Responsive image

Press Information Bureau

Government of India

Vice President's Secretariat

ਆਧੁਨਿਕ ਅਤੇ ਸੰਗਠਿਤ ਭਾਰਤ ਦੇ ਨਿਰਮਾਣ ਵਿੱਚ ਸਰਦਾਰ ਪਟੇਲ ਦੇ ਅਨਮੋਲ ਯੋਗਦਾਨ ਨੂੰ ਹੇਰਕ ਭਾਰਤੀ ਵੱਲੋਂ ਯਾਦ ਕੀਤੇ ਜਾਣ ਦੀ ਜ਼ਰੂਰਤ: ਉਪ ਰਾਸ਼ਟਰਪਤੀ

‘ਇੱਕ ਗਾਂਧੀਵਾਦੀ ਰਾਸ਼ਟਰਵਾਦੀ ਦਾ ਨਿਰਮਾਣ - ਸਰਦਾਰ ਪਟੇਲ ਦੇ ਜੀਵਨ ਅਤੇ ਕਾਲ ਦਾ ਇੱਕ ਅਧਿਐਨ’ ਵਿਸ਼ੇ ’ਤੇ ਰਾਸ਼ਟਰੀ ਸੰਮੇਲਨ ਦਾ ਉਦਘਾਟਨ

Posted On :31, October 2017 14:06 IST

ਭਾਰਤ ਦੇ ਉਪ ਰਾਸ਼ਟਰਪਤੀ ਸ਼੍ਰੀ ਐਮ ਵੈਂਕਈਆ ਨਾਇਡੂ ਨੇ ਕਿਹਾ ਕਿ ਕਿਉਂਕਿ ਭਾਰਤ ਦੁਨੀਆ ਦੀਆਂ ਬਿਹਤਰੀਨ ਅਰਥ ਵਿਵਸਥਾਵਾਂ ਵਿੱਚ ਇੱਕ ਹੋਣ ਜਾ ਰਿਹਾ ਹੈ, ਇਸ ਲਈ ਆਧੁਨਿਕ ਅਤੇ ਸੰਗਠਿਤ ਭਾਰਤ ਦੇ ਨਿਰਮਾਣ ਵਿੱਚ ਸਰਦਾਰ ਪਟੇਲ ਦੇ ਅਨਮੋਲ ਯੋਗਦਾਨ ਨੂੰ ਹਰੇਕ ਭਾਰਤੀ ਵੱਲੋਂ ਯਾਦ ਕੀਤੇ ਜਾਣ ਦੀ ਜ਼ਰੂਰਤ ਹੈ। ਉਹ ਅੱਜ ਇੱਥੇ ‘ਇੱਕ ਗਾਂਧੀਵਾਦੀ ਰਾਸ਼ਟਵਾਦੀ ਦਾ ਨਿਰਮਾਣ - ਸਰਦਾਰ ਪਟੇਲ ਦੇ ਜੀਵਨ ਅਤੇ ਕਾਲ ਦਾ ਇੱਕ ਅਧਿਐਨ ਵਿਸ਼ੇ ’ਤੇ ਦੋ ਦਿਨਾਂ ਰਾਸ਼ਟਰੀ ਸੰਮੇਲਨ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਸੱਭਿਆਚਾਰ (ਸੁਤੰਤਰ ਚਾਰਜ) ਅਤੇ ਵਾਤਾਵਰਣ, ਜੰਗਲਾਤ ਤੇ ਜਲਵਾਯੂ ਪਰਿਵਰਤਨ ਰਾਜ ਮੰਤਰੀ ਡਾਕਟਰ ਮੇਹਸ਼ ਸ਼ਰਮਾ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।

ਉਪ ਰਾਸ਼ਟਰਪਤੀ ਨੇ ਕਿਹਾ ਕਿ ਸਰਦਾਰ ਪਟੇਲ ਇੱਕ ਸਮਰਪਿਤ ਨੇਤਾ ਸਨ ਜਿਨ੍ਹਾਂ ਨੇ ਦੇਸ਼-ਹਿਤ ਨੂੰ ਸਭ ਤੋਂ ਉੱਪਰ ਰੱਖਿਆ ਅਤੇ ਪੂਰੀ ਲਗਨ ਨਾਲ ਭਾਰਤ ਦੀ ਤਕਦੀਰ ਬਦਲੀ। ਉਨ੍ਹਾਂ ਕਿਹਾ ਕਿ ਇੱਕ ਚੰਗੇ ਸਿਆਸਤਦਾਨ ਵਾਂਗ ਵਿਚਰਦਿਆਂ ਸਰਦਾਰ ਪਟੇਲ ਨੇ ਰਾਸ਼ਟਰੀ ਏਕਤਾ ਨੂੰ ਯਕੀਨੀ ਬਣਾਇਆ।

***


KSD/BK