੀ ਕਰਨ ਦਾ ਸੁਪਨਾ ਦੇਖਿਆ ਹੈ। ਜਿਨ੍ਹਾਂ ਨੂੰ ਇਸ 'ਤੇ ਸੰਦੇਹ ਹੁੰਦੇ ਹਨ -  ਜੋ ਸੁਭਾਵਿਕ ਹੈ।  ਲੇਕਿਨ ਅਸੀਂ ਟੀਚਾ ਲੈ ਕੇ ਚਲੇ ਹਾਂ। ਅਤੇ ਅਸੀਂ ਮੱਖਣ 'ਤੇ ਲਕੀਰ ਕਰਨ ਦੀ ਆਦਤ ਵਾਲੇ ਨਹੀਂ ਹਾਂ, ਅਸੀਂ ਪੱਥਰ 'ਤੇ ਲਕੀਰ ਕਰਨ ਦੇ ਸੁਭਾਅ ਵਾਲੇ ਲੋਕ ਹਾਂ। ਮੱਖਣ 'ਤੇ ਲਕੀਰ ਤਾਂ ਕੋਈ ਵੀ ਕਰ ਲੈਂਦਾ ਹੈ। ਪੱਥਰ 'ਤੇ ਲਕੀਰ ਕਰਨ ਲਈ ਪਸੀਨਾ ਵਹਾਉਣਾ ਪੈਂਦਾ ਹੈ, ਯੋਜਨਾ ਬਣਾਉਣੀ ਪੈਂਦੀ ਹੈਜੀ-ਜਾਨ ਨਾਲ ਜੁਟਣਾ ਪੈਂਦਾ ਹੈ। ਇਸ ਲਈ ਜਦੋਂ ਅਜ਼ਾਦੀ ਦੇ 75 ਸਾਲ ਹੋਣਗੇ, ਉਦੋਂ ਤੱਕ ਦੇਸ਼ ਦੇ ਕਿਸਾਨਾਂ ਨੂੰ ਨਾਲ ਲੈ ਕੇ ਖੇਤੀਬਾੜੀ ਵਿੱਚ ਆਧੁਨਿਕਤਾ ਅਤੇ ਵਿਭਿੰਨਤਾ ਲਿਆ ਕੇ, ਨੂੰ ਅੱਗੇ ਲਿਜਾਣਾ ਚਾਹੁੰਦੇ ਹਾਂਬੀਜ ਤੋਂ ਲੈ ਕੇ ਬਜ਼ਾਰ ਤੱਕ ਅਸੀਂ value addition ਕਰਨਾ ਚਾਹੁੰਦੇ ਹਾਂ। ਅਸੀਂ ਆਧੁਨਿਕੀਕਰਨ ਕਰਨਾ ਚਾਹੁੰਦੇ ਹਾਂ ਅਤੇ ਕਈ ਨਵੀਂਆਂ ਫ਼ਸਲਾਂ ਵੀ ਹੁਣ ਰਿਕਾਰਡ ਉਤਪਾਦਨ ਕਰਨ ਤੋਂ ਵੀ ਅੱਗੇ ਵਧ ਰਹੀਆਂ ਹਨ ਆਪਣੇ-ਆਪ ਵਿੱਚ ਪਹਿਲੀ ਵਾਰ ਅਸੀਂ ਦੇਸ਼ ਵਿੱਚ agriculture export policy ਦੀ ਦਿਸ਼ਾ ਵਿੱਚ ਅੱਗੇ ਵਧ ਰਹੇ ਹਾਂ ਤਾਂਕਿ ਅਸੀਂ, ਸਾਡੇ ਦੇਸ਼ ਦਾ ਕਿਸਾਨ ਵੀ ਵਿਸ਼ਵ ਬਜ਼ਾਰ  ਦੇ ਅੰਦਰ ਤਾਕਤ  ਦੇ ਨਾਲ ਖੜ੍ਹਾ ਰਹੇ।

ਅੱਜ ਨਵੀਂ ਖੇਤੀਬਾੜੀ ਕ੍ਰਾਂਤੀ,  organic farming,  blue revolution, sweet revolution,  solar farming;  ਇਹ ਨਵੇਂ ਦਾਇਰੇ ਖੁੱਲ੍ਹ ਚੁੱਕੇ ਹਨ। ਉਸ ਨੂੰ ਲੈ ਕੇ ਅਸੀਂ ਅੱਗੇ ਵਧਣਾ ਚਾਹੁੰਦੇ ਹਾਂ।

ਸਾਨੂੰ ਖੁਸ਼ੀ ਹੈ ਕਿ ਅੱਜ ਸਾਡਾ ਦੇਸ਼ ਦੁਨੀਆ ਵਿੱਚ ਮੱਛੀ ਉਤਪਾਦਨ ਵਿੱਚ second highest ਬਣ ਗਿਆ ਹੈ ਅਤੇ ਦੇਖਦੇ ਹੀ ਦੇਖਦੇ ਉਹ ਨੰਬਰ ਇੱਕ 'ਤੇ ਵੀ ਪੁੱਜਣ  ਵਾਲਾ ਹੈ। ਅੱਜ honey,  ਭਾਵ ਸ਼ਹਿਦ ਦਾ export ਦੁੱਗਣਾ ਹੋ ਗਿਆ ਹੈ। ਅੱਜ ਗੰਨਾ  ਕਿਸਾਨਾਂ ਨੂੰ ਖੁਸ਼ੀ ਹੋਵੇਗੀ ਕਿ ਸਾਡੇ ethanol ਦਾ ਉਤ‍ਪਾਦਨ ਤਿੰਨ ਗੁਣਾ ਹੋ ਗਿਆ ਹੈ। ਭਾਵ ਇੱਕ ਤਰ੍ਹਾਂ ਨਾਲ ਗ੍ਰਾਮੀਣ ਅਰਥਵਿਵਸਥਾ ਵਿੱਚ ਜਿੰਨਾ ਖੇਤੀਬਾੜੀ ਦਾ ਮਹੱਤਵ ਹੈਓਨਾ ਹੀ ਹੋਰ ਕਾਰੋਬਾਰਾਂ ਦਾ ਹੈਅਤੇ ਇਸ ਲਈ ਅਸੀਂ women self - help group ਰਾਹੀਂ ਅਰਬਾਂ-ਖ਼ਰਬਾਂ ਰੁਪਿਆਂ ਦੇ ਮਾਧਿਆਮ ਨਾਲ, ਪਿੰਡ ਦੇ ਜੋ ਸੰਸਾਧਨ ਹਨ, ਪਿੰਡ ਦੀ ਜੋ ਸਮਰੱਥਾ ਹੈ, ਉਸ ਨੂੰ ਵੀ ਅਸੀਂ ਅੱਗੇ ਵਧਾਉਣਾ ਚਾਹੁੰਦੇ ਹਾਂ ਅਤੇ ਉਸ ਦਿਸ਼ਾ ਵਿੱਚ ਅਸੀਂ ਕੋਸ਼ਿਸ਼ ਕਰ ਰਹੇ ਹਾਂ।

ਖਾਦੀ- ਪੂਜਨੀਕ ਬਾਪੂ ਦਾ ਨਾਮ ਉਸ ਦੇ ਨਾਲ ਜੁੜਿਆ ਹੋਇਆ ਹੈ। ਅਜ਼ਾਦੀ ਤੋਂ ਹੁਣ ਤੱਕ ਜਿੰਨੀ ਖਾਦੀ ਵੇਚਣ ਦੀ ਪਰੰਪਰਾ ਸੀ, ਮੈਂ ਅੱਜ ਨਿਮਰਤਾ ਨਾਲ ਕਹਿਣਾ ਚਾਹੁੰਦਾ ਹਾਂ, ਖਾਦੀ ਦੀ ਵਿਕਰੀ ਪਹਿਲਾਂ ਤੋਂ double ਹੋ ਗਈ ਹੈ। ਗ਼ਰੀਬ ਲੋਕਾਂ ਦੇ ਹੱਥ ਵਿੱਚ ਰੋਜ਼ੀ-ਰੋਟੀ ਪਹੁੰਚੀ ਹੈ।

ਮੇਰੇ ਭਾਈਓ-ਭੈਣੋਂ, ਮੇਰੇ ਦੇਸ਼ ਦਾ ਕਿਸਾਨ ਹੁਣ solar farming  ’ਤੇ ਜ਼ੋਰ ਦੇਣ ਲੱਗਾ ਹੈ। ਖੇਤੀ ਦੇ ਇਲਾਵਾ ਕਿਸੇ ਹੋਰ ਸਮੇਂਉਹ solar farming ਤੋਂ ਵੀ ਬਿਜਲੀ ਵੇਚ ਕੇ ਕਮਾਈ ਕਰ ਸਕਦਾ ਹੈ।  ਸਾਡਾ ਹੈਂਡਲੂਮ ਚਲਾਉਣ ਵਾਲਾ ਵਿਅਕਤੀ, ਸਾਡੇ ਹੈਂਡਲੂਮ ਦੀ ਦੁਨੀਆ  ਦੇ ਲੋਕ; ਇਹ ਵੀ ਰੋਜ਼ੀ-ਰੋਟੀ ਕਮਾਉਣ ਲੱਗੇ ਹਨ

ਮੇਰੇ ਪਿਆਰੇ ਭਾਈਓ - ਭੈਣੋਂਸਾਡੇ ਦੇਸ਼ ਵਿੱਚ ਆਰਥਕ ਵਿਕਾਸ ਹੋਵੇ, ਆਰਥਕ ਖੁਸ਼ਹਾਲੀ ਹੋਵੇਲੇਕਿਨ ਉਨ੍ਹਾਂ ਸਭ ਦੇ ਬਾਵਜੂਦ ਵੀ ਮਾਨਵ ਦੀ ਗਰਿਮਾ, ਇਹ supreme ਹੁੰਦੀ ਹੈਮਾਨਵ ਦੀ ਗਰਿਮਾ  ਦੇ ਬਿਨਾਂ ਦੇਸ਼ ਸੰਤੁਲਤ ਰੂਪ ਨਾਲ ਨਾ ਜੀ ਸਕਦਾ ਹੈ, ਨਾ ਚੱਲ ਸਕਦਾ ਹੈ, ਨਾ ਵਧ ਸਕਦਾ ਹੈ। ਇਸ ਲਈ ਵਿਅਕਤੀ ਦੀ ਗਰਿਮਾ, ਵਿਅਕਤੀ ਦਾ ਸਨਮਾਨ, ਸਾਨੂੰ ਉਨ੍ਹਾਂ ਯੋਜਨਾਵਾਂ ਨੂੰ ਲੈ ਕੇ ਅੱਗੇ ਵਧਣਾ ਚਾਹੀਦਾ ਤਾਂ ਕਿ ਉਹ ਸਨਮਾਨ ਨਾਲ ਜਿੰਦਗੀ ਜੀ ਸਕਣਮਾਣ ਨਾਲ ਜ਼ਿੰਦਗੀ ਜੀ ਸਕਣ। ਨੀਤੀਆਂ ਅਜਿਹੀਆਂ ਹੋਣ, ਰੀਤ ਅਜਿਹੀ ਹੋਵੇ, ਨੀਯਤ ਅਜਿਹੀ ਹੋਵੇ ਕਿ ਜਿਸ ਕਾਰਨ ਸਧਾਰਣ ਵਿਅਕਤੀਗ਼ਰੀਬ ਤੋਂ ਗ਼ਰੀਬ ਵਿਅਕਤੀ ਵੀ ਹਰ ਕਿਸੇ ਨੂੰ ਆਪਣੇ-ਆਪ ਨੂੰ ਬਰਾਬਰੀ ਨਾਲ ਜਿਉਣ ਦਾ ਮੌਕਾ ਦੇਖਦਾ ਹੋਵੇ

ਅਤੇ ਇਸ ਲਈ ਉੱਜਵਲਾ ਯੋਜਨਾ ਵਿੱਚ, ਅਸੀਂ ਗ਼ਰੀਬ ਦੇ ਘਰ ਵਿੱਚ ਗੈਸ ਪਹੁੰਚਾਉਣ ਦਾ ਕੰਮ ਕੀਤਾ ਹੈਸੌਭਾਗਯ ਯੋਜਨਾ ਵਿੱਚ, ਗ਼ਰੀਬ ਦੇ ਘਰ ਵਿੱਚ ਬਿਜਲੀ ਪਹੁੰਚਾਉਣ ਦਾ ਕੰਮ ਕੀਤਾ ਹੈ। ਸ਼੍ਰਮੇਵ ਜਯਤੇ ਨੂੰ ਬਲ ਦਿੰਦੇ ਹੋਏ ਅਸੀਂ ਅੱਗੇ ਵਧਣ ਦੀ ਦਿਸ਼ਾ ਵਿੱਚ ਕੰਮ ਕਰ ਰਹੇ ਹਾਂ

ਕੱਲ੍ਹ ਹੀ ਅਸੀਂ ਮਾਣਯੋਗ ਰਾਸ਼ਟਰਪਤੀ ਜੀ ਦਾ ਸੰਬੋਧਨ ਸੁਣਿਆ। ਉਨ੍ਹਾਂ ਨੇ ਬੜੇ ਵਿਸਤਾਰ ਨਾਲ ਗ੍ਰਾਮ ਸਵਰਾਜ‍ ਅਭਿਆਨ ਦਾ ਵਰਣਨ ਕੀਤਾ ਜਦੋਂ ਵੀ ਸਰਕਾਰ ਦੀਆਂ ਗੱਲਾਂ ਆਉਂਦੀਆਂ ਹਨ, ਤਾਂ ਕਹਿੰਦੇ ਹਨ ਨੀਤੀਆਂ ਤਾਂ ਬਣਦੀਆਂ ਹੈ ਲੇਕਿਨ last miledelivery ਨਹੀਂ ਹੋਈ। ਕੱਲ੍ਹ ਰਾਸ਼ਟਰਪਤੀ ਜੀ ਨੇ ਬਹੁਤ ਚੰਗੇ ਤਰੀਕੇ ਨਾਲ ਵਰਣਨ ਕੀਤਾ ਕਿ ਕਿਸ ਪ੍ਰਕਾਰ ਨਾਲ ਅਭਿਲਾਸ਼ੀ ਜਿਲ੍ਹਿਆਂ ਦੇ 65 ਹਜ਼ਾਰ ਪਿੰਡਾਂ ਵਿੱਚ ਦਿੱਲੀ ਤੋਂ ਚੱਲੀ ਯੋਜਨਾ ਨੂੰ ਗ਼ਰੀਬ ਦੇ ਘਰ ਤੱਕ, ਪਿਛੜੇ ਪਿੰਡ ਤੱਕ ਕਿਵੇਂ ਪਹੁੰਚਾਇਆ ਗਿਆ ਹੈ, ਇਸ ਦਾ ਕੰਮ ਕੀਤਾ ਹੈ।

 

ਪਿਆਰੇ ਦੇਸ਼ਵਾਸੀਓ, 2014 ਵਿੱਚ ਇਸੇ ਲਾਲ ਕਿਲੇ ਦੀ ਫ਼ਸੀਲ ਤੋਂ ਜਦੋਂ ਮੈਂ ਸਵੱਛਤਾ ਦੀ ਗੱਲ ਕੀਤੀ ਸੀ, ਤਾਂ ਕੁਝ ਲੋਕਾਂ ਨੇ ਇਸ ਦਾ ਮਜ਼ਾਕ ਉਡਾਇਆ ਸੀ, ਮਖੌਲ ਉਡਾਇਆ ਸੀਕੁਝ ਲੋਕਾਂ ਨੇ ਇਹ ਵੀ ਕਿਹਾ ਸੀ ਅਰੇ, ਸਰਕਾਰ ਦੇ ਕੋਲ ਬਹੁਤ ਸਾਰੇ ਕੰਮ ਹਨ ਇਹ ਸਵੱਛਤਾ ਜਿਹੇ ' ਆਪਣੀ ਉਰਜਾ ਕਿਓਂ ਖਪਾ ਰਹੇ ਹਨਲੇਕਿਨ ਭਾਈਓ-ਭੈਣੋਂ, ਪਿਛਲੇ ਦਿਨੀਂ WHO ਦੀ ਰਿਪੋਰਟ ਆਈ ਹੈ ਅਤੇ WHO ਕਹਿ ਰਿਹਾ ਹੈ ਕਿ ਭਾਰਤ ਵਿੱਚ ਸਵੱਛਤਾ ਅਭਿਆਨ ਦੇ ਕਾਰਨ 3 ਲੱਖ ਬੱਚੇ ਮਰਨ ਤੋਂ ਬਚ ਗਏ ਹਨਕਿਹੜਾ ਹਿੰਦੁਸਤਾਨੀ ਹੋਵੇਗਾ ਜਿਸ ਨੂੰ ਸਵੱਛਤਾ ਵਿੱਚ ਭਾਗੀਦਾਰੀ ਬਣ ਕੇ ਇਨ੍ਹਾਂ 3 ਲੱਖ ਬੱਚਿਆ ਦੀ ਜਿੰਦਗੀ ਬਚਾਉਣ ਦਾ ਪੁੰਨ ਪਾਉਣ ਦਾ ਮੌਕਾ ਨਾ ਮਿਲਿਆ ਹੋਵੇਗ਼ਰੀਬ ਦੇ 3 ਲੱਖ ਬੱਚਿਆਂ ਦੀ ਜਿੰਦਗੀ ਬਚਾਉਣਾ ਕਿੰਨਾ ਵੱਡਾ ਮਾਨਵਤਾ ਦਾ ਕੰਮ ਹੈਦੁਨੀਆ ਭਰ ਦੀਆਂ ਸੰਸਥਾਵਾਂ ਇਸ ਨੂੰ recognise ਕਰ ਰਹੀਆਂ ਹਨ

ਭਾਈਓ-ਭੈਣੋਂ, ਅਗਲਾ ਸਾਲ ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ਦਾ ਸਾਲ ਹੈਪੂਜਨੀਕ ਬਾਪੂ ਨੇ, ਆਪਣੇ ਜੀਵਨ ਵਿੱਚ, ਅਜ਼ਾਦੀ ਤੋਂ ਵੀ ਜ਼ਿਆਦਾ ਮਹੱਤਵ ਸਵੱਛਤਾ ਨੂੰ ਦਿੱਤਾ ਸੀ। ਉਹ ਕਹਿੰਦੇ ਸਨ ਕਿ ਅਜ਼ਾਦੀ ਮਿਲੀ ਸੱਤਿਆਗ੍ਰਹੀਆਂ ਨਾਲ, ਸਵੱਛਤਾ ਮਿਲੇਗੀ ਸਵੱਛਾਗ੍ਰਹੀਆਂ ਨਾਲ। ਗਾਂਧੀ ਜੀ ਨੇ ਸੱਤਿਆਗ੍ਰਹੀ ਤਿਆਰ ਕੀਤੇ ਸਨ ਅਤੇ ਗਾਂਧੀ ਜੀ ਦੀ ਪ੍ਰੇਰਣਾ ਨੇ ਸਵੱਛਾਗ੍ਰਹੀ ਤਿਆਰ ਕੀਤੇ ਹਨ। ਅਤੇ ਆਉਣ ਵਾਲੇ, 150ਵੀਂ ਜਯੰਤੀ ਜਦੋਂ ਮਨਾਵਾਂਗੇ, ਓਦੋ ਇਹ ਦੇਸ਼ ਪੂਜਨੀਕ ਬਾਪੂ ਨੂੰ ਸਵੱਛ ਭਾਰਤ ਦੇ ਰੂਪ ਵਿੱਚ, ਇਹ ਸਾਡੇ ਕਰੋੜਾਂ ਸਵੱਛਾਗ੍ਰਹੀ, ਪੂਜਨੀਕ ਬਾਪੂ ਨੂੰ ਕਾਰਜਾਂਜਲੀ ਸਮਰਪਿਤ ਕਰਨਗੇ। ਅਤੇ ਇੱਕ ਪ੍ਰਕਾਰ ਨਾਲ ਜਿਨ੍ਹਾਂ ਸੁਪਨਿਆਂ ਨੂੰ ਲੈ ਕੇ ਅਸੀਂ ਚੱਲੇ ਹਨ, ਉਨ੍ਹਾਂ ਸੁਪਨਿਆਂ ਨੂੰ ਪੂਰਾ ਕਰਾਂਗੇ।

ਮੇਰੇ ਭਾਈਓ - ਭੈਣੋਂਇਹ ਠੀਕ ਹੈਕਿ ਸਵੱਛਤਾ ਨੇ 3 ਲੱਖ ਲੋਕਾਂ ਦੀ ਜਿੰਦਗੀ ਬਚਾਈ ਹੈ। ਲੇਕਿਨ ਕਿੰਨਾ ਹੀ ਮੱਧ ਵਰਗ ਦਾ ਸੁਖੀ ਪਰਿਵਾਰ ਕਿਉਂ  ਨਾ ਹੋਵੇਚੰਗੀ -ਖਾਸੀ ਕਮਾਈ ਰੱਖਣ ਵਾਲਾ ਵਿਅਕਤੀ ਕਿਉਂ ਨਾ ਹੋਵੇ ਗ਼ਰੀਬ ਕਿਉਂ ਨਾ ਹੋਵੇਇੱਕ ਵਾਰ ਘਰ ਵਿੱਚ ਰੋਗ ਆ ਜਾਵੇ ਤਾਂ ਵਿਅਕਤੀ ਨਹੀਂ ਪੂਰਾ ਪਰਿਵਾਰ ਬਿਮਾਰ ਹੋ ਜਾਂਦਾ ਹੈ। ਕਦੇ ਪੀੜ੍ਹੀ ਦਰ ਪੀੜ੍ਹੀ, ਰੋਗ  ਦੇ ਚੱਕਰ ਵਿੱਚ ਫਸ ਜਾਂਦੀ ਹੈ

ਦੇਸ਼  ਦੇ ਗ਼ਰੀਬ ਤੋਂ ਗ਼ਰੀਬ ਵਿਅਕਤੀ ਨੂੰਸਾਧਾਰਨ ਵਿਅਕਤੀ ਨੂੰਅਰੋਗਤਾ ਦੀ ਸਹੂਲਤ ਮਿਲੇ ,   ਇਸ ਲਈ ਗੰਭੀਰ  ਬਿਮਾਰੀਆਂ ਲਈ ਵੱਡੇ ਹਸਪਤਾਲਾਂ ਵਿੱਚ ਸਧਾਰਣ ਲੋਕਾਂ ਨੂੰ ਵੀ ਤੰਦਰੁਸਤ‍ ਦੀ ਸਹੂਲਤ ਮਿਲੇਮੁਫਤ 'ਚ ਮਿਲੇ ਅਤੇ ਇਸ ਲਈ ਭਾਰਤ ਸਰਕਾਰ ਨੇ ਪ੍ਰਧਾਨ ਮੰਤਰੀ ਜਨ ਆਰੋਗਯ ਅਭਿਆਨ ਅਰੰਭ ਕਰਨ ਦਾ ਤੈਅ ਕੀਤਾ ਹੈ।  ਇਹ ਪ੍ਰਧਾਨ ਮੰਤਰੀ ਜਨ ਅਰੋਗਿਅਰ ਅਭਿਆਨ  ਤਹਿਤ ਆਯੁਸ਼ਮਾਨ ਭਾਰਤ ਯੋਜਨਾ  ਦੇ ਤਹਿਤ ਇਸ ਦੇਸ਼  ਦੇ 10 ਕਰੋੜ  ਪਰਿਵਾਰਇਹ ਪ੍ਰਰੰਭਕ ਹੈਆਉਣ ਵਾਲੇ ਦਿਨਾਂ ਵਿੱਚ ਨਿਮਨ ਮੱਧ ਵਰਗਮੱਧ ਵਰਗਉੱਚ ਮੱਧ ਵਰਗ ਨੂੰ ਵੀ ਇਸ ਦਾ ਲਾਭ ਮਿਲਣ ਵਾਲਾ ਹੈ। ਇਸ ਲਈ 10 ਕਰੋੜ  ਪਰਿਵਾਰਾਂ  ਨੂੰ ਯਾਨੀ ਘੱਟੋ -ਘੱਟ 50 ਕਰੋੜ  ਨਾਗਰਿਕਹਰ ਪਰਿਵਾਰ ਨੂੰ 5 ਲੱਖ ਰੁਪਿਆ ਸਲਾਨਾ , health assurance ਦੇਣ ਦੀ ਯੋਜਨਾ ਹੈ ।  ਇਹ ਅਸੀਂ ਇਸ ਦੇਸ਼ ਨੂੰ ਦੇਣ ਵਾਲੇ ਹਾਂ।  ਇਹ technology driven ਵਿਵਸਥਾ ਹੈ ,  transparency 'ਤੇ ਜੋਰ ਹੋਵੇ ਕਿਸੇ ਆਮ ਵਿਅਕਤੀ ਨੂੰ ਇਹ ਮੌਕੇ ਪਾਉਣ ਵਿੱਚ ਦਿੱਕਤ ਨਾ ਹੋਵੇਰੁਕਾਵਟ ਨਾ ਹੋਵੇ ਇਸ ਵਿੱਚ technology intervention ਬਹੁਤ ਮਹੱਤਵਪੂਰਨ ਹੈ।  ਇਸ  ਲਈ technology  ਦੇ ਟੂਲ ਬਣੇ ਹਨ

15 ਅਗਸਤ ਤੋਂ ਆਉਣ ਵਾਲੇ 4-5-6 ਹਫਤਿਆਂ ਵਿੱਚ ਦੇਸ਼ ਦੇ ਵੱਖ-ਵੱਖ ਕੋਨਿਆਂ ਵਿੱਚ ਇਸ technology ਦੀ testing ਸ਼ੁਰੂ ਹੋ ਰਹੀ ਹੈ ਅਤੇ fullproof ਬਣਾਉਣ ਦੀ ਦਿਸ਼ਾ ਵਿੱਚ ਇਹ ਕੋਸ਼ਿਸ਼ ਚੱਲ ਰਹੀ ਹੈ ਅਤੇ ਫਿਰ ਇਸ ਯੋਜਨਾ ਨੂੰ ਅੱਗੇ ਵਧਾਉਣ ਲਈ 25 ਸਤੰਬਰ ਪੰਡਿਤ ਦੀਨ ਦਿਆਲ ਉਪਾਧਿਆਏ ਦੀ ਜਨਮ ਜਯੰਤੀ 'ਤੇ ਪੂਰੇ ਦੇਸ਼ ਵਿੱਚ ਇਹ ਪ੍ਰਧਾਨ ਮੰਤਰੀ ਜਨ ਆਲੋਗਯ ਅਭਿਆਨ ਲਾਂਚ ਕਰ ਦਿੱਤਾ ਜਾਵੇਗਾ ਅਤੇ ਉਸ ਦਾ ਨਤੀਜਾ ਇਹ ਹੋਣ ਵਾਲਾ ਹੈ ਕਿ ਦੇਸ਼  ਦੇ ਗ਼ਰੀਬ ਵਿਅਕਤੀ ਨੂੰ ਹੁਣ ਰੋਗ ਦੇ ਸੰਕਟ ਨਾਲ ਜੂਝਣਾ ਨਹੀਂ ਪਵੇਗਾ।  ਉਸ ਨੂੰ ਸਾਹੂਕਾਰ ਤੋਂ ਪੈਸਾ ਵਿਆਜ 'ਤੇ ਨਹੀਂ ਲੈਣਾ ਪਵੇਗਾ। ਉਸ ਦਾ ਪਰਿਵਾਰ ਤਬਾਹ ਨਹੀਂ ਹੋ ਜਾਵੇਗਾ ਅਤੇ ਦੇਸ਼ ਵਿੱਚ ਵੀ ਮੱਧ ਵਰਗ ਪਰਿਵਾਰਾਂ ਲਈਨੌਜਵਾਨਾਂ ਲਈ ਆਰੋਗਿਆ ਦੇ ਖੇਤਰ ਵਿੱਚ ਨਵੇਂ ਮੌਕੇ ਖੁੱਲ੍ਹਣਗੇ। tier 2 tier 3 cities ਵਿੱਚ ਨਵੇਂ ਹਸਪਤਾਲ ਬਣਨਗੇ। ਬਹੁਤ ਵੱਡੀ ਗਿਣਤੀ  ਵਿੱਚ medical staff ਲਗੇਗਾ। ਬਹੁਤ ਵੱਡੇ ਰੋਜਗਾਰ  ਦੇ ਮੌਕੇ ਵੀ ਪੈਦਾ ਹੋਣਗੇ

ਭਰਾਵੋ-ਭੈਣੋਂ, ਕੋਈ ਗ਼ਰੀਬ, ਗ਼ਰੀਬੀ ਵਿੱਚ ਜਿਊਣਾ ਨਹੀਂ ਚਾਹੁੰਦਾ ਹੈਕੋਈ ਗ਼ਰੀਬ, ਗ਼ਰੀਬੀ ਵਿੱਚ ਮਰਨਾ ਨਹੀਂ ਚਾਹੁੰਦਾ ਹੈਕੋਈ ਗ਼ਰੀਬ ਆਪਣੇ ਬੱਚਿਆਂ ਨੂੰ ਵਿਰਾਸਤ ਵਿੱਚ ਗ਼ਰੀਬੀ ਦੇ ਕੇ ਜਾਣਾ ਨਹੀਂ ਚਾਹੁੰਦਾ ਹੈਉਹ ਛਟਪਟਾ ਰਿਹਾ ਹੁੰਦਾ ਹੈ ਕਿ ਜ਼ਿੰਦਗੀ ਭਰ ਗ਼ਰੀਬੀ ਤੋਂ ਬਾਹਰ ਨਿਕਲਣ ਲਈ ਅਤੇ ਇਸ ਸੰਕਟ ਤੋਂ ਬਾਹਰ ਆਉਣ ਲਈ ਗ਼ਰੀਬ ਨੂੰ ਸਸ਼ਕਤ ਬਣਾਉਣਾ, ਇਹੀ ਉਪਚਾਰ ਹੈ, ਇਹੀ ਉਪਾਅ ਹੈ

ਅਸੀਂ ਪਿਛਲੇ ਚਾਰ ਸਾਲ ਵਿੱਚ ਗ਼ਰੀਬ ਨੂੰ ਸਸ਼ਕਤ ਬਣਾਉਣ ਦੀ ਦਿਸ਼ਾ ਵਿੱਚ ਬਲ ਦਿੱਤਾ ਹੈਸਾਡੀ ਕੋਸ਼ਿਸ਼ ਰਹੀ ਹੈ ਕਿ ਗ਼ਰੀਬ ਸਸ਼ਕਤ ਹੋਵੇ ਅਤੇ ਹੁਣੇ-ਹੁਣੇ ਇੱਕ ਅੰਤਰਰਾਸ਼ਟਰੀ ਸੰਸਥਾ ਨੇ ਇੱਕ ਬਹੁਤ ਚੰਗੀ ਰਿਪੋਰਟ ਕੱਢੀ ਹੈਉਨ੍ਹਾਂ ਨੇ ਕਿਹਾ ਹੈ ਕਿ ਪਿਛਲੇ ਦੋ ਵਰ੍ਹਿਆਂ ਵਿੱਚ ਭਾਰਤ ਵਿੱਚ ਪੰਜ ਕਰੋੜ ਗ਼ਰੀਬ, ਗ਼ਰੀਬੀ ਦੀ ਰੇਖਾ ਤੋਂ ਬਾਹਰ ਗਏ ਹਨ

ਭਰਾਵੋ - ਭੈਣੋਂਜਦੋਂ ਗ਼ਰੀਬ  ਦੇ ਸਸ਼ਕਤੀਕਰਨ ਦਾ ਕੰਮ ਕਰਦੇ ਹਨ, ਅਤੇ ਜਦੋਂ ਮੈਂ ਆਯੁਸ਼ਮਾਨ ਭਾਰਤ ਦੀ ਗੱਲ ਕਰਦਾ ਸੀਦਸ ਕਰੋੜ  ਪਰਿਵਾਰ ਯਾਨੀ 50 ਕਰੋੜ  ਜਨਸੰਖਿਆ। ਬਹੁਤ ਘੱਟ ਲੋਕਾਂ ਨੂੰ ਅੰਦਾਜ਼ਾ ਹੋਵੇਗਾ ਕਿੰਨੀ ਵੱਡੀ ਯੋਜਨਾ ਹੈ। ਜੇਕਰ ਮੈਂ ਅਮਰੀਕਾ, ਕੈਨੇਡਾ ਅਤੇ ਮੈਕਸੀਕੋ ਦੀ ਜਨਸੰਖਿਆ ਮਿਲਾ ਲਵਾਂ, ਤਾਂ ਲਗਭਗ ਇੰਨੇ ਲਾਭਾਰਥੀ ਆਯੁਸ਼ਮਾਨ ਭਾਰਤ ਯੋਜਨਾ ਵਿੱਚ ਹਨ।  ਜੇਕਰ, ਮੈਂ ਪੂਰੇ ਯੂਰੋਪ ਦੀ ਜਨਸੰਖਿਆ ਗਿਣ ਲਵਾਂਲਗਭਘ ਓਨੀ ਹੀ ਜਨਸੰਖਿਆ ਭਾਰਤ ਵਿੱਚ ਇਸ ਆਯੁਸ਼ਮਾਨ ਭਾਰਤ ਦੇ ਲਾਭਾਰਥੀ ਬਨਣ ਵਾਲੇ ਹਨ

ਭਰਾਵੋ - ਭੈਣੋਂ ਗ਼ਰੀਬ ਨੂੰ ਸਸ਼ਕਤ ਬਣਾਉਣ ਲਈ ਅਸੀਂ ਅਨੇਕ ਯੋਜਨਾਵਾਂ ਬਣਾਈਆਂ ਹਨਯੋਜਨਾਵਾਂ ਤਾਂ ਬਣਦੀਆਂ ਹਨ ।  ਲੇਕਿਨ ਵਿਚੋਲੇ ਕਟਕੀ ਕੰਪਨੀ ਉਸ ਵਿੱਚੋਂ ਮਲਾਈ ਖਾ ਲੈਂਦੇ ਹਨ । ਗ਼ਰੀਬ ਨੂੰ ਹੱਕ ਮਿਲਦਾ ਨਹੀਂ ਹੈ। ਖ਼ਜ਼ਾਨੇ ਤੋਂ ਪੈਸਾ ਜਾਂਦਾ ਹੈ, ਯੋਜਨਾਵਾਂ ਕਾਗਜ 'ਤੇ ਦਿਸਦੀਆਂ ਹਨ ,   ਦੇਸ਼ ਲੁੱਟਦਾ ਚਲਾ ਜਾਂਦਾ ਹੈਸਰਕਾਰਾਂ ਅੱਖਾਂ ਬੰਦ ਕਰਕੇ ਬੈਠ ਨਹੀਂ ਸਕਦੀਆਂ ਅਤੇ ਮੈਂ ਤਾਂ ਕਦੇ ਵੀ ਨਹੀਂ ਬੈਠ ਸਕਦਾ

ਅਤੇ ਇਸ ਲਈ ਭਰਾਵੋ - ਭੈਣੋਂ ਸਾਡੀ ਵਿਵਸਥਾ ਵਿੱਚ ਆਈਆਂ ਕਮੀਆਂ ਨੂੰ ਖ਼ਤਮ ਕਰਕੇ ਦੇਸ਼  ਦੇ ਸਧਾਰਨ ਵਿਅਕਤੀ  ਦੇ ਮਨ ਵਿੱਚ ਵਿਸ਼ਵਾਸ ਪੈਦਾ ਕਰਨਾ ਬਹੁਤ ਜ਼ਰੂਰੀ ਹੈ। ਅਤੇ ਇਹ ਜ਼ਿੰਮੇਵਾਰੀ ਰਾਜ ਹੋਵੇ ਕੇਂਦਰ ਹੋਵੇ ਸਥਾਨਕ ਸਵਰਾਜ ਦੀਆਂ ਸੰਸਥਾਵਾਂ ਹੋਣਸਾਨੂੰ ਸਾਰਿਆ ਨੂੰ ਮਿਲ ਕੇ   ਨਿਭਾਉਣੀ ਹੋਵੇਗੀਅਤੇ ਇਸ ਨੂੰ ਅੱਗੇ ਵਧਾਉਣਾ ਹੋਵੇਗਾ ਤੁਸੀਂ ਜਾਣਕੇ ਹੈਰਾਨ ਹੋਵੋਗੇਜਦ ਤੋਂ ਅਸੀਂ ਇਸ ਸਫ਼ਾਈ ਅਭਿਆਨ ਵਿੱਚ ਲੱਗੇ ਹਾਂ,  leakages ਬੰਦ ਕਰਨ ਵਿੱਚ ਲੱਗੇ ਹਾਂਕੋਈ ਉੱਜਵਲਾ ਯੋਜਨਾ ਦਾ ਲਾਭਾਰਥੀ ਹੁੰਦਾ ਸੀ, ਗੈਸ ਕਨੈਕਸ਼ਨ ਦਾ ਲਾਭਾਰਥੀ,  duplicate gas connection ਵਾਲਾ ਕੋਈ ration card ਦਾ ਲਾਭਾਰਥੀ ਹੁੰਦਾ ਸੀ,   ਕੋਈ scholarship ਦਾ ਲਾਭਾਰਥੀ ਹੁੰਦਾ ਸੀ,   ਕੋਈ pension ਦਾ ਲਾਭਾਰਥੀ ਹੁੰਦਾ ਸੀ।  ਲਾਭ ਮਿਲਦੇ ਸਨ ਲੇਕਿਨ 6 ਕਰੋੜ  ਲੋਕ ਅਜਿਹੇ ਸਨ ਜੋ ਕਦੇ ਪੈਦਾ ਹੀ ਨਹੀਂ ਹੋਏ, ਜਿਨ੍ਹਾਂ ਦੀ ਕਿਤੇ ਮੌਜੂਦਗੀ ਹੀ ਨਹੀਂ ਹੈ, ਲੇਕਿਨ ਉਨ੍ਹਾਂ ਦੇ  ਨਾਮ ਤੋਂ ਪੈਸੇ ਜਾ ਰਹੇ ਸਨ। ਇਨ੍ਹਾਂ 6 ਕਰੋੜ  ਨਾਂਵਾਂ ਨੂੰ ਕੱਢਣਾ ਕਿੰਨਾ ਵੱਡਾ ਕਠਿਨ ਕੰਮ ਹੋਵੇਗਾ, ਕਿੰਨੇ ਲੋਕਾਂ ਨੂੰ ਪਰੇਸ਼ਾਨੀ ਹੋਈ ਹੋਵੋਗੀ ਜਿਹੜਾ ਇਨਸਾਨ ਪੈਦਾ ਨਹੀਂ ਹੋਇਆਜਿਹੜਾ ਇਨਸਾਨ ਧਰਤੀ 'ਤੇ ਨਹੀਂ ਹੈ।  ਇੰਜ ਹੀ ਫ਼ਰਜ਼ੀ ਨਾਮ ਲਿਖ ਕੇ ਰੁਪਏ ਮਾਰ ਲਏ ਜਾਂਦੇ ਸਨ

ਇਸ ਸਰਕਾਰ ਨੇ ਇਸ ਨੂੰ ਰੋਕਿਆ ਹੈਭ੍ਰਿਸ਼ਟਾਚਾਰ, ਕਾਲੇ ਧਨ, ਇਹ ਸਾਰੇ ਕਾਰੋਬਾਰ ਰੋਕਣ ਦੀ ਦਿਸ਼ਾ ਵਿੱਚ ਅਸੀਂ ਕਦਮ ਚੁੱਕਿਆ ਹੈ

 

ਭਾਈਓ-ਭੈਣੋਂ, ਅਤੇ ਇਸ ਦਾ ਨਤੀਜਾ ਕੀ ਆਇਆ ਹੈ? ਕਰੀਬ 90 ਹਜ਼ਾਰ ਕਰੋੜ ਰੁਪਿਆ, ਇਹ ਛੋਟੀ ਰਕਮ ਨਹੀਂ ਹੈ90 ਹਜ਼ਾਰ ਕਰੋੜ ਰੁਪਏ ਜਿਹੜੇ ਗਲਤ ਲੋਕਾਂ ਦੇ ਹੱਥਾਂ ਵਿੱਚ ਗਲਤ ਤਰੀਕੇ ਨਾਲ , ਗਲਤ ਕਾਰਨਾਮਿਆਂ ਰਾਹੀਂ ਚਲੇ ਜਾਂਦੇ ਸਨ, ਉਹ ਅੱਜ ਦੇਸ਼ ਦੀ ਤਿਜੋਰੀ ਵਿੱਚ ਬਚੇ ਹਨ , ਜੋ ਦੇਸ਼ ਦੇ ਆਮ ਮਨੁੱਖ ਦੀ ਭਲਾਈ ਦੇ ਕੰਮ ਆ ਰਹੇ ਹਨ

 

ਭਾਈਓ-ਭੈਣੋਂ, ਇਹ ਹੁੰਦਾ ਕਿਉਂ ਹੈ? ਇਹ ਦੇਸ਼ ਗ਼ਰੀਬ ਦੇ ਵੱਕਾਰ ਲਈ ਕੰਮ ਕਰਨ ਵਾਲਾ ਦੇਸ਼ ਹੈਸਾਡੇ ਦੇਸ਼ ਦਾ ਗ਼ਰੀਬ ਸਨਮਾਨ ਨਾਲ ਜੀਵੇ, ਇਸ ਦੇ ਲਈ ਕੰਮ ਕਰਨਾ ਹੈਪਰ ਇਹ ਵਿਚੋਲੇ ਕੀ ਕਰਦੇ ਸਨ ? ਤੁਹਾਨੂੰ ਪਤਾ ਹੋਵੇਗਾ ਕਿ ਬਜ਼ਾਰ ਵਿੱਚ ਕਣਕ ਦੀ ਕੀਮਤ 24-25 ਰੁਪਏ ਹੈ, ਜਦਕਿ ਰਾਸ਼ਨ ਕਾਰਡ ਉੱਤੇ ਸਰਕਾਰ ਉਹ ਕਣਕ 24-25 ਕੁਪਏ ਵਿੱਚ ਖਰੀਦ ਕੇ ਸਿਰਫ 2 ਰੁਪਏ ਵਿੱਚ ਗ਼ਰੀਬ ਤੱਕ ਪਹੁੰਚਾਉਂਦੀ ਹੈਚਾਵਲ ਦੀ ਬਜ਼ਾਰ ਵਿੱਚ ਕੀਮਤ 30-32 ਰੁਪਏ ਹੈ, ਪਰ ਗ਼ਰੀਬ ਨੂੰ ਚਾਵਲ ਮਿਲੇ ਇਸ ਲਈ ਸਰਕਾਰ 30-32 ਰੁਪਏ ਵਿੱਚ ਚਾਵਲ ਖਰੀਦ ਕੇ 3 ਰੁਪਏ ਵਿੱਚ ਰਾਸ਼ਨ ਕਾਰਡ ਵਾਲੇ ਗਰੀਬਾਂ ਤੱਕ ਪਹੁੰਚਾਉਂਦੀ ਹੈਯਾਨੀ ਕਿ ਇਕ ਕਿਲੋ ਕਣਕ ਕੋਈ ਚੋਰੀ ਕਰ ਲਵੇ, ਗਲਤ  ਫਰਜ਼ੀ ਨਾਂ ਨਾਲ ਤਾਂ  ਉਸ ਨੂੰ 20-25 ਰੁਪਏ ਵੈਸੇ ਹੀ ਮਿਲ ਜਾਂਦੇ ਹਨਇਕ ਕਿਲੋ ਚਾਵਲ ਮਾਰ ਲਵੇ ਤਾਂ ਉਸਨੂੰ 30-35 ਰੁਪਏ ਉਂਜ ਹੀ ਮਿਲ ਜਾਂਦੇ ਹਨ ਅਤੇ ਇਸੇ ਕਾਰਣ ਇਹ ਫਰਜ਼ੀ ਨਾਮ ਉੱਤੇ ਕਾਰੋਬਾਰ ਚੱਲਦਾ ਸੀਅਤੇ ਜਦੋਂ ਗ਼ਰੀਬ ਰਾਸ਼ਨ ਕਾਰਡ ਵਾਲੀ ਦੁਕਾਨ ਉਤੇ ਜਾਂਦਾ ਸੀ , ਉਹ ਕਹਿੰਦਾ ਸੀ ਕਿ ਰਾਸ਼ਨ ਖਤਮ ਹੋ ਗਿਆ , ਰਾਸ਼ਨ ਉਥੋਂ ਨਿਕਲ ਕੇ ਦੂਸਰੀ ਦੁਕਾਨ ਉੱਤੇ ਚਲਾ ਜਾਂਦਾ ਸੀ ਅਤੇ ਉਹ 2 ਰੁਪਏ ਵਿੱਚ ਮਿਲਣ ਵਾਲਾ ਰਾਸ਼ਨ ਮੇਰੇ ਗ਼ਰੀਬ ਨੂੰ 20 ਰੁਪਏੇ, 25 ਰੁਪਏ ਵਿੱਚ ਖਰੀਦਣਾ ਪੈਂਦਾ ਸੀਉਸ ਦਾ ਹੱਕ ਖੋਹ ਲਿਆ ਜਾਂਦਾ ਸੀ ਭਾਈਓ ਭੈਣੋਂ ਅਤੇ ਇਸ ਲਈ ਇਸ ਫਰਜ਼ੀ ਕਾਰੋਬਾਰ ਨੂੰ ਹੁਣ ਬੰਦ ਕੀਤਾ ਹੈ ਅਤੇ ਉਸ ਨੂੰ ਰੋਕਿਆ ਹੈ

 

ਭਾਈਓ-ਭੈਣੋਂ, ਸਾਡੇ ਦੇਸ਼ ਦੇ ਕਰੋੜਾਂ ਗਰੀਬਾਂ ਨੂੰ 2 ਰੁਪਏੇ ਵਿੱਚ3 ਰੁਪਏ ਵਿੱਚ ਖਾਣਾ ਮਿਲਦਾ ਹੈਸਰਕਾਰ ਉਸ ਦੇ ਲਈ ਬਹੁਤ ਵੱਡਾ ਆਰਥਿਕ ਖਰਚ ਕਰ ਰਹੀ ਹੈਲੇਕਿਨ ਇਸ ਦਾ credit ਸਰਕਾਰ ਨੂੰ ਨਹੀਂ ਜਾਂਦਾ ਹੈਮੈਂ ਅੱਜ ਵਿਸ਼ੇਸ਼ ਤੌਰ ਤੇ ਮੇਰੇ ਦੇਸ਼ ਦੇ ਇਮਾਨਦਾਰ ਟੈਕਸਦਾਤਿਆਂ ਨੂੰ ਕਹਿਣਾ ਚਾਹੁੰਦਾ ਹਾਂ  ਕਿ ਅੱਜ ਜਦੋਂ ਦੁਪਹਿਰ ਨੂੰ ਤੁਸੀਂ ਖਾਣਾ ਖਾਂਦੇ ਹੋ, ਪਲ ਭਰ ਲਈ ਪਰਿਵਾਰ ਨਾਲ ਬੈਠ ਕੇ ਮੇਰੀ ਗੱਲ ਨੂੰ ਯਾਦ ਕਰਨਾਮੈਂ ਅੱਜ ਇਮਾਨਦਾਰ ਟੈਕਸਦਾਤਿਆਂ ਦੇ ਦਿਲ ਨੂੰ ਛੂਹਣਾ ਚਾਹੁੰਦਾ ਹਾਂਉਨ੍ਹਾਂ ਦੇ ਮਨ ਮੰਦਰ ਵਿੱਚ ਨਮਨ ਕਰਨ ਜਾ ਰਿਹਾ ਹਾਂ

 

ਮੇਰੇ ਦੇਸ਼ ਵਾਸੀਓ, ਜੋ ਇਮਾਨਦਾਰ ਟੈਕਸਦਾਤਾ ਹੈ, ਜੋ Tax ਦਿੰਦਾ ਹੈ, ਮੈਂ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਜੋ ਇਮਾਨਦਾਰ ਵਿਅਕਤੀ ਟੈਕਸ ਦਿੰਦਾ ਹੈ, ਉਨ੍ਹਾਂ ਪੈਸਿਆਂ ਨਾਲ ਯੋਜਨਾਵਾਂ ਚੱਲਦੀਆਂ ਹਨਇਨ੍ਹਾਂ ਯੋਜਨਾਵਾਂ ਦਾ ਪੁੰਨ ਜੇ ਕਿਸੇ ਨੂੰ ਮਿਲਦਾ ਹੈ ਤਾਂ ਸਰਕਾਰ ਨੂੰ ਨਹੀਂ, ਇਮਾਨਦਾਰ ਟੈਕਸ ਦਾਤਿਆਂ ਨੂੰ ਮਿਲਦਾ ਹੈ, Tax payer  ਨੂੰ ਮਿਲਦਾ ਹੈ ਅਤੇ ਇਸ ਲਈ ਜਦੋਂ ਤੁਸੀਂ ਖਾਣਾ ਖਾਣ ਬੈਠਦੇ ਹੋ ਤਾਂ ਤੁਸੀਂ ਵਿਸ਼ਵਾਸ ਕਰੋ ਕਿ ਇਹ ਤੁਹਾਡੇ ਟੈਕਸ ਦੇਣ ਦੀ ਪ੍ਰਕ੍ਰਿਰਿਆ ਦਾ ਨਤੀਜਾ ਹੈ ਕਿ ਜਦੋਂ ਤੁਸੀਂ ਖਾਣਾ ਖਾ ਰਹੇ ਹੋ ਤਾਂ ਉਸੇ ਵੇਲੇ ਤਿੰਨ ਗ਼ਰੀਬ ਪਰਿਵਾਰ ਵੀ ਖਾਣਾ ਖਾ ਰਹੇ ਹਨ ਜਿਸ ਦਾ ਪੁੰਨ ਇਮਾਨਦਾਰ ਟੈਕਸਦਾਤਾ ਨੂੰ ਮਿਲਦਾ ਹੈ ਅਤੇ ਗ਼ਰੀਬ ਦਾ ਪੇਟ ਭਰਦਾ ਹੈ

 

ਦੋਸਤੋ, ਦੇਸ਼ ਵਿੱਚ ਟੈਕਸ ਨਾ ਭਰਨ ਦੀ ਹਵਾ ਬਣਾਈ ਜਾ ਰਹੀ ਹੈ ਪਰ ਜਦੋਂ ਟੈਕਸਦਾਤਾ ਨੂੰ ਪਤਾ ਲਗਦਾ ਹੈ ਕਿ ਉਸ ਦੇ ਟੈਕਸ ਨਾਲ, ਉਸ ਦੇ  Tax  ਨਾਲ ਭਾਵੇਂ ਉਹ ਆਪਣੇ ਘਰ ਵਿੱਚ ਬੈਠਾ ਹੋਵੇ, air condition  ਕਮਰੇ ਵਿੱਚ ਬੈਠਾ ਹੋਵੇ ਪਰ ਉਸ ਦੇ Tax   ਨਾਲ ਉਸੇ ਵੇਲੇ ਤਿੰਨ ਗ਼ਰੀਬ ਪਰਿਵਾਰ ਆਪਣਾ ਪੇਟ ਭਰ ਰਹੇ ਹਨਇਸ ਤੋਂ ਵੱਡੀ ਜੀਵਨ ਦੀ ਤਸੱਲੀ ਕੀ ਹੋ ਸਕਦੀ ਹੈਇਸ ਤੋਂ ਜ਼ਿਆਦਾ ਮਨ ਨੂੰ ਪੁੰਨ ਕੀ ਮਿਲ ਸਕਦਾ ਹੈ

 

ਭਾਈਓ ਅਤੇ ਭੈਣੋਂ, ਅੱਜ ਦੇਸ਼ ਇਮਾਨਦਾਰੀ ਦਾ ਉਤਸਵ ਲੈ ਕੇ ਅੱਗੇ ਵਧ ਰਿਹਾ ਹੈਦੇਸ਼ ਵਿੱਚ 2013 ਤੱਕ, ਯਾਨੀ ਪਿਛਲੇ 70 ਸਾਲ ਦੀ ਸਾਡੀ ਸਰਗਰਮੀ ਦਾ ਸਿੱਟਾ ਸੀ ਕਿ ਦੇਸ਼ ਵਿੱਚ   directTax   ਦੇਣ ਵਾਲੇ 4 ਕਰੋੜ ਲੋਕ ਸਨਪਰ ਭਾਈਓ ਭੈਣੋਂ ਅੱਜ ਇਹ ਗਿਣਤੀ ਕਰੀਬ ਕਰੀਬ ਦੁਗੁਣੀ ਹੋ ਕੇ ਪੌਣੇ ਸੱਤ ਕਰੋੜ ਹੋ ਗਈ ਹੈ

 

ਅਤੇ ਇਸ ਲਈ ਭਾਈਓ-ਭੈਣੋਂ, ਸਾਡੀ ਵਿਵਸਥਾ ਵਿੱਚ ਆਈਆਂ ਖਾਮੀਆਂ ਨੂੰ ਖਤਮ ਕਰਕੇ ਦੇਸ਼ ਦੇ ਆਮ ਮਨੁੱਖ ਦੇ ਮਨ ਵਿੱਚ ਵਿਸ਼ਵਾਸ  ਪੈਦਾ ਕਰਨਾ ਬਹੁਤ ਜ਼ਰੂਰੀ ਹੈ ਅਤੇ ਇਹ ਜ਼ਿੰਮੇਵਾਰੀ ਸੂਬੇ ਹੋਣ, ਕੇਂਦਰ ਹੋਵੇ, ਸਥਾਨਕ ਸਵਰਾਜ ਦੀਆਂ ਸੰਸਥਾਵਾਂ ਹੋਣ, ਸਾਨੂੰ ਸਭ ਨੂੰ ਮਿਲ ਕੇ ਨਿਭਾਣੀ ਪਵੇਗੀ ਅਤੇ ਇਸ ਨੂੰ ਅੱਗੇ ਵਧਾਉਣਾ ਪਵੇਗਾਤੁਸੀਂ ਜਾਣ ਕੇ ਹੈਰਾਨ ਹੋਵੋਗੇ ਕਿ ਜਦ ਤੋਂ ਅਸੀਂ ਸਫਾਈ ਮੁਹਿੰਮ ਵਿੱਚ ਲੱਗੇ ਹਾਂ, leakages ਬੰਦ ਕਰਨ ਵਿੱਚ ਲੱਗੇ ਹਾਂ, ਕੋਈ ਉੱਜਵਲਾ ਯੋਜਨਾ ਦਾ ਲਾਭਾਰਥੀ ਹੁੰਦਾ ਸੀ, ਗੈਸ ਕੁਨੈਕਸ਼ਨ ਦਾ ਲਾਭਾਰਥੀduplicate gas connection ਵਾਲਾ, ਕੋਈ ration card  ਦਾ ਲਾਭਾਰਥੀ ਹੁੰਦਾ ਸੀ, ਕੋਈ scholarship ਦਾ ਲਾਭਾਰਥੀ ਹੁੰਦਾ ਸੀਕੋਈ   pension ਦਾ ਲਾਭਾਰਥੀ ਹੁੰਦਾ ਸੀ , ਲਾਭ ਮਿਲਦੇ ਸਨ ਪਰ 6 ਕਰੋੜ ਲੋਕ ਅਜਿਹੇ ਸਨ ਜੋ ਕਦੀ ਪੈਦਾ ਹੀ ਨਹੀਂ ਹੋਏ, ਜਿਨ੍ਹਾਂ ਦੀ ਕੋਈ ਹੋਂਦ ਹੀ ਨਹੀਂ ਹੈ ਪਰ ਉਨਾਂ ਦੇ ਨਾਵਾਂ ਉੱਤੇ ਪੈਸੇ ਜਾ ਰਹੇ ਸਨਇਨ੍ਹਾਂ 6 ਕਰੋੜ ਨਾਵਾਂ ਨੂੰ ਕੱਢਣਾ ਕਿੰਨਾ ਮੁਸ਼ਕਲ ਕੰਮ ਹੋਵੇਗਾ, ਕਿੰਨੇ ਲੋਕਾਂ ਨੂੰ ਪ੍ਰੇਸ਼ਾਨੀ ਹੋਈ ਹੋਵੇਗੀਜੋ ਇਨਸਾਨ ਪੈਦਾ ਹੀ ਨਹੀਂ ਹੋਇਆ, ਜੋ ਇਨਸਾਨ ਧਰਤੀ ਤੇ ਹੀ ਨਹੀਂ, ਅਜਿਹੇ ਫਰਜ਼ੀ ਨਾਂ ਲਿਖ ਕੇ ਰੁਪਏ ਮਾਰ ਲਏ ਜਾਂਦੇ ਸਨ

 

ਕਿਥੇ ਤਿੰਨ, ਸਾਢੇ ਤਿੰਨ, ਪੌਣੇ ਚਾਰ ਕਰੋੜ ਅਤੇ ਕਿਥੇ ਪੌਣੇ ਸੱਤ ਕਰੋੜ, ਇਹ ਇਮਾਨਦਾਰੀ ਦੀ ਜਿਊਂਦੀ ਜਾਗਦੀ ਉਦਾਹਰਣ ਹੈਦੇਸ਼ ਇਮਾਨਦਾਰੀ ਵੱਲ ਚੱਲ ਪਿਆ ਹੈ, ਇਸ ਦੀ ਉਦਾਹਰਣ ਹੈ70 ਸਾਲ ਵਿੱਚ ਸਾਡੇ ਦੇਸ਼ ਵਿੱਚ ਜਿੰਨੇ  indirect tax   ਵਿੱਚ  ਉੱਦਮੀ ਜੁੜੇ ਸਨ ਉਹ 70 ਸਾਲਾਂ ਵਿੱਚ 70 ਲੱਖ ਦਾ ਆਂਕੜਾ ਪਹੁੰਚਿਆ ਹੈ70 ਸਾਲ ਵਿੱਚ 70 ਲੱਖਪਰ ਸਿਰਫ  GST“  ਆਉਣ ਤੋਂ ਬਾਅਦ ਪਿਛਲੇ ਇੱਕ ਸਾਲ ਵਿੱਚ ਇਹ ਅੰਕੜਾ 70 ਲੱਖ ਤੋਂ ਵਧ ਕੇ 1 ਕਰੋੜ 16 ਲੱਖ ਤੋਂ ਪਹੁੰਚ ਗਿਆ ਹੈਭਾਈਓ ਭੈਣੋਂ, ਮੇਰੇ ਦੇਸ਼ ਦਾ ਹਰ ਵਿਅਕਤੀ ਅੱਜ ਇਮਾਨਦਾਰੀ ਦੇ ਉਤਸਵ ਵਿੱਚ ਅੱਗੇ ਆ ਰਿਹਾ ਹੈਜੋ ਵੀ ਅੱਗੇ ਆ ਰਹੇ ਹਨ, ਮੈਂ ਉਨ੍ਹਾਂ ਨੂੰ ਨਮਨ ਕਰਦਾ ਹਾਂਜੋ ਅੱਗੇ ਜਾਣਾ ਚਾਹੁੰਦੇ ਹਨ, ਮੈਂ ਉਨ੍ਹਾਂ ਨੂੰ ਵਿਸ਼ਵਾਸ ਦਿਵਾਉਣਾ ਚਾਹੁੰਦਾ ਹਾਂਹੁਣ ਦੇਸ਼ ਪ੍ਰੇਸ਼ਾਨੀਆਂ ਤੋਂ ਮੁਕਤ ਇਮਾਨਦਾਰ ਟੈਕਸਦਾਤਾ ਦਾ ਜੀਵਨ ਬਣਾਉਣ ਲਈ ਵਚਨਬੱਧ ਹੈਮੈਂ ਟੈਕਸਦਾਤਿਆਂ ਨੂੰ ਵਿਸ਼ਵਾਸ ਦਿਵਾਉਣਾ ਚਾਹੁੰਦਾ ਹਾਂ, ਤੁਸੀਂ ਦੇਸ਼ ਨੂੰ ਬਣਾਉਣ ਵਿੱਚ ਯੋਗਦਾਨ ਦੇ ਰਹੇ ਹੋ, ਤੁਹਾਡੀਆਂ ਪ੍ਰੇਸ਼ਾਨੀਆਂ ਸਾਡੀਆਂ ਪ੍ਰੇਸ਼ਾਨੀਆਂ ਹਨ, ਅਸੀਂ ਤੁਹਾਡੇ ਨਾਲ ਖੜੇ ਹਾਂ ਕਿਉਂਕਿ ਤੁਹਾਡੇ ਯੋਗਦਾਨ ਨਾਲ ਅਸੀਂ ਦੇਸ਼ ਨੂੰ ਅੱਗੇ ਵਧਾਉਣਾ ਹੈ ਅਤੇ ਇਸ ਲਈ ਭਾਈਓ ਭੈਣੋਂ, ਅਸੀਂ ਕਾਲੇ ਧਨ, ਭ੍ਰਿਸ਼ਟਾਚਾਰ ਨੂੰ ਕਦੀ ਮੁਆਫ ਨਹੀਂ ਕਰਾਂਗੇ, ਕਿੰਨੀ ਹੀ ਆਫਤ ਕਿਉਂ ਨਾ ਆਵੇ, ਇਸ ਰਾਹ ਨੂੰ ਮੈਂ ਛੱਡਣ ਵਾਲਾ ਨਹੀਂ, ਮੇਰੇ ਦੇਸ਼ ਵਾਸੀਓ, ਕਿਉਂਕਿ ਦੇਸ਼ ਨੂੰ ਸਿਉਂਕ ਵਾਂਗ ਇਨ੍ਹਾਂ ਬਿਮਾਰੀਆਂ ਨੇ ਤਬਾਹ ਕਰਕੇ ਰੱਖਿਆ ਹੋਇਆ ਹੈਅਤੇ ਇਸ ਲਈ ਅਸੀਂ ਤੁਸੀਂ ਵੇਖਿਆ ਹੋਵੇਗਾ ਹੁਣ ਦਿੱਲੀ ਦੇ ਗਲਿਆਰਿਆਂ ਵਿੱਚ   power broker  ਨਜ਼ਰ ਨਹੀਂ ਆਉਂਦੇਜੇ ਦਿੱਲੀ ਵਿੱਚ ਕਿਤੇ ਗੂੰਜ ਸੁਣਾਈ ਦਿੰਦੀ ਹੈ ਤਾਂ ਕੁੰਵਰ ਦੀ ਗੂੰਜ ਸੁਣਾਈ ਦਿੰਦੀ ਹੈ

 

ਮੇਰੇ ਪਿਆਰੇ ਭਾਈਓ-ਭੈਣੋਂ, ਇਹ ਵਕਤ ਬਦਲ ਚੁੱਕਾ ਹੈਅਸੀਂ ਦੇਸ਼ ਵਿੱਚ ਕੁਝ ਲੋਕ ਆਪਣੇ ਘਰਾਂ ਵਿੱਚ ਬੈਠ ਕੇ ਕਹਿੰਦੇ ਸੀ  ਕਿ ਸਰਕਾਰ ਦੀ ਉਹ ਨੀਤੀ ਬਦਲ ਦਿਆਂਗਾ, ਢੀਂਗਣਾ ਕਰ ਦਿਆਂਗਾ, ਫਲਾਣਾ ਕਰ ਦਿਆਂਗਾ, ਉਨ੍ਹਾਂ ਦੀਆਂ ਸਾਰੀਆਂ ਦੁਕਾਨਾਂ ਬੰਦ ਹੋ ਗਈਆਂ  ਹਨ, ਦਰਵਾਜ਼ੇ ਬੰਦ ਹੋ ਗਏ ਹਨ

 

ਭਾਈਓ ਭੈਣੋਂ, ਭਾਈ ਭਤੀਜਾਵਾਦ ਨੂੰ ਅਸੀਂ ਖਤਮ ਕਰ ਦਿੱਤਾ ਹੈਮੇਰੇ -ਪਰਾਏ ਵਾਲੀਆਂ ਪਰੰਪਰਾਵਾਂ ਨੂੰ ਅਸੀਂ ਖਤਮ ਕਰ ਦਿੱਤਾ ਹੈਰਿਸ਼ਵਤ ਲੈਣ ਵਾਲਿਆਂ ਉੱਤੇ ਕਾਰਵਾਈ ਬੜੀ ਸਖਤ ਹੋ ਰਹੀ ਹੈਤਕਰੀਬਨ 3 ਲੱਖ ਸ਼ੱਕੀ ਕੰਪਨੀਆਂ ਉੱਤੇ ਤਾਲੇ ਲੱਗ ਚੁੱਕੇ ਹਨਉਨ੍ਹਾਂ ਦੇ ਡਾਇਰੈਕਟਰਾਂ ਉੱਤੇ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਹਨ, ਭਾਈਓ ਭੈਣੋਂਅਤੇ ਅੱਜ ਅਸੀਂ ਪ੍ਰਕ੍ਰਿਰਿਆਵਾਂ ਨੂੰ  transparent  ਬਣਾਉਣ ਲਈ online ਪ੍ਰਕ੍ਰਿਰਿਆ ਸ਼ੁਰੂ ਕੀਤੀ ਹੈਅਸੀਂ  IT Technology   ਦੀ ਵਰਤੋਂ ਕੀਤੀ ਹੈ ਅਤੇ ਇਸ ਦਾ ਨਤੀਜਾ ਹੈ ਕਿ ਅੱਜ ਵਾਤਾਵਰਣ- ਇੱਕ ਸਮਾਂ ਸੀ ਕਿ ਵਾਤਾਵਰਣ ਦੀ ਮਨਜ਼ੂਰੀ ਯਾਨੀ  corruption  ਦੇ ਪਹਾੜ ਚੜ੍ਹਕੇ ਜਾਣਾ ਤਦ ਜਾ ਕੇ ਮਿਲਦੀ ਸੀਭਾਈਓ ਭੈਣੋਂ, ਅਸੀਂ ਉਸ ਨੂੰ  transparent    ਕਰ ਦਿੱਤਾ ਹੈਔਨਲਾਈਨ ਕਰ ਦਿੱਤਾ ਹੈਕੋਈ ਵੀ ਵਿਅਕਤੀ ਉਸ ਨੂੰ ਵੇਖ ਸਕਦਾ ਹੈ ਅਤੇ ਭਾਰਤ ਦੇ ਸਰੋਤਾਂ  ਦੀ ਸਹੀ ਵਰਤੋਂ ਹੋਵੇ, ਇਸ ਉੱਤੇ ਅਸੀਂ ਕੰਮ ਕਰ ਸਕਦੇ ਹਾਂਭਾਈਓ ਭੈਣੋਂ, ਅੱਜ ਸਾਡੇ ਲਈ ਮਾਣ ਦਾ ਵਿਸ਼ਾ ਹੈ ਕਿ ਸਾਡੇ ਦੇਸ਼ ਵਿੱਚ ਸੁਪਰੀਮ ਕੋਰਟ ਵਿੱਚ ਤਿੰਨ ਮਹਿਲਾ ਜੱਜ ਬੈਠੀਆਂ ਹਨਕੋਈ ਵੀ ਭਾਰਤ ਦੀ ਔਰਤ ਮਾਣ ਕਰ ਸਕਦੀ ਹੈ ਕਿ ਭਾਰਤ ਦੀ ਸੁਪਰੀਮ ਕੋਰਟ ਵਿੱਚ ਅੱਜ ਤਿੰਨ ਮਹਿਲਾ ਜੱਜ ਸਾਡੇ ਦੇਸ਼ ਨੂੰ ਨਿਆਂ ਦੇ ਰਹੀਆਂ ਹਨਭਾਈਓ ਭੈਣੋਂ,ਮੈਨੂੰ ਮਾਣ ਹੈ ਕਿ ਆਜ਼ਾਦੀ ਤੋਂ ਬਾਅਦ ਇਹ ਪਹਿਲੀ ਮੰਤਰੀ ਮੰਡਲ ਹੈ ਜਿਸ ਵਿੱਚ ਸਭ ਤੋਂ ਵੱਧ ਔਰਤਾਂ ਨੂੰ ਜਗ੍ਹਾ ਮਿਲੀ ਹੈਭਾਈਓ ਭੈਣੋਂ, ਮੈਂ ਅੱਜ ਇਸ ਮੰਚ ਤੋਂ ਮੇਰੀਆਂ ਕੁਝ ਬੇਟੀਆਂ ਹਨ, ਮੇਰੀਆਂ ਬਹਾਦਰ ਬੇਟੀਆਂ ਨੂੰ ਇਹ ਖੁਸ਼ਖਬਰੀ ਦੇਣਾ ਚਾਹੁੰਦਾ ਹਾਂਭਾਰਤੀ ਹਥਿਆਰਬੰਦ ਫੌਜ ਵਿੱਚ short service commission  ਦੇ ਜ਼ਰੀਏ ਨਿਯੁਕਤ ਮਹਿਲਾ ਅਧਿਕਾਰੀਆਂ ਨੂੰ ਬਰਾਬਰ ਦੇ ਮਰਦ ਅਧਿਕਾਰੀਆਂ ਵਾਂਗ ਪਾਰਦਰਸ਼ੀ ਚੋਣ ਪ੍ਰਕਿਰਿਆ ਰਾਹੀਂ ਸਥਾਈ commission  ਦਾ ਮੈਂ ਅੱਜ ਐਲਾਨ ਕਰਦਾ ਹਾਂਜੋ ਸਾਡੀਆਂ ਲੱਖਾਂ ਬੇਟੀਆਂ ਅੱਜ uniform  ਦੀ ਜ਼ਿੰਦਗੀ ਜੀਅ ਰਹੀਆਂ ਹਨ, ਦੇਸ਼ ਲਈ ਕੁਝ ਕਰਨਾ ਚਾਹੁੰਦੀਆਂ ਹਨ, ਉਨ੍ਹਾਂ ਲਈ ਅੱਜ ਮੈਂ ਇਹ ਤੋਹਫਾ ਦੇ ਰਿਹਾ ਹਾਂ, ਲਾਲ ਕਿਲ੍ਹੇ ਦੀ ਫ਼ਸੀਲ ਤੋਂ ਦੇ ਰਿਹਾ ਹਾਂਦੇਸ਼ ਦੀਆਂ ਔਰਤਾਂ, ਹੋਰ ਸ਼ਕਤੀਸ਼ਾਲੀ ਭਾਰਤ ਦੇ ਨਿਰਮਾਣ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਚੱਲਦੀਆਂ ਹਨਸਾਡੀਆਂ ਮਾਵਾਂ, ਭੈਣਾਂ ਦਾ ਮਾਣ, ਉਨ੍ਹਾਂ ਦਾ ਯੋਗਦਾਨ, ਉਨ੍ਹਾਂ ਦੀ ਸਮਰੱਥਾ ਅੱਜ ਦੇਸ਼ ਮਹਿਸੂਸ ਕਰ ਰਿਹਾ ਹੈ

 

ਭਾਈਓ ਭੈਣੋਂ,ਆਏ ਦਿਨ  North-East   ਵਿੱਚ ਹਿੰਸਕ ਘਟਨਾਵਾਂ ਦੀਆਂ ਖਬਰਾਂ ਆਉਂਦੀਆਂ ਸਨ, ਵੱਖਵਾਦ ਦੀਆਂ ਖਬਰਾਂ ਆਉਂਦੀਆਂ ਸਨਬੰਬ, ਬੰਦੂਕ, ਪਿਸਤੌਲ ਦੀਆਂ ਘਟਨਾਵਾਂ ਸੁਣਾਈ ਦਿੰਦੀਆਂ ਸਨ ਪਰ ਅੱਜ ਇੱਕ  armedforces special power act,   ਜੋ ਤਿੰਨ ਤਿੰਨ, ਚਾਰ ਚਾਰ ਦਹਾਕੇ ਤੋਂ ਲੱਗਾ ਆਇਆ ਸੀ, ਅੱਜ ਮੈਨੂੰ ਖੁਸ਼ੀ ਹੈ ਕਿ ਸਾਡੇ ਸੁਰੱਖਿਆ ਬਲਾਂ ਦੇ ਯਤਨਾਂ ਕਾਰਨ, ਸੂਬਾ ਸਰਕਾਰਾਂ ਦੀ ਸਰਗਰਮੀ ਕਾਰਨ, ਕੇਂਦਰ ਅਤੇ ਰਾਜ ਦੀਆਂ ਵਿਕਾਸ ਯੋਜਨਾਵਾਂ ਕਾਰਨ, ਆਮ ਜਨਤਾ ਨੂੰ ਜੋੜਨ ਦਾ ਨਤੀਜਾ ਹੈ ਕਿ ਅੱਜ ਕਈ ਸਾਲਾਂ ਬਾਅਦ ਤ੍ਰਿਪੁਰਾ ਅਤੇ ਮੇਘਾਲਿਆ ਪੂਰੀ ਤਰ੍ਹਾਂ armedforces special power act  ਤੋਂ ਮੁਕਤ ਹੋ ਗਏ ਹਨ

 

ਅਰੁਣਾਚਲ ਪ੍ਰਦੇਸ਼ ਦੇ ਵੀ ਕਈ ਜ਼ਿਲ੍ਹੇ ਇਸ ਤੋਂ ਮੁਕਤ ਹੋ ਗਏ ਹਨਗਿਣੇ ਚੁਣੇ ਜ਼ਿਲ੍ਹਿਆਂ ਵਿੱਚ ਹੁਣ ਇਹ ਸਥਿਤੀ ਬਚੀ ਹੈleft wing extremism, ਮਾਓਵਾਦ ਦੇਸ਼ ਨੂੰ ਖੂਨ ਨਾਲ ਰੰਗ ਰਿਹਾ ਹੈਆਏ ਦਿਨ ਹਿੰਸਾ ਦੀਆਂ ਵਾਰਦਾਤਾਂ ਕਰਨਾ, ਦੌੜ ਜਾਣਾ, ਜੰਗਲਾਂ ਵਿੱਚ ਲੁਕ ਜਾਣਾ, ਪਰ ਲਗਾਤਾਰ ਸਾਡੇ ਸੁਰੱਖਿਆ ਦਲਾਂ ਦੇ ਯਤਨਾਂ ਕਾਰਨ, ਵਿਕਾਸ ਦੀਆਂ ਨਵੀਆਂ ਨਵੀਆਂ ਯੋਜਨਾਵਾਂ ਕਾਰਨ, ਆਮ ਜਨਤਾ ਨੂੰ ਜੋੜਨ ਦੇ ਯਤਨਾਂ ਕਾਰਣ ਜੋ left wing extremism  126 ਜ਼ਿਲ੍ਹਿਆਂ ਵਿੱਚ ਮੌਤ ਦੇ ਸਾਏ ਹੇਠ ਜਿਊਣ ਲਈ ਮਜ਼ਬੂਰ ਕਰ ਰਿਹਾ ਸੀ, ਅੱਜ ਉਹ ਘੱਟ ਹੋ ਕੇ ਕਰੀਬ ਕਰੀਬ 90 ਜ਼ਿਲ੍ਹਿਆਂ ਤੱਕ ਆ ਗਿਆ ਹੈਵਿਕਾਸ ਹੁਣ ਬੜੀ ਤੇਜ਼ੀ ਨਾਲ ਅੱਗ ਵਧ ਰਿਹਾ ਹੈ

 

ਭਾਈਓ-ਭੈਣੋਂ, ਜੰਮੂ ਅਤੇ ਕਸ਼ਮੀਰ ਬਾਰੇ ਅਟਲ ਬਿਹਾਰੀ ਵਾਜਪਾਈ ਜੀ ਨੇ ਸਾਨੂੰ ਜੋ ਰਾਹ ਵਿਖਾਇਆ ਹੈ, ਉਹ ਸਹੀ ਰਾਹ ਹੈਉਸੇ ਰਾਹ ਉੱਤੇ ਅਸੀਂ ਚੱਲਣਾ ਚਾਹੁੰਦੇ ਹਾਂਵਾਜਪਾਈ ਜੀ ਨੇ ਕਿਹਾ ਸੀ -- ਇਨਸਾਨੀਅਤ, ਜਮੂਹਰੀਅਤ ਅਤੇ ਕਸ਼ਮੀਰੀਅਤ ਇਨ੍ਹਾਂ ਤਿੰਨ ਮੂਲ ਮੁੱਦਿਆਂ ਨੂੰ ਲੈ ਕੇ ਅਸੀਂ ਕਸ਼ਮੀਰ ਦਾ ਵਿਕਾਸ ਕਰ ਸਕਦੇ ਹਾਂ - ਭਾਵੇਂ ਲੱਦਾਖ ਹੋਵੇ, ਭਾਵੇਂ ਜੰਮੂ ਹੋਵੇ ਜਾਂ ਕਸ਼ਮੀਰ ਘਾਟੀ ਹੋਵੇ, ਸੰਤੁਲਤ ਵਿਕਾਸ ਹੋਵੇ, ਬਰਾਬਰ ਦਾ ਵਿਕਾਸ ਹੋਵੇ, ਉਥੋਂ ਦੇ ਆਮ ਮਨੁੱਖਾਂ ਦੀਆਂ ਆਸਾਂ ਅਕਾਂਖਿਆਵਾਂ ਪੂਰੀਆਂ  ਹੋਣinfrastructure   ਨੂੰ ਉਤਸ਼ਾਹ ਮਿਲੇ ਅਤੇ ਨਾਲ ਜਨ-ਜਨ ਨੂੰ ਗਲੇ ਲਗਾ ਕੇ ਚੱਲੀਏ, ਇਸੇ ਭਾਵ ਨਾਲ ਅਸੀਂ ਅੱਗੇ ਵਧਣਾ ਚਾਹੁੰਦੇ ਹਾਂ, ਅਸੀਂ ਗੋਲੀ ਅਤੇ ਗਾਲ੍ਹ ਦੇ ਰਸਤੇ ਉੱਤੇ ਨਹੀਂ, ਗਲੇ ਲਗਾ ਕੇ ਮੇਰੇ ਕਸ਼ਮੀਰ ਦੇ ਦੇਸ਼ ਭਗਤੀ ਨਾਲ ਜਿਊਣ ਵਾਲੇ ਲੋਕਾਂ ਨਾਲ ਅੱਗੇ ਵਧਣਾ ਚਾਹੁੰਦੇ ਹਾਂ

 

ਭਾਈਓ-ਭੈਣੋਂ, ਸਿੰਚਾਈ ਦੇ ਪ੍ਰੋਜੈਕਟ ਅੱਗੇ ਵਧ ਰਹੇ ਹਨ।   IIT, IIM, AIIMS ਦਾ ਨਿਰਮਾਣ ਤੇਜ਼ੀ ਨਾਲ ਚੱਲ ਰਿਹਾ ਹੈਡਲ ਝੀਲ ਦੇ ਪੁਨਰ ਨਿਰਮਾਣ ਦਾ, ਪੁਨਰ ਸੁਧਾਰ ਦਾ ਕੰਮ ਵੀ ਅਸੀਂ ਚਲਾ ਰਹੇ ਹਾਂਸਭ ਤੋਂ ਵੱਡੀ ਗੱਲ ਹੈ ਆਉਣ ਵਾਲੇ ਦਿਨਾਂ ਵਿੱਚ ਜੰਮੂ ਕਸ਼ਮੀਰ ਦੇ ਪਿੰਡ ਦਾ ਹਰ ਇਨਸਾਨ ਮੈਥੋਂ ਇੱਕ ਸਾਲ ਤੋਂ ਮੰਗ ਕਰ ਰਿਹਾ ਸੀ, ਉਥੋਂ ਦੇ ਪੰਚ ਮੈਨੂੰ ਸੈਂਕੜਿਆਂ ਦੀ ਗਿਣਤੀ ਵਿੱਚ ਆ ਕੇ ਮਿਲਦੇ ਸਨ ਅਤੇ ਮੰਗ ਕਰਦੇ ਸਨ ਕਿ ਜੰਮੂ ਕਸ਼ਮੀਰ ਵਿੱਚ ਸਾਨੂੰ ਪੰਚਾਇਤਾਂ ਦੀਆਂ ਚੋਣਾਂ ਕਰਵਾ ਦਿਓਕਿਸੇ ਨਾ ਕਿਸੇ ਕਾਰਣ ਉਹ ਰੁਕਿਆ ਹੋਇਆ ਸੀਮੈਨੂੰ ਖੁਸ਼ੀ ਹੈ ਕਿ ਆਉਣ ਵਾਲੇ ਕੁਝ ਹੀ ਮਹੀਨਿਆਂ ਵਿੱਚ ਜੰਮੂ ਕਸ਼ਮੀਰ ਵਿੱਚ ਪਿੰਡ ਦੇ ਲੋਕਾਂ ਨੂੰ ਆਪਣਾ ਹੱਕ ਜਤਾਉਣ ਦਾ ਮੌਕਾ ਮਿਲੇਗਾਆਪਣੀ ਵਿਵਸਥਾ ਆਪ ਖੜੀ ਕਰਨ ਦਾ ਮੌਕਾ ਮਿਲੇਗਾਹੁਣ ਤਾਂ ਭਾਰਤ ਸਰਕਾਰ ਤੋਂ ਏਨੀ ਵੱਡੀ ਮਾਤਰਾ ਵਿੱਚ ਪੈਸੇ ਸਿੱਧੇ ਪਿੰਡ ਕੋਲ ਜਾਂਦੇ ਹਨ ਤਾਂ ਪਿੰਡ ਨੂੰ ਅੱਗੇ ਵਧਾਉਣ ਲਈ ਉਥੋਂ ਦੇ ਚੁਣੇ ਹੋਏ ਪੰਚਾਂ ਕੋਲ ਤਾਕਤ ਆਵੇਗੀਇਸ ਲਈ ਨੇੜੇ ਭਵਿੱਖ ਵਿੱਚ ਪੰਚਾਇਤਾਂ ਦੀਆਂ ਚੋਣਾਂ ਹੋਣ, ਲੋਕਲ ਬਾਡੀਜ਼ ਦੀਆਂ ਚੋਣਾਂ ਹੋਣ, ਉਸ ਦਿਸ਼ਾ ਵਿੱਚ ਅਸੀਂ ਅੱਗੇ ਵਧ ਰਹੇ ਹਾਂ

 

ਭਾਈਓ-ਭੈਣੋਂ, ਅਸੀਂ ਦੇਸ਼ ਨੂੰ ਨਵੀਆਂ ਉਚਾਈਆਂ ਤੇ ਲਿਜਾਣਾ ਹੈਸਾਡਾ ਮੰਤਰ ਰਿਹਾ ਹੈ 'ਸਬ ਕਾ ਸਾਥ ਸਬ ਕਾ ਵਿਕਾਸ'ਕੋਈ ਵਿਤਕਰਾ ਨਹੀਂਕੋਈ ਮੇਰ-ਤੇਰ ਨਹੀਂ, ਕੋਈ ਆਪਣਾ-ਪਰਾਇਆ ਨਹੀਂ, ਕੋਈ ਭਾਈ-ਭਤੀਜਾਵਾਦ ਨਹੀਂ, ਸਭਦਾ ਸਾਥ ਮਤਲਬ ਸਭ ਦਾ ਸਾਥ ਅਤੇ ਇਸ ਲਈ ਅਸੀਂ ਅਜਿਹੇ ਟੀਚੇ ਤੈਅ ਕਰਕੇ ਚੱਲਦੇ ਹਾਂ ਅਤੇ ਮੈਂ ਅੱਜ ਇੱਕ ਵਾਰੀ ਫਿਰ ਇਸ ਤਿਰੰਗੇ ਝੰਡੇ ਹੇਠਾਂ ਖੜੇ ਰਹਿ ਕੇ ਲਾਲ ਕਿਲੇ ਦੀ ਫ਼ਸੀਲ ਤੋਂ ਕਰੋੜਾਂ  ਦੇਸ਼ ਵਾਸੀਆਂ ਨੂੰ, ਉਨ੍ਹਾਂ ਸੰਕਲਪਾਂ ਨੂੰ ਦੁਹਰਾਉਣਾ ਚਾਹੁੰਦਾ ਹਾਂ, ਉਨ੍ਹਾਂ ਸੰਕਲਪਾਂ ਦਾ ਐਲਾਨ ਕਰਨਾ ਚਾਹੁੰਦਾ ਹਾਂ ਜਿਸ ਦੇ ਲਈ ਅਸੀਂ ਆਪਣੇ ਆਪ ਨੂੰ ਖਪਾ ਦੇਣ ਲਈ ਤਿਆਰ ਹਾਂ

 

ਹਰ ਭਾਰਤੀ ਕੋਲ ਆਪਣਾ ਘਰ ਹੋਵੇ - housing for all  ਹਰ ਘਰ ਕੋਲ ਬਿਜਲੀ ਕਨੈਕਸ਼ਨ ਹੋਵੇ - Power for all  ਹਰ ਭਾਰਤੀ ਨੂੰ ਧੂੰਏ ਤੋਂ ਮੁਕਤੀ ਮਿਲੇ ਰਸੋਈ ਵਿੱਚ ਅਤੇ ਇਸ ਲਈ  cooking gas for all,  ਹਰ ਭਾਰਤੀ ਨੂੰ ਲੋੜ ਅਨੁਸਾਰ ਜਲ ਮਿਲੇ  ਅਤੇ ਇਸ ਲਈ  water for all  ਹਰ ਭਾਰਤੀ ਨੂੰ ਪਖਾਨਾ ਮਿਲੇ ਅਤੇ ਇਸ ਲਈ   sanitation for all  ਹਰ ਭਾਰਤੀ ਨੂੰ ਕੁਸ਼ਲਤਾ ਮਿਲੇ ਅਤੇ ਇਸ ਲਈ skill for all,   ਹਰ ਭਾਰਤੀ ਨੂੰ ਚੰਗੀਆਂ ਅਤੇ ਸਸਤੀਆਂ ਸਿਹਤ ਸੇਵਾਵਾਂ ਮਿਲਣ ਅਤੇ ਇਸ ਲਈ  health for all,    ਹਰ ਭਾਰਤੀ ਨੂੰ ਸੁਰੱਖਿਆ ਮਿਲੇ, ਸੁਰੱਖਿਆ ਦਾ ਬੀਮਾ ਕਵਚ ਮਿਲੇ ਅਤੇ ਇਸ ਲਈ  insurance for all  ਅਤੇ ਹਰ ਭਾਰਤੀ ਨੂੰ ਇੰਟਰਨੈੱਟ ਦੀ ਸੇਵਾ ਮਿਲੇ ਅਤੇ ਇਸ ਲਈ connectivity for all, ਇਸ ਮੰਤਰ ਨੂੰ ਲੈ ਕੇ ਅਸੀਂ ਦੇਸ਼ ਨੂੰ ਅੱਗੇ ਵਧਾਉਣਾ ਚਾਹੁੰਦੇ ਹਾਂ

 

ਮੇਰੇ ਪਿਆਰੇ ਭਾਈਓ ਭੈਣੋਂ, ਲੋਕ ਮੇਰੇ ਲਈ ਵੀ ਕਈ ਗੱਲਾਂ ਕਰਦੇ ਹਨ ਪਰ ਜੋ ਕੁਝ ਵੀ ਕਿਹਾ ਜਾਂਦਾ ਹੋਵੇ, ਮੈਂ ਅੱਜ ਜਨਤਕ ਤੌਰ ਤੇ ਕੁਝ ਚੀਜ਼ਾਂ ਨੂੰ ਸਵੀਕਾਰ ਕਰਨਾ ਚਾਹੁੰਦਾ ਹਾਂ ਕਿ ਮੈਂ ਬੇਸਬਰ ਹਾਂ, ਕਿਉਂਕਿ ਕਈ ਦੇਸ਼ ਸਾਡੇ ਨਾਲੋਂ ਅੱਗੇ ਨਿਕਲ ਚੁੱਕੇ ਹਨ, ਮੈਂ ਬੇਸਬਰ ਹਾਂ, ਮੇਰੇ ਦੇਸ਼ ਨੂੰ ਇਨ੍ਹਾਂ ਸਾਰੇ ਦੇਸ਼ਾਂ ਤੋਂ ਅੱਗੇ ਲਿਜਾਣ ਲਈ ਬੇਚੈਨ ਹਾਂਮੈਂ ਬੇਚੈਨ ਹਾਂਮੇਰੇ ਪਿਆਰੇ ਦੇਸ਼ ਵਾਸੀਓ, ਮੈਂ ਬੇਸਬਰ ਵੀ ਹਾਂ, ਮੈਂ ਬੇਚੈਨ ਵੀ ਹਾਂ।  ਮੈਂ ਬੇਚੈਨ ਹਾਂ ਕਿਉਂਕਿ ਸਾਡੇ ਦੇਸ਼ ਦੇ  ਬੱਚਿਆਂ ਦੇ ਵਿਕਾਸ ਵਿੱਚ ਕੁਪੋਸ਼ਣ ਇੱਕ ਬਹੁਤ ਵੱਡੀ ਰੁਕਾਵਟ ਬਣਿਆ ਹੋਇਆ ਹੈਇੱਕ ਬਹੁਤ ਵੱਡਾ  bottleneck   ਬਣਿਆ ਹੋਇਆ ਹੈਮੈਂ, ਮੇਰੇ ਦੇਸ਼ ਨੂੰ ਕੁਪੋਸ਼ਣ ਤੋਂ ਮੁਕਤ ਕਰਵਾਉਣਾ ਹੈ ਇਸ ਲਈ ਮੈਂ ਬੇਚੈਨ ਹਾਂਮੇਰੇ ਦੇਸ਼ ਵਾਸੀਓ, ਮੈ ਵਿਆਕੁਲ ਹਾਂ ਤਾਂਕਿ ਗ਼ਰੀਬ ਨੂੰ ਢੁੱਕਵਾਂ health cover  ਪ੍ਰਾਪਤ ਹੋਵੇ, ਇਸ ਦੇ ਲਈ ਮੈਂ ਬੇਚੈਨ ਹਾਂ ਤਾਂÎਕਿ ਮੇਰੇ ਦੇਸ਼ ਦਾ ਆਮ ਵਿਅਕਤੀ ਵੀ ਬੀਮਾਰੀ ਨਾਲ ਲੜ ਸਕੇ, ਭਿੜ ਸਕੇ

 

ਭਾਈਓ-ਭੈਣੋਂ, ਮੈ ਵਿਆਕੁਲ ਹਾਂ, ਮੈਂ ਪਰੇਸ਼ਾਨ ਵੀ ਹਾਂਮੈਂ ਕਾਹਲਾਂ ਹਾਂ ਤਾਕਿ ਆਪਣੇ ਸ਼ਹਿਰੀ ਨੂੰ quality of life, ease of living ਦਾ ਮੌਕਾ ਪ੍ਰਦਾਨ ਹੋਵੇ, ਉਸ ਵਿੱਚ ਵੀ ਸੁਧਾਰ ਆਵੇ

 

ਮੇਰੇ ਪਿਆਰੇ ਦੇਸ਼ ਵਾਸੀਓ, ਮੈਂ ਵਿਆਕੁਲ ਵੀ ਹਾਂ, ਮੈਂ ਪ੍ਰੇਸ਼ਾਨ ਵੀ ਹਾਂ, ਮੈਂ ਕਾਹਲਾ ਵੀ ਹਾਂ ਕਿਉਂਕਿ ਚੌਥੀ ਸਨਅਤੀ ਕ੍ਰਾਂਤੀ ਹੈ, ਜੋ ਗਿਆਨ ਦੇ ਅਧਿਸ਼ਠਾਨ  ਉੱਤੇ ਚੱਲਣ ਵਾਲੀ ਚੌਥੀ ਸਨਅਤੀ ਕ੍ਰਾਂਤੀ ਹੈ , ਉਸ ਚੌਥੀ ਸਨਅਤੀ ਕ੍ਰਾਂਤੀ ਦੀ ਅਗਵਾਈ, ਆਈ ਟੀ ਜਿਸ ਦੀਆਂ ਉਂਗਲੀਆਂ ਉੱਤੇ ਹੈ, ਮੇਰਾ ਦੇਸ਼ ਉਸ ਦੀ ਅਗਵਾਈ ਕਰੇ, ਇਸ ਦੇ ਲਈ ਮੈਂ ਕਾਹਲਾ ਹਾਂ

 

ਮੇਰੇ ਪਿਆਰੇ ਦੇਸ਼ ਵਾਸੀਓ, ਮੈਂ ਕਾਹਲਾ ਹਾਂ ਕਿਉਂਕਿ ਚਾਹੁੰਦਾ ਹਾਂ ਕਿ ਦੇਸ਼ ਆਪਣੀ ਸਮਰੱਥਾ ਅਤੇ ਸੰਸਾਧਨਾਂ ਦਾ ਪੂਰਾ ਲਾਭ ਉਠਾਣੇ ਅਤੇ ਦੁਨੀਆ ਵਿੱਚ ਮਾਣ ਨਾਲ ਅਸੀਂ ਅੱਗੇ ਵਧੀਏ

 

ਮੇਰੇ ਪਿਆਰੇ ਦੇਸ਼ ਵਾਸੀਓ, ਜੋ ਅਸੀਂ ਅੱਜ ਹਾਂ, ਕੱਲ੍ਹ ਉਸ ਤੋਂ ਵੀ ਅੱਗੇ ਵਧਣਾ ਚਾਹੁੰਦੇ ਹਾਂਸਾਨੂੰ ਠਹਿਰਾਅ ਮਨਜ਼ੂਰ ਨਹੀਂ, ਸਾਨੂੰ ਰੁਕਣਾ ਮਨਜ਼ੂਰ ਨਹੀਂ ਅਤੇ ਝੁਕਣਾ ਤਾਂ ਸਾਡੇ ਸੁਭਾਅ ਵਿੱਚ ਨਹੀਂ ਹੈਇਹ ਦੇਸ਼ ਨਾ ਰੁਕੇਗਾ, ਨਾ ਝੁਕੇਗਾ, ਇਹ ਦੇਸ਼ ਨਾ ਥੱਕੇਗਾ, ਅਸੀਂ ਨਵੀਆਂ ਉਚਾਈਆਂ ਉੱਤੇ ਅੱਗੇ ਚੱਲਣਾ ਹੈ, ਲਗਾਤਾਰ ਤਰੱਕੀ ਕਰਦੇ ਜਾਣਾ ਹੈ

 

ਭਾਈਓ ਭੈਣੋਂ, ਵੇਦ ਤੋਂ ਵਰਤਮਾਨ ਤੱਕ ਦੁਨੀਆ ਦੀ ਪੁਰਾਤਨ ਵਿਰਾਸਤ ਦੇ ਅਸੀਂ ਮਾਲਿਕ ਹਾਂਸਾਡੇ ਉੱਤੇ ਇਸ ਵਿਰਾਸਤ ਦਾ ਆਸ਼ੀਰਵਾਦ ਹੈਇਸ ਵਿਰਾਸਤ ਦੀਜੋ ਸਾਡੇ ਆਤਮ ਵਿਸ਼ਵਾਸ ਦੀ ਬਦੌਲਤ ਹੈ ਉਸ ਨੂੰ ਲੈ ਕੇ ਅਸੀਂ ਭਵਿੱਖ ਵਿੱਚ ਹੋਰ ਅੱਗੇ ਵਧਣਾ ਚਾਹੁੰਦੇ ਹਾਂ ਅਤੇ ਮੇਰੇ ਪਿਆਰੇ ਦੇਸ਼ ਵਾਸੀਓ, ਅਸੀਂ ਸਿਰਫ ਭਵਿੱਖ ਦੇਖਣ ਤੱਕ ਨਹੀਂ ਰਹਿਣਾ ਚਾਹੁੰਦੇ, ਭਵਿੱਖ ਦੇ ਉਸ ਸਿਖਰ ਤੱਕ ਪਹੁੰਚਣਾ ਚਾਹੁੰਦੇ ਹਾਂਭਵਿੱਖ ਦੇ ਸਿਖਰ ਦਾ ਸੁਪਨਾ ਲੈ ਕੇ ਅਸੀਂ ਚੱਲਣਾ ਚਾਹੁੰਦੇ ਹਾਂ ਅਤੇ ਇਸ ਲਈ ਮੇਰੇ ਪਿਆਰੇ ਦੇਸ਼ ਵਾਸੀਓ, ਮੈਂ ਤੁਹਾਨੂੰ ਇੱਕ ਨਵੀਂ ਆਸ, ਇੱਕ ਨਵੀਂ ਉਮੰਗ, ਇੱਕ ਨਵਾਂ ਵਿਸ਼ਵਾਸਦੇਸ਼ ਉਸੇ ਨਾਲ ਚੱਲਦਾ ਹੈ, ਦੇਸ਼ ਉਸੇ ਨਾਲ ਬਦਲਦਾ ਹੈ ਅਤੇ ਇਸੇ ਲਈ ਮੇਰੇ ਪਿਆਰੇ ਦੇਸ਼ ਵਾਸੀਓ .........

 

ਅਪਨੇ ਮਨ ਮੇਂ ਏਕ ਲਕਸ਼ਯ ਲੀਏ,

ਅਪਨੇ ਮਨ ਮੇਂ ਏਕ ਲਕਸ਼ਯ ਲੀਏ,

ਮੰਜ਼ਿਲ ਅਪਨੀ ਪ੍ਰਤਯਕਸ਼ ਲੀਏ

ਅਪਨੇ ਮਨ ਮੇਂ ਏਕ ਲਕਸ਼ਯ ਲੀਏ,

ਮੰਜ਼ਿਲ ਅਪਨੀ ਪ੍ਰਤਯਕਸ਼ ਲੀਏ ਹਮ ਤੋੜ ਰਹੇ ਹੈਂ ਜ਼ੰਜੀਰੇਂ,

ਹਮ ਤੋੜ ਰਹੇ ਹੈਂ ਜ਼ੰਜੀਰੇਂ,

ਹਮ ਬਦਲ ਰਹੇ ਹੈਂ ਤਸਵੀਰੇਂ,

ਯੇ ਨਵਯੁਗ ਹੈ, ਯੇ ਨਵਯੁਗ ਹੈ

ਯੇ ਨਵਭਾਰਤ ਹੈ, ਯੇ ਨਵਯੁਗ ਹੈ,

ਯੇ ਨਵਭਾਰਤ ਹੈ

 

''ਖੁਦ ਲਿਖੇਂਗੇ ਅਪਨੀ ਤਕਦੀਰ, ਹਮ ਬਦਲ ਰਹੇ ਹੈਂ ਤਸਵੀਰ,

''ਖੁਦ ਲਿਖੇਂਗੇ ਅਪਨੀ ਤਕਦੀਰਯੇ ਨਵਯੁਗ ਹੈ, ਯੇ ਨਵਭਾਰਤ ਹੈ

 

ਹਮ ਨਿਕਲ ਪੜੇ ਹੈਂ, ਹਮ ਨਿਕਲ ਪੜੇ ਹੈਂ ਪ੍ਰਣ ਕਰਕੇ,

ਹਮ ਨਿਕਲ ਪੜੇ ਹੈਂ ਪ੍ਰਣ ਕਰਕੇ, ਅਪਨਾ ਤਨ ਮਨ ਅਰਪਣ ਕਰਕੇ,

ਅਪਨਾ ਤਨ ਮਨ ਅਰਪਣ ਕਰਕੇ , ਜ਼ਿਦ ਹੈ, ਜ਼ਿਦ ਹੈ, ਜ਼ਿਦ ਹੈ

ਏਕ ਸੂਰਯ ਉਗਾਨਾ ਹੈ, ਜ਼ਿਦ ਹੈ ਏਕ ਸੂਰਯ ਉਗਾਨਾ ਹੈ

ਅੰਬਰ ਸੇ ਊਂਚਾ ਜਾਨਾ ਹੈ, ਅੰਬਰ ਸੇ ਊਚਾ ਜਾਨਾ ਹੈ,

ਏਕ ਭਾਰਤ ਨਯਾਂ ਬਨਾਨਾ ਹੈ, ਏਕ ਭਾਰਤ ਨਯਾ ਬਨਾਨਾ ਹੈ''

 

ਮੇਰੇ ਪਿਆਰੇ ਦੇਸ਼ ਵਾਸੀਓ, ਫਿਰ ਇਕ ਵਾਰੀ ਅਜ਼ਾਦੀ ਦੇ ਪਾਵਨ ਪਵਿੱਤਰ ਤਿਉਹਾਰ ਉੱਤੇ ਤੁਹਾਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦੇ ਹੋਏ, ਆਓ ਜੈ ਹਿੰਦ ਦੇ ਮੰਤਰ ਨਾਲ ਉੱਚੀ ਅਵਾਜ਼ ਵਿੱਚ ਮੇਰੇ ਨਾਲ ਬੋਲਾਂਗੇ, ਜੈ ਹਿੰਦ, ਜੈ ਹਿੰਦ, ਜੈ ਹਿੰਦ, ਜੈ ਹਿੰਦ, ਭਾਰਤ ਮਾਤਾ ਕੀ ਜੈ, ਭਾਰਤ ਮਾਤਾ ਕੀ ਜੈ, ਭਾਰਤ ਮਾਤਾ ਕੀ ਜੈ, ਵੰਦੇ ਮਾਤਰਮ, ਵੰਦੇ ਮਾਤਰਮ, ਵੰਦੇ ਮਾਤਰਮ, ਵੰਦੇ ਮਾਤਰਮ, ਵੰਦੇ ਮਾਤਰਮ, ਵੰਦੇ ਮਾਤਰਮ।।

 

 

*****