independenceday-2016

Press Information Bureau

Government of India

Prime Minister's Office

ਆਈਆਈਟੀ ਬੰਬਈ ਦੀ 56 ਵੀਂ ਸਲਾਨਾ ਕਨਵੋਕੇਸ਼ਨ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ ਪਾਠ

Posted On :11, August 2018 14:09 IST

ਅੱਜ 11 ਅਗਸਤ ਹੈ। 110 ਸਾਲ ਪਹਿਲਾਂ ਦੇਸ਼ ਦੀ ਅਜ਼ਾਦੀ ਲਈ ਅੱਜ ਦੇ ਹੀ ਦਿਨ, ਖੁਦੀਰਾਮ ਬੋਸ ਨੇ ਜਨਮ-ਭੂਮੀ ਲਈ ਆਪਣਾ ਸਭ ਕੁਝ ਤਿਆਗ ਦਿੱਤਾ ਸੀ।  ਮੈਂ ਉਸ ਵੀਰ ਕ੍ਰਾਂਤੀਕਾਰੀ ਨੂੰ ਨਮਨ ਕਰਦਾ ਹਾਂਦੇਸ਼ ਵੱਲੋਂ ਉਨ੍ਹਾਂ ਨੂੰ ਸ਼ਰਧਾਂਜਲੀ ਦਿੰਦਾ ਹਾਂ

ਸਾਥੀਓ,

ਅਜ਼ਾਦੀ ਲਈ ਜਿਨ੍ਹਾਂ ਨੇ ਪ੍ਰਾਣ ਦਿੱਤੇਆਪਣਾ ਸਭ ਕੁਝ ਸਮਰਪਤ ਕੀਤਾ, ਉਹ ਅਮਰ ਹੋ ਗਏਉਹ ਪ੍ਰੇਰਨਾ  ਦੀ ਮੂਰਤੀ ਬਣ ਗਏ ਲੇਕਿਨ ਅਸੀਂ ਉਹ ਲੋਕ ਹਾਂ ਜਿਨ੍ਹਾਂ ਨੂੰ ਅਜ਼ਾਦੀ ਲਈ ਮਰਨ ਦਾ ਸੁਭਾਗ ਨਹੀਂ ਮਿਲਿਆਲੇਕਿਨ ਸਾਡਾ ਇਹ ਵੀ ਸੁਭਾਗ ਹੈ ਕਿ ਅਸੀਂ ਅਜ਼ਾਦ ਭਾਰਤ ਲਈ ਜੀ ਸਕਦੇ ਹਾਂਅਸੀਂ ਦੇਸ਼  ਦੀ ਅਜ਼ਾਦੀ ਨੂੰ ਰਾਸ਼ਟਰ ਦੇ ਨਵ-ਨਿਰਮਾਣ ਲਈ ਜੀ ਕੇ ਜਿੰਦਗੀ ਦਾ ਇੱਕ ਨਵਾਂ ਲੁਤਫ਼ ਉਠਾ ਸਕਦੇ ਹਾਂਅੱਜ ਮੈਂ ਆਪਣੇ ਸਾਹਮਣੇਤੁਹਾਡੇ ਅੰਦਰਤੁਹਾਡੇ ਚਿਹਰੇ ਤੇ ਜੋ ਉਤਸ਼ਾਹ ਦੇਖ ਰਿਹਾ ਹਾਂਜੋ ‍ਆਤਮਵਿਸ਼ਵਾਸ ਦੇਖ ਰਿਹਾ ਹਾਂ ਉਹ ਤਸੱਲੀਬਖ਼ਸ ਹੈ ਕਿ ਅਸੀਂ ਠੀਕ ਰਸਤੇ ਤੇ ਅੱਗੇ ਵਧ ਰਹੇ ਹਾਂ ।

ਸਾਥੀਓ,

IIT Bombay ਸੁਤੰਤਰ ਭਾਰਤ  ਦੇ ਉਨ੍ਹਾਂ ਸੰਸਥਾਨਾਂ ਵਿੱਚੋਂ ਹੈ ਜਿਨ੍ਹਾਂ ਦੀ ਕਲਪਨਾ ਟੈਕਨੋਲੋਜੀ ਰਾਹੀਂ ਰਾਸ਼ਟਰ ਨਿਰਮਾਣ ਨੂੰ ਨਵੀਂ ਦਿਸ਼ਾ ਦੇਣ ਲਈ ਕੀਤੀ ਗਈ ਸੀਬੀਤੇ 60 ਸਾਲ ਤੋਂ ਤੁਸੀਂ ਲਗਾਤਾਰ ਆਪਣੇ ਇਸ ਮਿਸ਼ਨ ਵਿੱਚ ਜੁਟੇ ਹੋ100 ਵਿਦਿਆਰਥੀਆਂ ਨਾਲ ਸ਼ੁਰੂ ਹੋਇਆ ਸਫ਼ਰ ਅੱਜ 10 ਹਜਾਰ ਤੱਕ ਪਹੁੰਚ ਗਿਆ ਹੈ। ਇਸ ਦੌਰਾਨ ਤੁਸੀਂ ਆਪਣੇ ਆਪ ਨੂੰ ਦੁਨੀਆ  ਦੇ ਟੌਪ ਸੰਸਥਾਨਾਂ ਵਿੱਚ ਸਥਾਪਤ ਵੀ ਕੀਤਾ ਹੈ ।  ਇਹ ਸੰਸਥਾਨ ਆਪਣੀ ਡਾਇਮੰਡ ਜਯੰਤੀ ਮਨਾ ਰਿਹਾ ਹੈਡਾਇਮੰਡ ਜੁਬਲੀ।  ਲੇਕਿਨ ਉਸ ਤੋਂ ਵਧ ਮਹੱਤਵਪੂਰਨ ਉਹ ਸਾਰੇ ਹੀਰੇ, ਜੋ ਇੱਥੇ ਮੇਰੇ ਸਾਹਮਣੇ ਬੈਠੇ ਹਨਜਿਨ੍ਹਾਂ ਨੂੰ ਅੱਜ ਡਿਗਰੀ ਪ੍ਰਾਪਤ ਹੋ ਰਹੀ ਹੈਅਤੇ ਜੋ ਇੱਥੋਂ ਡਿਗਰੀ ਲੈਕੇਪੂਰੀ ਦੁਨੀਆ ਵਿੱਚ ਭਾਰਤ ਦਾ ਨਾਮ ਰੋਸ਼ਨ ਕਰ ਰਹੇ ਹਨ ਅੱਜ ਇਸ ਮੌਕੇ ਤੇ ਸਭ ਤੋਂ ਪਹਿਲਾਂ ਮੈਂ ਡਿਗਰੀ ਪਾਉਣ ਵਾਲੇ ਦੇਸ਼-ਵਿਦੇਸ਼  ਦੇ ਵਿਦਿਆਰਥੀਆਂ ਨੂੰ , ਅਤੇ ਉਨ੍ਹਾਂ  ਦੇ  ਪਰਿਵਾਰਾਂ  ਨੂੰ ਦਿਲੋਂ ਵਧਾਈ ਦਿੰਦਾ ਹਾਂ, ਉਨ੍ਹਾਂ ਦਾ ਅਭਿਨੰਦਨ ਕਰਦਾ ਹਾਂ।  ਅੱਜ ਇੱਥੇ ਡਾਕਟਰ ਰੋਮੇਸ਼ ਵਾਧਵਾਨੀ ਜੀ  ਨੂੰ ਡਾਕਟਰ ਆਵ੍ ਸਾਇੰਸ ਦੀ ਉਪਾਧੀ ਵੀ ਦਿੱਤੀ ਗਈ ਹੈ। ਡਾਕਟਰ ਵਾਧਵਾਨੀ ਨੂੰ ਵੀ ਮੇਰੇ ਵੱਲੋਂ ਬਹੁਤ-ਬਹੁਤ ਵਧਾਈ । ਰਮੇਸ਼ ਜੀ  ਨੇ ਟੈਕਨੋਲੋਜੀ ਨੂੰ ਜਨ-ਸਧਾਰਣ ਦੀਆਂ ਜਰੂਰਤਾਂ ਨਾਲ ਜੋੜਨ ਲਈ ਉਮਰ ਭਰ ਕੰਮ ਕੀਤਾ ਹੈ। ਵਾਧਵਾਨੀ ਫਾਉਂਡੇਸ਼ਨ ਰਾਹੀਂ ਇਨ੍ਹਾਂ ਨੇ ਦੇਸ਼ ਵਿੱਚ ਯੁਵਾਵਾਂ ਲਈ ਰੋਜ਼ਗਾਰ ਨਿਰਮਾਣ ,  Skill ,  Innovation ਅਤੇ Enterprise ਦਾ ਮਾਹੌਲ ਤਿਆਰ ਕਰਨ ਦਾ ਬੀੜਾ ਚੁੱਕਿਆ ਹੈ।

ਇੱਕ ਸੰਸਥਾਨ  ਵਜੋਂ ਇਹ ਤੁਹਾਡੇ ਸਾਰਿਆਂ ਲਈ ਵੀ ਮਾਣ ਦਾ ਵਿਸ਼ਾ ਹੈ ਕਿ ਇੱਥੋਂ ਨਿਕਲੇ ਵਾਧਵਾਨੀ ਜੀ  ਜਿਹੇ ਅਨੇਕ ਵਿਦਿਆਰਥੀ –ਵਿਦਿਆਰਥਣਾਂ ਅੱਜ ਦੇਸ਼  ਦੇ ਵਿਕਾਸ ਵਿੱਚ ਸਰਗਰਮ ਯੋਗਦਾਨ  ਦੇ ਰਹੇ ਹਨ ਬੀਤੇ 6 ਦਹਾਕਿਆਂ ਦੀਆਂ ਲਗਾਤਾਰ ਕੋਸ਼ਿਸ਼ਾਂ ਦਾ ਹੀ ਨਤੀਜਾ ਹੈ ਕਿ IIT Bombay ਨੇ ਦੇਸ਼  ਦੀਆਂ ਚੋਣਵੀਆਂ Institutions of Eminence ਵਿੱਚ ਆਪਣੀ ਜਗ੍ਹਾ ਬਣਾਈ ਹੈ।  ਅਤੇ ਹੁਣੇ ਤੁਹਾਨੂੰ ਦੱਸਿਆ ਗਿਆ ਕਿ ਤੁਹਾਨੂੰ ਹੁਣ ਇੱਕ ਹਜ਼ਾਰ ਕਰੋੜ ਰੁਪਏ ਦੀ ਆਰਥਕ ਮਦਦ ਮਿਲਣ ਵਾਲੀ ਹੈ ਜੋ ਆਉਣ ਵਾਲੇ ਸਮੇਂ ਵਿੱਚ ਇੱਥੇ ਇਨਫਰਾਸਟਰਕਚਰ  ਦੇ ਵਿਕਾਸ ਵਿੱਚ ਕੰਮ ਆਉਣ ਵਾਲੀ ਹੈ।  ਇਸ ਲਈ ਵੀ ਮੈਂ ਤੁਹਾਨੂੰ ਅਤੇ ਪੂਰੀ ਇਸ ਟੀਮ ਨੂੰ ਬਹੁਤ - ਬਹੁਤ ਵਧਾਈ

ਦੇਸ਼ ਨੂੰ ਆਪਣੇ ਆਈਆਈਟੀਜ਼ ਉੱਤੇ ਅਤੇ ਆਈਆਈਟੀਜ਼ ਦੇ ਗ੍ਰੈਜੂਏਟਾਂ ਨੇ ਜੋ ਕੁਝ ਹਾਸਲ ਕੀਤਾ ਹੈ, ਉਸ ਤੇ ਮਾਣ ਹੈ।  ਆਈਆਈਟੀਜ਼ ਦੀ ਸਫ਼ਲਤਾ ਨੇ ਦੇਸ਼ ਭਰ ਵਿੱਚ ਕਈ ਇੰਜੀਨੀਅਰਿੰਗ ਕਾਲਜ ਖੁੱਲ੍ਹਵਾਏ ਹਨਉਹ ਇਨ੍ਹਾਂ ਆਈਆਈਟੀਜ਼ ਤੋਂ ਪ੍ਰੇਰਿਤ ਹਨ ਅਤੇ ਇਸ ਨਾਲ ਭਾਰਤ ਤਕਨੀਕੀ ਮਨੁੱਖੀ ਸ਼ਕਤੀ ਦੇ ਸਭ ਤੋਂ ਵੱਡੇ ਸੋਮਿਆਂ ਵਿੱਚ  ਸ਼ਾਮਲ ਹੋਇਆ ਹੈਆਈਆਈਟੀਜ਼ ਨੇ ਬ੍ਰਾਂਡ ਇੰਡੀਆ ਨੂੰ ਵਿਸ਼ਵ ਪੱਧਰ ਤੇ ਸਥਾਪਤ ਕੀਤਾ ਹੈ ਅਤੇ ਇਹ ਉਨ੍ਹਾਂ ਨੇ ਕਈ ਸਾਲਾਂ ਵਿੱਚ ਕੀਤਾ ਹੈਆਈਆਈਟੀ ਗ੍ਰੈਜੂਏਟਸ ਅਮਰੀਕਾ ਗਏ ਅਤੇ ਉਥੇ ਸਰਬ ਉੱਤਮ ਸਿੱਧ ਹੋਏ, ਪਹਿਲਾਂ ਤਾਂ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਵਜੋਂ ਅਤੇ ਫੇਰ ਟੈਕਨੋਲੋਜੀ ਮਾਹਿਰਾਂ, ਉੱਦਮੀਆਂ, ਐਗਜ਼ੈਕਟਿਵਸ ਅਤੇ ਵਿੱਦਿਅਕ ਖੇਤਰ ਵਿੱਚ ਇਹ ਵੱਡੀ ਗਿਣਤੀ ਵਿੱਚ ਆਈਆਈਟੀ ਵਿੱਦਿਆਰਥੀ ਹੀ ਸਨ ਜਿਨ੍ਹਾਂ ਨੇ ਕਿ ਭਾਰਤ ਵਿੱਚ ਆਈਟੀ ਸੈਕਟਰ ਨੂੰ ਇੱਕ-ਇੱਕ ਕਰ ਕੇ ਖੜਾ ਕੀਤਾ, ਜਾਂ ਮੈਂ ਕਹਿ ਲਵਾਂ ਕਲਿੱਕ, ਕਲਿੱਕ ਕਰਕੇਪਹਿਲਾਂ ਭਾਰਤੀ , ਜੋ ਕਿ ਆਈਟੀ ਸੈਕਟਰ ਲਈ ਕੰਮ ਕਰਦੇ ਸਨ, ਉਨ੍ਹਾਂ ਨੂੰ ਮਿਹਨਤੀ ਅਤੇ ਸੂਝ ਬੂਝ ਵਾਲੇ ਗਿਣਿਆ ਜਾਂਦਾ ਸੀ-ਪਰ ਅਜਿਹਾ ਹੋਰ ਦੇਸ਼ਾਂ ਵਿੱਚ ਖ਼ਾਸ ਤੌਰ ਤੇ ਅਮਰੀਕਾ ਵਿੱਚ ਕੰਮ ਕਰਨ ਵਾਲਿਆਂ ਨੂੰ ਗਿਣਿਆ ਜਾਂਦਾ ਸੀਹੁਣ ਭਾਰਤ ਆਈਟੀ ਵਿਕਾਸ ਦਾ ਇੱਕ ਕੇਂਦਰ ਬਣ ਗਿਆ ਹੈ।  ਅਤੇ ਅੱਜ  ਆਈਆਈਟੀ ਗ੍ਰੈਜੂਏਟਸ ਭਾਰਤ ਵਿੱਚ ਕਈ ਸਭ ਤੋਂ ਵਧੀਆ ਸਟਾਰਟ ਅੱਪਸ ਵਿੱਚ ਮੋਹਰੀ ਹਨਇਹ ਉਹ ਸਟਾਰਟ ਅੱਪਸ ਹਨ ਜੋ ਕਿ ਬਹੁਤ ਸਾਰੇ  ਰਾਸ਼ਟਰੀ ਮਸਲੇ ਹੱਲ ਕਰਨ ਵਿੱਚ ਵੀ ਮੋਹਰੀ ਹਨਜੋ ਲੋਕ ਇਸ ਸਟਾਰਟ ਅੱਪ ਮੁਹਿੰਮ ਵਿੱਚ ਕੰਮ ਕਰ ਰਹੇ ਹਨ ਜਾਂ ਕਾਲਜ ਦੀ ਪੜ੍ਹਾਈ ਤੋਂ ਬਾਅਦ ਇੱਕ ਸਟਾਰਟ ਅੱਪ ਦੀ ਸ਼ੁਰੂਆਤ ਕਰਨਾ ਚਾਹੁੰਦੇ ਹਨਕ੍ਰਿਪਾ ਕਰਕੇ ਯਾਦ ਰੱਖਣ ਕਿ ਅੱਜ ਦੀਆਂ ਜੋ ਵੱਡੀਆਂ ਕਾਰਪੋਰੇਸ਼ਨਾਂ ਹਨ, ਉਹ ਕੱਲ ਸਟਾਰਟ ਅੱਪਸ ਹੀ ਸਨਉਹ ਆਦਰਸ਼ਵਾਦ ਦੇ ਨਾਲ ਸਖਤ ਮਿਹਨਤ ਅਤੇ ਉੱਦਮ ਦਾ ਸਿੱਟਾ ਹਨਇਸ ਨੂੰ ਜਾਰੀ ਰੱਖੋ, ਛੱਡੋ ਨਾਸਫ਼ਲਤਾ ਜ਼ਰੂਰ ਮਿਲੇਗੀ

ਤੁਸੀਂ ਖੁਸ਼ਕਿਸਮਤ ਹੋ ਕਿ ਮੁੰਬਈ ਵਰਗੇ ਸ਼ਹਿਰ ਵਿੱਚ ਇਸ ਤਰ੍ਹਾਂ ਦੇ ਕੈਂਪਸ ਵਿੱਚ ਰਹਿ ਰਹੇ ਹੋਇੱਕ ਪਾਸੇ ਝੀਲ ਹੈ ਅਤੇ ਨਾਲ ਹੀ ਪਹਾੜ ਵੀ ਹਨਕਈ ਵਾਰੀ ਤੁਹਾਨੂੰ ਆਪਣਾ ਕੈਂਪਸ ਮਗਰਮੱਛਾਂ ਅਤੇ ਚੀਤਿਆਂ ਨਾਲ ਸਾਂਝਾ ਕਰਨਾ ਪੈਂਦਾ ਹੈਇਹ ਅਜੇ ਅਗਸਤ ਮਹੀਨਾ ਹੀ ਚੱਲ ਰਿਹਾ ਹੈ ਪਰ ਮੈਨੂੰ ਯਕੀਨ ਹੈ ਕਿ ਅੱਜ ਦਾ ਮਾਹੌਲ ਲਾਜਵਾਬ ਹੈਮੈਨੂੰ ਯਕੀਨ ਹੈ ਕਿ ਪਿਛਲੇ ਚਾਰ ਸਾਲ ਤੁਹਾਡੇ ਲਈ ਪੜ੍ਹਾਈ ਦਾ ਸ਼ਾਨਦਾਰ ਤਜਰਬਾ  ਸਿੱਧ ਹੋਏ

ਪਿਛਾਂਹ ਵੱਲ ਝਾਤੀ ਮਾਰਨ ਲਈ ਵੀ ਕਾਫੀ ਕੁਝ ਹੈ ਅਤੇ ਕਾਲਜ ਦੇ ਤਿਉਹਾਰਾਂ, ਅੰਤਰ- ਹੋਸਟਲ ਖੇਡਾਂ, ਵਿਦਿਆਰਥੀ- ਅਧਿਆਪਕ ਐਸੋਸੀਏਸ਼ਨਾਂ ਨੂੰ ਯਾਦ ਕਰੋਕੀ ਮੈਂ ਕੁਝ ਪੜ੍ਹਾਈ ਦਾ ਜ਼ਿਕਰ ਵੀ ਕੀਤਾ ਹੈ? ਸਾਡੇ ਵਿੱਦਿਅਕ ਸਿਸਟਮ ਨੇ ਹੁਣ ਤੱਕ ਜੋ ਕੁਝ ਦਿੱਤਾ ਹੈ, ਤੁਸੀਂ ਉਸ ਵਿੱਚੋਂ ਵਧੀਆ ਹੀ ਹਾਸਲ ਕੀਤਾ ਹੈਇਥੇ ਵਿਦਿਆਰਥੀ ਭਾਰਤ ਦੀ ਵਿਭਿੰਨਤਾ ਦੀ ਨੁਮਾਇੰਦਗੀ ਕਰਦੇ ਹਨਵੱਖ-ਵੱਖ ਰਾਜਾਂ ਤੋਂ, ਵੱਖ-ਵੱਖ ਭਾਸ਼ਾਵਾਂ ਬੋਲਣ ਵਾਲੇ ਅਤੇ ਵੱਖ-ਵੱਖ ਪਿਛੋਕੜ ਵਿੱਚੋਂ ਆਏ ਇਥੇ ਗਿਆਨ ਅਤੇ ਸਿੱਖਿਆ  ਦੀ ਭਾਲ ਵਿੱਚ ਅਭੇਦ ਹੋ ਜਾਂਦੇ ਹੈ

ਸਾਥੀਓ,

IIT Bombay ਦੇਸ਼  ਦੇ ਉਨ੍ਹਾਂ ਸੰਸਥਾਨਾਂ ਵਿੱਚੋਂ ਹੈ ਜੋ New India ਦੀ New Technology ਲਈ ਕੰਮ ਕਰ ਰਿਹਾ ਹੈ ।  ਆਉਣ ਵਾਲੇ ਦੋ ਦਹਾਕਿਆਂ ਵਿੱਚ ਦੁਨੀਆ ਦਾ ਵਿਕਾਸ ਕਿੰਨਾ ਅਤੇ ਕਿਵੇਂ ਹੋਵੇਗਾ ਇਹ Innovation ਅਤੇ ਨਵੀਂ ਟੈਕਨੋਲੋਜੀ ਤੈਅ ਕਰੇਗੀ ।  ਅਜਿਹੇ ਵਿੱਚ ਤੁਹਾਡੇ ਇਸ ਸੰਸਥਾਨ ਦਾ ,  IIT ਦਾ ਰੋਲ ਬਹੁਤ ਮਹੱਤਵਪੂਰਨ ਹੋ ਜਾਂਦਾ ਹੈ ।  ਚਾਹੇ 5G ਬਰਾਡਬੈਂਡ ਟੈਕਨੋਲੋਜੀ ਹੋਵੇ,  Artificial Intelligence ਹੋਵੇ ,  Block Chain Technology ਹੋਵੇ ,  Big Data Analysis ਹੋਵੇ ਜਾਂ ਫਿਰ Machine Learning ,  ਇਹ ਉਹ ਤਕਨੀਕ ਹੈ ਜੋ ਆਉਣ ਵਾਲੇ ਸਮੇਂ ਵਿੱਚ Smart Manufacturing ਅਤੇ Smart Cities  ਦੇ ਵਿਜ਼ਨ ਲਈ ਮਹੱਤਵਪੂਰਨ ਸਿੱਧ ਹੋਣ ਵਾਲੀ ਹੈ ।

ਹੁਣ ਤੋਂ ਕੁਝ ਦੇਰ ਬਾਅਦ ਜਿਸ ਨਵੀਂ ਬਿਲਡਿੰਗ ਦਾ ਉਦਘਾਟਨ ਹੋਵੇਗਾਉਹ ਵੀ ਇਸ ਦਿਸ਼ਾ ਵਿੱਚ ਅਹਿਮ ਸਾਬਤ ਹੋਣ ਵਾਲੀ ਹੈ ।  Department of Energy Science and Engineering ਅਤੇ Centre for Environmental Science and Engineering ਇਸ ਨਵੀਂ ਬਿਲਡਿੰਗ ਵਿੱਚ ਕੰਮ ਕਰਨ ਵਾਲੇ ਹਨ। ਇਹ ਦੇਖਦੇ ਹੋਏ ਕਿ Energy ਅਤੇ Environment ਦੇਸ਼ ਅਤੇ ਦੁਨੀਆ ਲਈ ਸਭ ਤੋਂ ਵੱਡੀਆਂ ਚੁਣੋਤੀਆਂ ਹਨ, ਅਤੇ ਮੈਨੂੰ ਵਿਸ਼ਵਾਸ ਹੈ ਕਿ ਆਉਣ ਵਾਲੇ ਸਮੇਂ ਵਿੱਚ ਇੱਥੇ ਇਨ੍ਹਾਂ ਦੋਹਾਂ ਖੇਤਰਾਂ ਵਿੱਚ ਰਿਸਰਚ ਲਈ ਬਿਹਤਰ ਮਾਹੌਲ ਬਣੇਗਾ।

ਮੈਨੂੰ ਦੱਸਿਆ ਗਿਆ ਹੈ ਕਿ ਇਸ ਬਿਲਡਿੰਗ ਵਿੱਚ ਇੱਕ Solar Lab ਵੀ ਸਥਾਪਤ ਕੀਤੀ ਜਾ ਰਹੀ ਹੈ ਜਿਸ ਨਾਲ ਵਿਦਿਆਰਥੀਆਂ ਨੂੰ Solar Energy ਨਾਲ ਜੁੜੀ ਰਿਸਰਚ ਵਿੱਚ ਸਹੂਲਤ ਹੋਵੇਗੀ।  Solar Energy  ਦੇ ਇਲਾਵਾ Biofuel ਵੀ ਆਉਣ ਵਾਲੇ ਸਮੇਂ ਵਿੱਚ Clean Energy ਦਾ ਇੱਕ ਬਹੁਤ ਵੱਡਾ source ਸਿੱਧ ਹੋਣ ਵਾਲਾ ਹੈ। ਮੈਂ ਕੱਲ੍ਹ ਦਿੱਲੀ ਵਿੱਚ World Biofuel Day ਦੇ ਮੌਕੇ ਤੇ ਵੀ ਕਿਹਾ ਸੀ ਕਿ ਇਸ ਨਾਲ ਜੁੜੀ ਟੈਕਨੋਲੋਜੀ ਨੂੰ ਲੈ ਕੇ ਇੰਜੀਨਿਅਰਿੰਗ  ਦੇ ਛੋਟੇ ਤੋਂ ਲੈ ਕੇ ਵੱਡੇ ਸੰਸਥਾਨ ਵਿੱਚ ਪੜਾਈ ਹੋਵੇ ,  Research ਹੋਵੇ

ਸਾਥੀਓ,

IIT ਨੂੰ ਦੇਸ਼ ਅਤੇ ਦੁਨੀਆ Indian Institute of Technology  ਵਜੋਂ ਜਾਣਦੀ ਹੈ ।  ਲੇਕਿਨ ਅੱਜ ਸਾਡੇ ਲਈ ਇਨ੍ਹਾਂ ਦੀ ਪਰਿਭਾਸ਼ਾ ਥੋੜ੍ਹੀ ਬਦਲ ਗਈ ਹੈ। ਇਹ ਸਿਰਫ਼ Technology ਦੀ ਪੜਾਈ ਨਾਲ ਜੁੜੇ ਸਥਾਨ ਭਰ ਨਹੀਂ ਰਹਿ ਗਏ ਹਨਸਗੋਂ IIT ਅੱਜ India’s Instrument of Transformation ਬਣ ਗਏ ਹਨ। ਅਸੀਂ ਜਦੋਂ Transformation ਦੀ ਗੱਲ ਕਰਦੇ ਹਾਂ ਤਾਂ Start Up ਦੀ ਜਿਸ ਕ੍ਰਾਂਤੀ ਦੀ ਤਰਫ ਦੇਸ਼ ਅੱਗੇ ਵੱਧ ਰਿਹਾ ਹੈ ਉਸਦਾ ਇੱਕ ਬਹੁਤ ਵੱਡਾ Source ਸਾਡੇ IIT ਹਨ।  ਅੱਜ ਦੁਨੀਆ IIT ਨੂੰ Unicorn Start Ups ਦੀ ਨਰਸਰੀ  ਵਜੋਂ ਜਾਣ ਰਹੀ ਹੈ। ਯਾਨੀ ਉਹ ਸਟਾਰਟ ਅੱਪ ਹੁਣ ਭਾਰਤ ਵਿੱਚ ਸ਼ੁਰੂ ਹੋ ਰਹੇ ਹਨ ਜਿਨ੍ਹਾਂ ਦੀ ਭਵਿੱਖ ਵਿੱਚ Value ਇੱਕ ਅਰਬ ਡਾਲਰ ਤੋਂ ਜ਼ਿਆਦਾ ਦੀ ਹੋਣ ਦੀ ਸੰਭਾਵਨਾ ਜਤਾਈ ਜਾਂਦੀ ਹੈ।  ਇਹ ਇੱਕ ਤਰ੍ਹਾਂ ਨਾਲ ਤਕਨੀਕ  ਦੇ ਦਰਪਣ ਹਨ,  ਜਿਸ ਵਿੱਚ ਦੁਨੀਆ ਨੂੰ ਭਵਿੱਖ ਨਜ਼ਰ ਆਉਂਦਾ ਹੈ ।

ਸਾਥੀਓ,

ਅੱਜ ਦੁਨੀਆ ਭਰ ਵਿੱਚ ਜਿੰਨੇ ਵੀ ਬਿਲੀਅਨ ਡਾਲਰ Start Ups ਹਨ, ਉਨ੍ਹਾਂ ਵਿੱਚੋਂ ਦਰਜਨਾਂ ਅਜਿਹੇ ਹਨ ਜਿਨ੍ਹਾਂ ਨੂੰ IIT ਤੋਂ ਨਿਕਲੇ ਲੋਕਾਂ ਨੇ ਸਥਾਪਤ ਕੀਤਾ ਹੈ। ਅੱਜ ਆਪਣੇ ਸਾਹਮਣੇ ਮੈਂ ਭਵਿੱਖ ਦੇ ਅਜਿਹੇ ਅਨੇਕ Unicorn Founders ਨੂੰ ਦੇਖ ਰਿਹਾ ਹਾਂ।

ਦੋਸਤੋ,

ਇਨੋਵੇਸ਼ਨ ਅਤੇ ਉੱਦਮਤਾ ਭਾਰਤ ਨੂੰ ਇੱਕ ਵਿਕਸਿਤ ਆਰਥਿਕਤਾ ਬਣਾਉਣ ਦਾ ਨੀਂਹ ਪੱਥਰ ਬਣਨਗੇਇੱਕ ਦੀਰਘਕਾਲੀਨ ਟਿਕਾਊ,  ਟੈਕਨੋਲੋਜੀ ਆਧਾਰਿਤ ਆਰਥਕ ਵਿਕਾਸ ਇਸ ਨੀਂਹ ਉੱਤੇ ਸੰਭਵ ਹੋ ਸਕੇਗਾ

ਇਹੀ ਕਾਰਨ ਹੈ ਕਿ ਅਸੀਂ Start Up India ਅਤੇ Atal Innovation Mission ਜਿਹੇ ਅਭਿਆਨ ਸ਼ੁਰੂ ਕੀਤੇ ਹਨ ਜਿਨ੍ਹਾਂ ਦੇ ਨਤੀਜੇ ਹੁਣ ਮਿਲਣ ਲੱਗੇ ਹਨ।  ਅੱਜ ਭਾਰਤ Start Up  ਦੇ ਖੇਤਰ ਵਿੱਚ ਦੁਨੀਆ ਵਿੱਚ ਦੂਜਾ ਸਭ ਤੋਂ ਵੱਡਾ Ecosystem ਹੈ।  10 ਹਜ਼ਾਰ ਤੋਂ ਅਧਿਕ Start Ups ਨੂੰ ਦੇਸ਼ ਵਿੱਚ nurture ਕੀਤਾ ਜਾ ਰਿਹਾ ਹੈ ਅਤੇ ਫੰਡਿੰਗ ਦੀ ਵੀ ਇੱਕ ਵਿਆਪਕ ਵਿਵਸਥਾ ਕੀਤੀ ਜਾ ਰਹੀ ਹੈ ।

ਸਾਥੀਓ,

ਅੱਜ Innovation Index ਦੀ ਰੈਂਕਿੰਗ ਵਿੱਚ ਅਸੀ ਲਗਾਤਾਰ ਉੱਤੇ ਚੜ੍ਹ ਰਹੇ ਹਨਇਸ ਦਾ ਅਰਥ ਇਹ ਹੈ ਕਿ Education ਤੋਂ ਲੈ ਕੇ Environment ਤੱਕ ਦੀ ਜੋ ਸਾਡੀ Holistic Approach ਹੈ ਉਸ ਦਾ ਨਤੀਜਾ ਅੱਜ ਦੁਨੀਆ  ਦੇ ਸਾਹਮਣੇ ਆ ਰਿਹਾ ਹੈ।  ਦੇਸ਼ ਵਿੱਚ ਸਾਇੰਟਿਫਿਕ ਟੈਂਪਰ ਵਿਕਸਤ ਕਰਨਰਿਸਰਚ ਦਾ ਮਾਹੌਲ ਬਣਾਉਣ ਲਈ ਹਾਇਰ ਐਜੁਕੇਸ਼ਨ ਵਿੱਚ ਇਨਫਰਾਸਟਰਕਚਰ ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ ।

ਇਨੋਵੇਸ਼ਨ 21ਵੀਂ ਸਦੀ ਦਾ ਮੂਲ-ਮੰਤਰ ਹੈਕੋਈ ਵੀ ਸਮਾਜ ਜੋ ਨਵੀਆਂ ਖੋਜਾਂ ਨਹੀਂ ਕਰਦਾ, ਉਸ ਵਿੱਚ ਖੜੋਤ ਆ ਜਾਵੇਗੀਭਾਰਤ ਸਟਾਰਟ ਅੱਪਸ ਲਈ ਇੱਕ ਧੁਰੇ ਵਜੋਂ ਉੱਭਰ ਰਿਹਾ ਹੈ, ਇਸ ਤੋਂ ਪਤਾ ਲਗਦਾ ਹੈ ਕਿ ਇੱਥੇ ਇਨੋਵੇਸ਼ਨ ਉੱਤੇ ਵਧੇਰੇ ਜ਼ੋਰ ਦਿੱਤਾ ਜਾਂਦਾ ਹੈਸਾਨੂੰ ਇਸ ਨੂੰ ਹੋਰ ਅੱਗੇ ਵਧਾਉਣਾ ਚਾਹੀਦਾ ਹੈ ਅਤੇ ਭਾਰਤ ਨੂੰ ਇਨੋਵੇਸ਼ਨ ਅਤੇ ਉੱਦਮਤਾ ਲਈ ਕਾਫੀ ਆਕਰਸ਼ਿਤ ਟਿਕਾਣਾ ਬਣਾਉਣਾ ਚਾਹੀਦਾ ਹੈ ਅਤੇ ਅਜਿਹਾ ਸਿਰਫ ਸਰਕਾਰੀ ਯਤਨਾਂ ਨਾਲ ਹੀ ਨਹੀਂ ਹੋ ਸਕਦਾਇਹ ਤੁਹਾਡੇ ਵਰਗੇ ਨੌਜਵਾਨਾਂ ਰਾਹੀਂ ਹੀ ਹੋਵੇਗਾਸਭ ਤੋਂ ਵਧੀਆ ਵਿਚਾਰ ਸਰਕਾਰੀ ਇਮਾਰਤਾਂ ਜਾਂ ਆਧੁਨਿਕ ਦਫ਼ਤਰਾਂ ਵਿੱਚੋਂ ਨਹੀਂ ਆਉਂਦੇਉਹ ਤੁਹਾਡੇ ਕੈਂਪਸ ਵਰਗੇ ਕੈਂਪਸਾਂ ਵਿੱਚੋਂ ਜਾਂ ਤੁਹਾਡੇ ਵਰਗੇ ਨੌਜਵਾਨਾਂ ਦੇ ਦਿਮਾਗਾਂ ਵਿੱਚੋਂ ਆਉਂਦੇ ਹਨ

 

ਮੇਰੀ ਤੁਹਾਡੇ ਅੱਗੇ ਅਤੇ ਤੁਹਾਡੇ ਵਰਗੇ ਹੋਰ ਨੌਜਵਾਨਾਂ ਅੱਗੇ ਤਾਕੀਦ ਹੈ - ਭਾਰਤ ਵਿੱਚ ਆਧੁਨਿਕ ਖੋਜ ਕਰੋ, ਮਨੁੱਖਤਾ ਲਈ ਆਧੁਨਿਕ ਖੋਜ ਕਰੋ

 

ਮੌਸਮ ਤਬਦੀਲੀ ਨੂੰ ਘਟਾਉਣ ਤੋਂ ਵਧੀਆ ਖੇਤੀ ਉਤਪਾਦਿਕਤਾ ਤੱਕ, ਸਵੱਛ ਉਰਜਾ ਤੋਂ ਪਾਣੀ ਦੀ ਸੰਭਾਲ ਤੱਕ, ਕੁਪੋਸ਼ਣ ਦਾ ਮੁਕਾਬਲਾ ਕਰਨ ਤੋਂ ਪ੍ਰਭਾਵਸ਼ਾਲੀ ਵੇਸਟ ਮੈਨੇਜਮੈਂਟ ਤੱਕ, ਆਓ ਅਸੀਂ ਸਾਰੇ ਵਾਅਦਾ ਕਰੀਏ ਕਿ ਵਧੀਆ ਵਿਚਾਰ ਭਾਰਤੀ ਲੈਬਾਰਟਰੀਆਂ ਵਿਚੋਂ ਅਤੇ ਭਾਰਤੀ  ਵਿਦਿਆਰਥੀਆਂ ਕੋਲੋਂ ਹੀ ਨਿਕਲਣਗੇਆਪਣੇ ਵੱਲੋਂ ਅਸੀਂ ਭਾਰਤ ਵਿਚ ਖੋਜ ਅਤੇ ਇਨੋਵੇਸ਼ਨ ਦੀ ਭਾਵਨਾ ਭਰਨ ਦੀ ਹਰ ਸੰਭਵ  ਕੋਸ਼ਿਸ਼ ਕਰ ਰਹੇ ਹਾਂ

ਬੀਤੇ ਚਾਰ ਸਾਲ ਵਿੱਚ 7 ਨਵੇਂ IIT, 7 ਨਵੇਂ IIM ,  2 IISER ਅਤੇ 11 IIIT,  ਮਨਜ਼ੂਰ ਕੀਤੇ ਗਏ ਹਨ।  ਇਨੇਫਰਾਸਟਰਕਚਰ ਨੂੰ ਬਿਹਤਰ ਬਣਾਉਣ ਲਈ RISE ਯਾਨੀ Revitalisation of Infrastructure and Systems in Education ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ। ਇਸ ਤਹਿਤ ਆਉਣ ਵਾਲੇ ਚਾਰ ਸਾਲਾਂ ਵਿੱਚ ਇੱਕ ਲੱਖ ਕਰੋੜ ਰੁਪਏ ਜੁਟਾਉਣ ਦਾ ਟੀਚਾ ਰੱਖਿਆ ਗਿਆ ਹੈ । ਨਵੇਂ ਸੰਸਥਾਨ ਨਵੇਂ ਇਨੇਫਰਾਸਟਰਕਚਰ ਜ਼ਰੂਰੀ ਹਨ ਲੇਕਿਨ ਉਸ ਤੋਂ ਵੀ ਜ਼ਰੂਰੀ ਉੱਥੋਂ ਤਿਆਰ ਹੋਣ ਵਾਲੀ skilled power ਹੈ ।  ਸਰਕਾਰ ਇਸ ਤੇ ਵੀ ਧਿਆਨ  ਦੇ ਰਹੀ ਹੈ ।

ਸਾਥੀਓ,

ਦੇਸ਼ ਅੱਜ ਹਰ ਸਾਲ ਲਗਭਗ 7 ਲੱਖ ਇੰਜੀਨੀਅਰ ਕੈਂਪਸ ਵਿੱਚ ਤਿਆਰ ਕਰਦਾ ਹੈ, ਲੇਕਿਨ ਕੁਝ ਲੋਕ ਸਿਰਫ ਡਿਗਰੀ ਲੈ ਕੇ ਹੀ ਨਿਕਲਦੇ ਹਨ।  ਉਨ੍ਹਾਂ ਵਿੱਚ ਸਕਿਲ ਸਮਰੱਥਾ ਓਨੀ ਵਿਕਸਿਤ ਨਹੀਂ ਹੋ ਪਾਉਂਦੀ ।  ਮੈਂ ਇੱਥੇ ਮੌਜੂਦ ਸਿਖਿਅਕਾਂ ਨੂੰ ਬੁੱਧੀਜੀਵੀਆਂ ਨੂੰ ਤਾਕੀਦ ਕਰਦਾ ਹਾਂ ਕਿ ਇਸ ਬਾਰੇ ਵਿੱਚ ਸੋਚੋ ਕਿਵੇਂ ਕਵਾਲਿਟੀ ਨੂੰ ਸੁਧਾਰਿਆ ਜਾਵੇ ਇਸ ਤੇ ਸੁਝਾਅ ਲੈ ਕੇ ਆਵੋQuantity ਹੀ ਨਹੀਂ ਸਗੋਂ Quality ਵੀ ਉੱਚ ਪੱਧਰ ਦੀ ਹੋਵੇ ਇਹ ਸੁਨਿਸਚਿਤ ਕਰਨਾ ਤੁਸੀਂ ਸਾਰਿਆਂ ਦੀ ਅਸੀਂ ਸਾਰਿਆਂ ਦੀ ਸਮੂਹਿਕ ਜ਼ਿੰਮੇਵਾਰੀ ਹੈ।  ਇਸ ਲਈ ਸਰਕਾਰ ਕੋਸ਼ਿਸ਼ ਵੀ ਕਰ ਰਹੀ ਹੈ ।

ਤੁਹਾਡੀ ਜਾਣਕਾਰੀ ਵਿੱਚ ਹੋਵੇਗਾ ਕਿ ਸਰਕਾਰ Prime Minister’s Research Fellows ਯੋਜਨਾ ਚਲਾ ਰਹੀ ਹੈ ।  ਇਸ ਤਹਿਤ ਹਰ ਸਾਲ ਦੇਸ਼ ਭਰ ਦੇ ਇੱਕ ਹਜ਼ਾਰ ਪ੍ਰਤਿਭਾਸ਼ਾਲੀ ਇੰਜੀਨਿਅਰਿੰਗ ਵਿਦਿਆਰਥੀਆਂ ਨੂੰ ਰਿਸਰਚ ਲਈ ਸੰਸਾਧਨ ਉਪਲੱਬਧ ਕਰਾਏ ਜਾ ਰਹੇ ਹਨ। ਇੰਨਾ ਹੀ ਨਹੀਂ ਇਸ ਯੋਜਨਾ ਵਿੱਚ ਚੁਣੇ ਗਏ ਵਿਦਿਆਰਥੀਆਂ ਨੂੰ ਪੀਐੱਚਡੀ ਲਈ ,  IIT ਅਤੇ IISc ਜਿਹੇ ਪ੍ਰਤਿਸ਼ਠਾਵਾਨ ਸੰਸਥਾਨ ਵਿੱਚ ਹੀ ਦਾਖਲਾ ਮਿਲਣ ਦੀ ਵਿਵਸਥਾ ਹੁੰਦੀ ਹੈ ।  ਇਹ Fellowship ਤੁਹਾਨੂੰ ਦੇਸ਼ ਵਿੱਚ ਰਹਿੰਦੇ ਹੋਏ ਹੀ ਰਿਸਰਚ ਲਈ ਬਿਹਤਰ ਸੁਵਿਧਾਵਾਂ ਦੇਣ ਦਾ ਮੌਕਾ ਉਪਲੱਬਧ ਕਰਾ ਰਹੀ ਹੈ ।  IIT Bombay  ਦੇ ਵਿਦਿਆਰਥੀ – ਵਿਦਿਆਰਥਣਾਂ ਨੂੰ ਵੀ ਇਸਦਾ ਲਾਭ ਉਠਾਉਣਾ ਚਾਹੀਦਾ ਹੈ ।

ਸਾਥੀਓ,

ਇੱਥੇ ਜਿੰਨੇ ਲੋਕ ਵੀ ਬੈਠੇ ਹਨ ਉਹ ਜਾਂ ਤਾਂ ਸਿਖਿਅਕ ਹਨ ਜਾਂ ਫਿਰ ਭਵਿੱਖ  ਦੇ ਲੀਡਰ ਹਨ ।  ਤੁਸੀਂ ਆਉਣ ਵਾਲੇ ਸਮੇ ਵਿੱਚ ਦੇਸ਼ ਲਈ ਜਾਂ ਕਿਸੇ ਸੰਸਥਾਨ ਲਈ ਪਾਲਿਸੀ ਮੇਕਿੰਗ  ਦੇ ਕੰਮ ਨਾਲ ਜੁੜਨ ਵਾਲੇ ਹੋ।  ਤੁਹਾਡੇ ਵਰਗੇ, ਟੈਕਨੋਲੋਜੀ ਅਤੇ Innovation ਤੋਂ ਨਵੇਂ ਸਟਾਰਟ ਅੱਪ ਲਈ ਆਪਣੇ ਆਪ ਨੂੰ ਤਿਆਰ ਕਰ ਰਹੇ ਹਨ ।  ਕੀ ਕਰਨਾ ਹੈ ਕਿਵੇਂ ਕਰਨਾ ਹੈ ਇਸ ਲਈ ਤੁਹਾਡਾ ਇੱਕ ਨਿਸ਼ਚਿਤ ਵਿਜ਼ਨ ਵੀ ਹੋਵੇਗਾ ।

ਸਾਥੀਓ,

ਪੁਰਾਣੇ ਤੌਰ-ਤਰੀਕਿਆਂ ਨੂੰ ਛੱਡਣਾ ਅਕਸਰ ਅਸਾਨ ਨਹੀਂ ਹੁੰਦਾ।  ਸਮਾਜ ਅਤੇ ਸਰਕਾਰੀ ਵਿਵਸਥਾਵਾਂ ਦੇ ਨਾਲ ਵੀ ਇਹ ਸਮੱਸਿਆ ਹੁੰਦੀ ਹੈ। ਕਲਪਨਾ ਕਰੋ ਹਜ਼ਾਰਾਂ ਸਾਲਾਂ ਤੋਂ ਜੋ ਆਦਤਾਂ ਵਿਕਸਿਤ ਹੋਈਆਅਣਗਿਣਤ ਸਾਲਾਂ ਤੋਂ ਜੋ ਸਿਸਟਮ ਚੱਲ ਰਿਹਾ ਸੀਉਨ੍ਹਾਂ ਨੂੰ ਬਦਲਾਅ ਲਈ convince ਕਰਨਾ ਕਿੰਨਾ ਮੁਸ਼ਕਲ ਕੰਮ ਹੈ।  ਲੇਕਿਨ ਜਦੋਂ ਤੁਹਾਡੀ ਸੋਚ ਅਤੇ ਕਰਮ  ਦੇ ਕੇਂਦਰ ਵਿੱਚ Dedication ,  Motivation ਅਤੇ Aspiration ਹੁੰਦੀ ਹੈ ਤਾਂ ਤੁਸੀਂ ਸਾਰੀਆਂ ਰੁਕਾਵਟਾਂ ਨੂੰ ਪਾਰ ਕਰਨ ਵਿੱਚ ਸਫ਼ਲ ਹੁੰਦੇ ਹੋ।

ਅੱਜ ਸਰਕਾਰ ਤੁਹਾਡੇ ਸਾਰਿਆਂ ਦੀਆਂ, ਦੇਸ਼  ਦੇ ਕਰੋੜਾਂ ਯੁਵਾਵਾਂ ਦੀਆਂ ਇੱਛਾਵਾਂ ਨੂੰ ਸਾਹਮਣੇ ਰੱਖ ਕੇ ਕੰਮ ਕਰ ਰਹੀ ਹੈ।  ਮੇਰਾ ਤੁਹਾਨੂੰ ਸਾਰਿਆਂ ਨੂੰ ਵੀ ਇੰਨੀ ਹੀ ਤਾਕੀਦ ਹੈ ਕਿ ਆਪਣੀ ਅਸਫਲਤਾ ਦੀ ਉਲਝਣ ਨੂੰ ਮਨ ‘ਚੋਂ ਕੱਢੋ ਸਫਲਤਾ ਮਿਲੇਗੀ ਨਹੀਂ ਮਿਲੇਗੀ ਕਰਾਂ ਨਾ ਕਰਾਂ ਉਲਝਣ ਨੂੰ ਕੱਢੋ ਅਤੇ Aspirations ਤੇ ਫੋਕਸ ਕਰੋ। ਉੱਚੇ ਲਕਸ਼ ਉੱਚੀ ਸੋਚ ਤੁਹਾਨੂੰ ਜ਼ਿਆਦਾ ਪ੍ਰੇਰਿਤ ਕਰੇਗੀ ਉਲਝਣ ਤੁਹਾਡੇ Talent ਨੂੰ ਸੀਮਾਵਾਂ ਵਿੱਚ ਬੰਨ੍ਹ ਦੇਵੇਗੀ

ਸਾਥੀਓ,

ਸਿਰਫ ਅਕਾਂਖਿਆਵਾਂ ਹੋਣਾ ਹੀ ਕਾਫ਼ੀ ਨਹੀਂ ਹੈ ਲਕਸ਼ ਵੀ ਅਹਿਮ ਹੁੰਦਾ ਹੈ ।  ਤੁਹਾਡੇ ਵਿੱਚੋਂ ਅੱਜ ਜੋ ਇੱਥੋਂ ਬਾਹਰ ਨਿਕਲ ਰਹੇ ਹਨ ਜਾਂ ਫਿਰ ਆਉਣ ਵਾਲੇ ਸਾਲਾਂ ਵਿੱਚ ਨਿਕਲਣ ਵਾਲੇ ਹਨਤੁਸੀਂ ਸਾਰੇ ਕਿਸੇ ਨਾ ਕਿਸੇ ਸੰਸਥਾਨ ਨਾਲ ਜੁੜਣ ਵਾਲੇ ਹਨ। ਕਿਸੇ ਨਵੇਂ ਸੰਸਥਾਨ ਦੀ ਨੀਂਹ ਪਾਉਣ ਵਾਲੇ ਹੋ। ਮੈਨੂੰ ਉਮੀਦ ਹੈ ਅਜਿਹੇ ਹਰ ਕਾਰਜ ਵਿੱਚ ਤੁਸੀਂ ਦੇਸ਼ ਦੀਆਂ ਜ਼ਰੂਰਤਾਂਦੇਸ਼ਵਾਸੀਆਂ ਦੀਆਂ ਜ਼ਰੂਰਤਾਂ ਦਾ ਜ਼ਰੂਰ ਧਿਆਨ ਰੱਖੋਗੇ।  ਅਜਿਹੀਆਂ ਅਨੇਕ ਸਮੱਸਿਆਵਾਂ ਹਨ ਜਿਨ੍ਹਾਂ ਦਾ ਸਮਾਧਾਨ ਤੁਸੀਂ ਸਾਰੇ ਖੋਜ ਸਕਦੇ ਹੋ

ਸਾਥੀਓ,

ਸਵਾ ਸੌ ਕਰੋੜ ਦੇਸ਼ਵਾਸੀਆਂ  ਦੇ ਜੀਵਨ ਨੂੰ ਅਸਾਨ ਬਣਾਉਣ  ਲਈ ,  Ease Of Living ਸੁਨਿਸ਼ਚਿਤ ਕਰਨ ਲਈ ਤੁਹਾਡੀ ਹਰ ਕੋਸ਼ਿਸ਼ ਹਰ ਵਿਚਾਰ  ਨਾਲ ਇਹ ਸਰਕਾਰ ਖੜ੍ਹੀ ਹੈਤੁਹਾਡੇ ਨਾਲ ਚੱਲਣ ਨੂੰ ਤਿਆਰ ਹੈ  ।  ਇਸ ਲਈ ਮੇਰੀ ਜਦੋਂ ਵੀ ਤੁਹਾਡੇ ਜਿਹੇ ਵਿਦਿਆਰਥੀਆਂਵਿਗਿਆਨੀ ਬੰਧੂਆਂਉੱਦਮੀਆਂ ਨਾਲ ਗੱਲ ਹੁੰਦੀ ਹੈ ਤਾਂ ਮੈਂ IIT ਵਰਗੇ ਸਾਰੇ ਸੰਸਥਾਨਾਂ  ਦੇ ਆਸੇ-ਪਾਸੇ City Based Clusters of Science ਦੀ ਚਰਚਾ ਜਰੂਰ ਕਰਦਾ ਹਾਂ ।  ਮਕਸਦ ਇਹ ਹੈ ਕਿ Students ,  Teachers ,  Industry ,  Start Up ਨਾਲ ਜੁੜੇ ਤਮਾਮ ਲੋਕਾਂ ਨੂੰ ਇੱਕ ਹੀ ਜਗ੍ਹਾ ਤੇ ਇੱਕ ਦੂਜੇ ਦੀਆਂ ਜ਼ਰੂਰਤਾਂ  ਦੇ ਹਿਸਾਬ ਨਾਲ ਕੰਮ ਕਰਨ ,  R & D ਕਰਨ ਦਾ ਮੌਕਾ ਮਿਲੇ। ਹੁਣ ਜਿਵੇਂ ਮੁੰਬਈ  ਦੇ ਜਿਸ ਇਲਾਕੇ ਵਿੱਚ ਤੁਹਾਡਾ ਸੰਸਥਾਨ ਹੈ ਉਸ ਨੂੰ ਹੀ ਲਓ ।  ਮੈਨੂੰ ਜਾਣਕਾਰੀ ਦਿੱਤੀ ਗਈ ਹੈ ਕਿ ਇੱਥੇ ਗਰੇਟਰ ਮੁੰਬਈ ਵਿੱਚ ਲਗਭਗ 800 ਕਾਲਜ ਅਤੇ Institutes ਹਨ ਜਿਨ੍ਹਾਂ ਵਿੱਚ ਲਗਭਗ ਸਾਢੇ 9 ਲੱਖ ਯੁਵਾ /ਨੌਜਵਾਨ ਪੜ੍ਹਾਈ ਕਰ ਰਹੇ ਹਨ ।  ਅੱਜ ਜਦੋਂ ਅਸੀਂ ਇੱਥੇ Convocation ਲਈ ਜੁਟੇ ਹਨ ਇਹ ਇਸ ਸੰਸਥਾਨ ਦਾ ਡਾਇਮੰਡ ਜੁਬਲੀ ਸਾਲ ਵੀ ਹੈ ਇਸ ਮੌਕੇ ਤੇ ਤੁਹਾਨੂੰ ਮੈਂ ਇੱਕ ਸੰਕਲਪ ਨਾਲ ਜੋੜਨਾ ਚਾਹੁੰਦਾ ਹਾਂ।  ਕੀ IIT Bombay ,  City Based Centre of Excellence ਦਾ ਕੇਂਦਰ ਬਣ ਸਕਦਾ ਹੈ ?

ਸਾਥੀਓ,

ਤੁਸੀਂ ਭਲੀ ਭਾਂਤੀ ਜਾਣਦੇ ਹੋ ਕਿ ਸਰਕਾਰ ਨੇ ਇੰਡੀਅਨ ਇੰਸਟੀਟਿਊਟ ਆਵ੍ ਮੈਨੇਜਮੇਂਟ  ( IIM )  ਨੂੰ ਕਾਨੂੰਨ ਬਣਾਕੇ ਜ਼ਿਆਦਾ Autonomy ਦਿੱਤੀ ਹੈ ।  ਸਰਕਾਰ ਨੇ ਇਸ ਗੱਲ ਤੇ ਵੀ ਜ਼ੋਰ ਦਿੱਤਾ ਹੈ ਕਿ IIM ਤੋਂ  ਪੜ੍ਹ ਕੇ  ਨਿਕਲੇ ਵਿਦਿਆਰਥੀ-ਅਲੁਮਨਾਈਇਨ੍ਹਾਂ ਸੰਸਥਾਨਾਂ ਵਿੱਚ ਹੋਰ ਜ਼ਿਆਦਾ ਸਰਗਰਮ ਭੂਮਿਕਾ ਨਿਭਾਉਣ ।  IIM  ਦੇ Board of Governors ਵਿੱਚ ਵੀ ਉਨ੍ਹਾਂ ਨੂੰ ਪ੍ਰਤਿਨਿਧਤਾ ਦਿੱਤੀ ਜਾ ਰਹੀ ਹੈ।  ਮੈਂ ਸਮਝਦਾ ਹਾਂ ਕਿ IIT ਜਿਹੇ ਸੰਸਥਾਨਾਂ ਨੂੰ ਵੀ ਆਪਣੇ ਅਲੁਮਨਾਈ  ਦੇ ਅਨੁਭਵਾਂ ਦਾ ਫਾਇਦਾ ਉਠਾਉਣ ਲਈ ਇਸ ਤਰ੍ਹਾਂ  ਦੇ ਫੈਸਲੇ ਤੇ ਵਿਚਾਰ ਕਰਨਾ ਚਾਹੀਦਾ ਹੈ ।  ਅਜਿਹਾ ਹੋਣ ਤੇ ਅਲੁਮਨਾਈ ਨੂੰ ਵੀ ਆਪਣੇ ਸੰਸਥਾਨ ਲਈ ਕੁਝ ਬਿਹਤਰ ਕਰਨ ਦਾ ਮੌਕਾ ਮਿਲੇਗਾ ।  ਮੇਰੇ ਸਾਹਮਣੇ ਬੈਠਾ ਹਰ ਵਿਦਿਆਰਥੀ ਭਵਿੱਖ ਦਾ ਅਲੁਮਨਾਈ ਹੈ ਅਤੇ ਮੇਰੀ ਇਸ ਗੱਲ ਨਾਲ ਤੁਸੀਂ ਸਾਰੇ ਸਹਿਮਤ ਹੋਵੋਗੇ ਕਿ ਅਲੁਮਨਾਈ ਇੱਕ ਅਜਿਹੀ ਸ਼ਕਤੀ ਹੈ ਜੋ ਇਸ ਸੰਸਥਾਨ ਨੂੰ ਨਵੀਂ ਉਚਾਈ ਦੇਣ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਹਨ।  ਮੈਨੂੰ ਦੱਸਿਆ ਗਿਆ ਹੈ ਕਿ ਸਿਰਫ IIT Bombay  ਦੇ ਲਈ 50 ਹਜ਼ਾਰ ਤੋਂ ਜ਼ਿਆਦਾ ਅਲੁਮਨਾਈਆਂ ਹਨ।  ਇਨ੍ਹਾਂ   ਦੇ ਗਿਆਨ ਇਨ੍ਹਾਂ  ਦੇ ਅਨੁਭਵ ਦਾ ਬਹੁਤ ਵੱਡਾ ਫਾਇਦਾ ਤੁਹਾਨੂੰ ਮਿਲ ਸਕਦਾ ਹੈ ।

ਸਾਥੀਓ,

ਇੱਥੇ ਪੁੱਜਣ  ਲਈ ਤੁਸੀਂ  ਬਹੁਤ ਮਿਹਨਤ ਕੀਤੀ ਹੈ ।  ਤੁਹਾਡੇ ਵਿੱਚੋਂ ਅਨੇਕ ਸਾਥੀ ਅਜਿਹੇ ਹੋਣਗੇ ਜੋ ਅਭਾਵਾਂ ਨਾਲ ਜੂਝਦੇ ਹੋਏ ਇੱਥੋਂ ਤੱਕ ਪੁੱਜੇ ਹਨ ।  ਤੁਹਾਡੇ ਵਿੱਚ ਅਨੌਖੀ ਸਮਰੱਥਾ ਹੈ ਜਿਸ ਦਾ ਬਿਹਤਰ ਨਤੀਜਾ ਵੀ ਤੁਹਾਨੂੰ ਮਿਲ ਰਿਹਾ ਹੈ ।  ਲੇਕਿਨ ਅਜਿਹੇ ਵੀ ਲੱਖਾਂ ਜਵਾਨ ਹਨ ਜੋ ਇੱਥੇ ਆਉਣ ਲਈ ਮਿਹਨਤ ਕਰਦੇ ਹਨ ਲੇਕਿਨ ਉਨ੍ਹਾਂ ਨੂੰ ਸਫ਼ਲਤਾ ਨਹੀਂ ਮਿਲਦੀ ।  ਉਨ੍ਹਾਂ ਵਿੱਚ Talent ਦੀ ਕਮੀ ਹੈ ਅਜਿਹਾ ਨਹੀਂ ਹੈ ।  ਅਵਸਰ ਅਤੇ ਗਾਇਡੈਂਸ  ਦੇ ਅਭਾਵ ਵਿੱਚ ਉਨ੍ਹਾਂ ਨੂੰ ਇਹ ਮੌਕਾ ਨਹੀਂ ਮਿਲ ਸਕਿਆ ਹੈ।  ਅਜਿਹੇ ਅਨੇਕ ਵਿਦਿਆਰਥੀਆਂ  ਦੇ ਜੀਵਨ ਵਿੱਚ ਉਨ੍ਹਾਂ ਦਾ ਮਾਰਗ ਦਰਸ਼ਨ ਕਰ ਕੇ ਤੁਸੀਂ ਇੱਕ ਨਵੀਂ ਸ਼ਕਤੀ  ਨਵੀਂ ਚੇਤਨਾ  ਨਵੀਂ ਰੋਸ਼ਨੀ ਲਿਆ ਸਕਦੇ ਹੋ ।  ਇਹ ਹੋਰ ਵੀ ਬਿਹਤਰ ਹੋਵੇਗਾ ਜੇਕਰ IIT Bombay ਆਲੇ ਦੁਆਲੇ  ਦੇ ਸਕੂਲਾਂ ਲਈ Outreach Programme ਬਣਾਏ।  ਛੋਟੇ-ਛੋਟੇ ਬੱਚਿਆਂ ਨੂੰ ਇੱਥੇ ਕੈਂਪਸ ਵਿੱਚ ਲਿਆਉਣ ਦਾ ਪ੍ਰਬੰਧ ਹੋਵੇ ਤਾਂਕਿ ਉਹ ਸਾਇੰਟੀਫਿਕ ਰਿਸਰਚ ਲਈ ਪ੍ਰੇਰਿਤ ਹੋਣ। ਤੁਹਾਡੀ ਜਾਣਕਾਰੀ ਵਿੱਚ ਹੋਵੇਗਾ ਕਿ ਹੁਣ ਅਟਲ ਟਿੰਕਰਿੰਗ ਲੈਬ ਦਾ ਵੀ ਇੱਕ ਬਹੁਤ ਵੱਡਾ ਅਭਿਆਨ ਦੇਸ਼  ਦੇ ਸਕੂਲਾਂ ਵਿੱਚ ਚਲਾਇਆ ਜਾ ਰਿਹਾ ਹੈ ।  ਜਿੱਥੇ Artificial Intelligence ,  3D Printing ਵਰਗੀ ਨਵੀਂ ਟੈਕਨੋਲੋਜੀ ਨਾਲ ਬੱਚਿਆਂ ਨੂੰ ਵਾਕਫ਼ ਕਰਵਾਇਆ ਜਾ ਰਿਹਾ ਹੈ । ਸਕੂਲਾਂ ਵਿੱਚ ਇਸ ਪ੍ਰਕਾਰ ਦੀ Outreach ਨਾਲ ਇਸ ਅਭਿਆਨ ਨੂੰ ਵੀ ਮਦਦ ਮਿਲੇਗੀ ।  ਸੰਭਵ ਹੈ ਕਿ ਨੰਨ੍ਹੇ ਦਿਮਾਗ  ਦੇ ਨਵੀਨ ਵਿਚਾਰਾਂ ਨਾਲ ਕਦੇ ਕਦੇ ਸਾਨੂੰ ਵੱਡਿਆਂ ਨੂੰ ਤੁਹਾਨੂੰ ਸਾਰਿਆਂ ਨੂੰ ਵੀ ਕੁਝ ਨਵੀਂ ਪ੍ਰੇਰਨਾ ਮਿਲ ਜਾਵੇ ।

ਸਾਥੀਓ,

ਅੱਜ ਜੋ ਡਿਗਰੀ ਤੁਹਾਨੂੰ ਮਿਲੀ ਹੈ, ਇਹ ਤੁਹਾਡੀ dedication ,  ਟੀਚਾ  ਦੇ ਪ੍ਰਤੀ ਤੁਹਾਡੇ ਸਮਰਪਣ ਦਾ ਪ੍ਰਤੀਕ ਹੈ।  ਯਾਦ ਰੱਖੋ ਕਿ ਇਹ ਸਿਰਫ ਇੱਕ ਪੜਾਅ ਮਾਤਰ ਹੈਅਸਲੀ ਚੁਣੌਤੀ ਤੁਹਾਡਾ ਬਾਹਰ ਇੰਤਜ਼ਾਰ ਕਰ ਰਹੀ ਹੈ ।  ਤੁਸੀਂ ਅੱਜ ਤੱਕ ਜੋ ਹਾਸਲ ਕੀਤਾ ਅਤੇ ਅੱਗੇ ਜੋ ਕਰਨ ਜਾ ਰਹੇ ਹੋਉਸ ਨਾਲ ਤੁਹਾਡੀਆਂ ਆਪਣੀਆਂ ਤੁਹਾਡੇ ਪਰਿਵਾਰ ਦੀਆਂ ਸਵਾ ਸੌ ਕਰੋੜ ਦੇਸ਼ਵਾਸੀਆਂ ਦੀਆਂ ਉਂਮੀਦਾਂ ਜੁੜੀਆਂ ਹਨ ।  ਤੁਸੀਂ ਜੋ ਕਰਨ ਵਾਲੇ ਹੋ ਉਸ ਨਾਲ ਦੇਸ਼ ਦੀ ਨਵੀਂ ਪੀੜ੍ਹੀ ਦਾ ਭਵਿੱਖ ਵੀ ਬਣੇਗਾ ਅਤੇ New India ਵੀ ਮਜ਼ਬੂਤ ਹੋਵੇਗਾ  ।

ਕਰੋੜਾਂ ਉਮੀਦਾਂ ਨੂੰ ਪੂਰਾ ਕਰਨ ਵਿੱਚ ਤੁਸੀਂ ਸਫਲ ਹੋਵੋਇਸ ਦੇ ਲਈ ਇੱਕ ਵਾਰ ਫਿਰ ਬਹੁਤ - ਬਹੁਤ ਸ਼ੁਭਕਾਮਨਾਵਾਂ ਬਹੁਤ ਬਹੁਤ ਵਧਾਈ ਦਿੰਦਾ ਹਾਂ ਤੁਹਾਡੇ ਸਾਰਿਆਂ ਵਿੱਚ ਕੁਝ ਸਮਾਂ ਬਿਤਾਉਣ ਦਾ ਮੌਕਾ ਮਿਲਿਆ, ਮੈਂ ਆਪਨੇ ਆਪ ਨੂੰ ਧੰਨ ਸਮਝਦਾ ਹਾਂ  ।

ਬਹੁਤ – ਬਹੁਤ ਧੰਨਵਾਦ।

*****

ਅਤੁਲ ਕੁਮਾਰ ਤਿਵਾਰੀ/ਕੰਚਨ ਪਤਿਯਾਲ