Responsive image

Press Information Bureau

Government of India

Ministry of Home Affairs

ਕੇਂਦਰੀ ਗ੍ਰਿਹ ਮੰਤਰੀ ਨੇ “ਰਨ ਫਾਰ ਯੂਨਿਟੀ” ("ਏਕਤਾ ਲਈ ਦੌੜ") ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ, ਪ੍ਰਤੀਭਾਗੀਆਂ ਨੂੰ ਏਕਤਾ ਦੀ ਸਹੁੰ ਚੁਕਾਈ

ਆਓ ਰਾਸ਼ਟਰੀ ਏਕਤਾ ਲਈ ਕੰਮ ਕਰਨ ਦਾ ਸੰਕਲਪ ਲਈਏ: ਰਾਜਨਾਥ ਸਿੰਘ

Posted On :31, October 2018 10:19 IST

ਕੇਂਦਰੀ ਗ੍ਰਿਹ ਮੰਤਰੀ, ਸ਼੍ਰੀ ਰਾਜਨਾਥ ਸਿੰਘ ਨੇ ਅੱਜ ਨਵੀਂ ਦਿੱਲੀ ਦੇ ਧਿਆਨਚੰਦ ਰਾਸ਼ਟਰੀ ਸਟੇਡੀਅਮ ਤੋਂ “ਰਨ ਫਾਰ ਯੂਨਿਟੀ” ("ਏਕਤਾ ਲਈ ਦੌੜ") ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਦੌੜ ਵਿੱਚ ਅਣਗਿਣਤ ਨੌਜਵਾਨਾਂ, ਬੱਚਿਆਂ ਅਤੇ ਬੁਜ਼ਰਗਾਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ। ਇਸ ਮੌਕੇ 'ਤੇ ਉਨ੍ਹਾਂ ਨੇ ਪ੍ਰਤੀਭਾਗੀਆਂ ਨੂੰ ਰਾਸ਼ਟਰੀ ਏਕਤਾ ਦਿਵਸ ਦੀ ਸਹੁੰ ਚੁਕਾਈ।

ਲੋਕਾਂ ਦੇ ਵਿਸ਼ਾਲ ਇੱਕਠ ਨੂੰ ਸੰਬੋਧਨ ਕਰਦਿਆਂ, ਗ੍ਰਿਹ ਮੰਤਰੀ ਨੇ ਭਾਰਤ ਦੀ ਅਜ਼ਾਦੀ ਦੇ ਤੁਰੰਤ ਬਾਅਦ ਵੱਖ-ਵੱਖ ਰਿਆਸਤਾਂ ਦੇ ਏਕੀਕਰਨ ਵਿੱਚ ਸਰਦਾਰ ਪਟੇਲ ਦੇ ਯੋਗਦਾਨ ਨੂੰ ਯਾਦ ਕੀਤਾ। ਉਨ੍ਹਾਂ ਕਿਹਾ ਕਿ ਭਾਰਤ ਦੀ ਏਕਤਾ ਅਤੇ ਅਖੰਡਤਾ ਦੇ ਪਿੱਛੇ ਸਰਦਾਰ ਪਟੇਲ ਦੀ ਤਾਕਤ ਸੀ। ਉਨ੍ਹਾਂ ਕਿਹਾ ਕਿ ਰਾਸ਼ਟਰ ਉਨ੍ਹਾਂ ਦਾ ਕਰਜ਼ਦਾਰ ਹੈ। ਸ਼੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਭਾਰਤ ਦੇ ਲੌਹ ਪੁਰਸ਼ ਦਾ ਵਿਜ਼ਨ ਪੂਰਾ ਕਰਨ ਲਈ ਸਾਨੂੰ ਸਾਰਿਆਂ ਨੂੰ ਖ਼ੁਦ ਨੂੰ ਸਮਰਪਿਤ ਕਰਨ ਦਾ ਸੰਕਲਪ ਜ਼ਰੂਰ ਲੈਣਾ ਚਾਹੀਦਾ ਹੈ।

ਇਸ ਤੋਂ ਪਹਿਲਾਂ ਗ੍ਰਿਹ ਮੰਤਰੀ ਨੇ ਸਰਦਾਰ ਪਟੇਲ ਦੀ 143ਵੀਂ ਜਯੰਤੀ ਦੇ ਮੌਕੇ 'ਤੇ ਪਟੇਲ ਚੌਕ ਸਥਿਤ ਸਰਦਾਰ ਵੱਲਭਭਾਈ ਪਟੇਲ ਦੀ ਪ੍ਰਤਿਮਾ 'ਤੇ ਪੁਸ਼ਪਾਂਜਲੀ ਦਿੱਤੀ।

******


ਬੀਬੀ/ਐੱਨਕੇ/ਐੱਸਐੱਸ