Responsive image

Press Information Bureau

Government of India

Special Service and Features

ਵਿਸ਼ੇਸ਼ ਲੇਖ-ਰਾਸ਼ਟਰੀ ਏਕਤਾ ਦਿਵਸ (31 ਅਕਤੂਬਰ) ਸਰਦਾਰ ਪਟੇਲ ਦਾ ਜਨਮ ਦਿਵਸ

Posted On :30, October 2017 17:34 IST

 

 ਗੁਰੂ ਪ੍ਰਕਾਸ਼

 

 ‘‘ਕੰਮ ਹੀ ਪੂਜਾ ਹੈ ਪਰ ਖੁਸ਼ੀ ਹੀ ਜੀਵਨ ਹੈ। ਜਿੰਦਗੀ ਨੂੰ ਗੰਭੀਰਤਾ ਨਾਲ ਲੈਣ ਵਾਲੇ ਵਿਅਕਤੀ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ। ਉਹੀ ਵਿਅਕਤੀ ਚੰਗਾ ਜੀਵਨ ਬਤੀਤ ਕਰਦੇ ਹਨ, ਜਿਹੜੇ ਖੁਸ਼ੀ ਤੇ ਗਮਾਂ ਨੂੰ ਖਿੜੇ ਮੱਥੇ ਪ੍ਰਵਾਨ ਕਰਦੇ ਹਨ।’’

ਇਹ ਕਥਨ ਦੁਨੀਆ ਤਿਆਗਣ ਵਾਲੇ ਅਤੇ ਆਪਣਾ ਜੀਵਨ ਵਿਸ਼ੇਸ਼ ਉਦੇਸ਼ ਲਈ ਸਮਰਪਿਤ ਕਰਨ ਵਾਲੇ ਮਹਾਨ ਅਧਿਆਤਮਕ ਸੰਤ ਵੱਲੋਂ ਕਹੇ ਜਾਣ ਦਾ ਭੁਲੇਖਾ ਪਾ ਸਕਦਾ ਹੈ। ਇਸ ਗੱਲ ’ਤੇ ਭਰੋਸਾ ਕਰਨਾ ਮੁਸ਼ਕਲ ਹੈ ਕਿ ਉਕਤ ਕਥਨ ਭਾਰਤ ਦੇ ਲੋਹ ਪੁਰਸ਼ ਸਰਦਾਰ ਵੱਲਭਭਾਈ ਪਟੇਲ ਦੇ ਕਈ ਗੈਰ-ਰਾਜਸੀ ਕਥਨਾਂ ਵਿੱਚੋਂ ਇੱਕ ਹੈ।

ਸ਼ੁਰੂਆਤੀ ਜਿੰਦਗੀ ਤੇ ਕਿਸਾਨੀ ਸੰਘਰਸ਼

ਲਾਡਭਾਈ ਅਤੇ ਝਾਵੇਰੀਭਾਈ ਪਟੇਲ ਦੇ ਕਿਸਾਨ ਪਰਿਵਾਰ ਤੋਂ, ਗੁਜਰਾਤ ਦੇ ਜ਼ਿਲ੍ਹਾ ਕੈਰਾ ਦੇ ਪਿੰਡ ਨਾਡੀਆਡ ਵਿਖੇ ਜੰਮੇ ਬੱਚਿਆਂ (ਪੰਜ ਭੈਣ ਭਰਾਵਾਂ) ਵਿਚੋਂ ਇੱਕ ਵੱਲਭ ਭਾਈ ਨੇ ਸੁਤੰਤਰਤਾ ਅਤੇ ਸੁਤੰਰਤ ਭਾਰਤ ਦੇ ਏਕੀਕਰਣ ਦਾ ਮਹਾਨ ਮੰਤਵ ਮਿਥਿਆ। ਉਨਾਂ ਦੇ ਰਚਨਾਤਮਿਕ ਸਾਲਾਂ ਵਿੱਚ ਉਨਾਂ ਦੇ ਮਾਤਾ ਜੀ ਦਾ ਉਨ੍ਹਾਂ ਦੀ ਸੋਚ ’ਤੇ ਡੂੰਘਾ ਅਸਰ ਪਿਆ। ਇੱਕ ਸਧਾਰਣ ਪੇਂਡੂ ਪਰਿਵਾਰ ਵਜੋਂ, ਮਾਤਾ ਜੀ ਆਪਣੇ ਸਾਰੇ ਬੱਚਿਆਂ ਨੂੰ ਇਕੱਠਾ ਕਰਕੇ ਰਮਾਇਣ ਤੇ ਮਹਾਭਾਰਤ ਵਿਚੋਂ ਕਹਾਣੀਆਂ ਸੁਣਾਇਆ ਕਰਦੇ। ਇਸ ਨਾਲ ਨੌਜਵਾਨ ਪਟੇਲ ’ਤੇ ਅਧਿਆਤਮਿਕ ਅਸਰ ਪਿਆ ਪਰ ਨਾਲ ਹੀ ਪਿਤਾ ਨੇ ਉਨਾਂ ਨੂੰ ਕਿਸਾਨੀ ਦੁਨੀਆ ਨਾਲ ਜਾਣੂੰ ਕਰਵਾਇਆ। ਨੌਜਵਾਨ ਵੱਲਭਭਾਈ ਆਪਣੇ ਪਿਤਾ ਨਾਲ ਖੇਤਾਂ ਵਿੱਚ ਜਾਣ ਲੱਗੇ ਅਤੇ ਵੇਖਦੇ-ਵੇਖਦੇ ਵਾਹੀ ਦੇ ਦੋ ਮੁੱਢਲੇ ਨੁਕਤਿਆਂ ਬੀਜਾਈ ਅਤੇ ਵਾਢੀ ਦੇ ਮਾਹਰ ਬਣ ਗਏ। ਵਿਰਾਸਤੀ ਕਿਸਾਨੀ ਪ੍ਰਤੀ ਉਨਾਂ ਦੀ ਲਗਨ ਇੰਨੀ ਹੋ ਗਈ ਕਿ ਇੱਕ ਅਮਰੀਕੀ ਪੱਤਰਕਾਰ ਵੱਲੋਂ ਉਨਾਂ ਕੋਲੋਂ ਉਨਾਂ ਦੇ ਸੱਭਿਆਚਾਰ ਬਾਰੇ ਪੁੱਛਣ ’ਤੇ ਉਨਾਂ ਨੇ ਕਿਹਾ ਕਿ (“Ask me another. My culture is agriculture”.   ) ‘‘ਹੋਰ ਕੁਝ ਪੁੱਛੋ, ਖੇਤੀਬਾੜੀ ਹੀ ਮੇਰਾ ਸਭਿਆਚਾਰ ਹੈ’’।

ਕਿਸਾਨ ਨੇਤਾ ਵਜੋਂ ਸ਼ੁਰੂਆਤੀ ਸਫਰ ਦੇ ਸੰਘਰਸ਼ ਨੇ ਹੀ ਪਟੇਲ ਨੂੰ ਆਮ ਜੀਵਨ ਵਿੱਚ ਲਿਆਂਦਾ। ਆਮ ਜੀਵਨ ਵਿੱਚ ਉਨਾਂ ਦਾ ਹਮਲਾ ਅਤੇ ਸੁਤੰਤਰਤਾ ਮੁਹਿੰਮ ਬਰੋਦ ਅਤੇ ਖੇੜਾ ਵਿਖੇ ਸਫਲ ਸਤਿਆਗ੍ਰਹਿ ਨਾਲ ਹੀ ਸੰਭਵ ਹੋ ਸਕੀ, ਇਸ ਵਿੱਚ ਉਨਾਂ ਦੀ ਨੇਤਾਗਿਰੀ ਅਤੇ ਸਹਿਮਤੀ ਜੁਟਾਉਣ ਦੇ ਬੇਮਿਸਾਲ ਹੁਨਰ ਨੇ ਬ੍ਰਿਟਿਸ਼ ਸਰਕਾਰ ਨੂੰ ਮਾਲੀਏ ਵਿੱਚ ਬੇਹੱਦ ਵਾਧਾ ਕਰਨ ਦੇ ਫੈਸਲੇ ਨੂੰ ਵਾਪਸ ਲੈਣ ਲਈ ਸਹਿਮਤ ਹੋਣ ਪ੍ਰਤੀ ਗੋਡੇ ਟੇਕਣ ਲਈ ਮਜ਼ਬੂਰ ਕਰ ਦਿੱਤਾ।

ਰਾਸ਼ਟਰਮੰਡਲ ਅਤੇ ਰਾਜਸੀ ਐਕਿੳੂਮੈਨ

ਸਰਦਾਰ ਪਟੇਲ ਲੀਡਰਸ਼ਿੱਪ ਦੇ ਉਸ ਲਸ਼ਕਰ ਨਾਲ ਸਬੰਧਤ ਸਨ, ਜਿਨਾਂ ਨੇ ਸੁਤੰਰਤਾ ਸੰਗ੍ਰਾਮ ਅਤੇ ਸੁਤੰਰਤਤਾ ਉਪਰੰਤ ਦੇਸ਼ ਦੇ ਮੁੜ ਨਿਰਮਾਣ ਦੇ ਪ੍ਰੋਜੈਕਟ ਨੂੰ ਸੇਧ ਦੇਣ ਵਿੱਚ ਪ੍ਰਭਾਵਸ਼ਾਲੀ ਭੂਮਿਕਾ ਨਿਭਾਈ।

‘‘ਅਸੀਂ ਆਪਣੀ ਆਜਾਦੀ ਪਾਉਣ ਲਈ ਕੜੀ ਮਿਹਨਤ ਕੀਤੀ; ਸਾਨੂੰ ਇਸ ਨੂੰ ਜਾਇਜ਼ ਸਾਬਤ ਕਰਨ ਲਈ ਸਖ਼ਤ ਕੋਸ਼ਿਸ਼ ਕਰਨੀ ਪਵੇਗੀ’’।

ਪਟੇਲ ਸਪੱਸ਼ਟ ਤੌਰ ’ਤੇ ਜਾਣਦੇ ਸਨ ਕਿ ਸੁਤੰਰਤ ਭਾਰਤ ਨੂੰ ਇਸ ਦਾ ਆਮ ਪ੍ਰਸ਼ਾਸਨ ਚਲਾਉਣ, ਸੈਨਾ ਅਤੇ ਪ੍ਰਬੰਧਕੀ ਅਫਸਰਸ਼ਾਹੀ ਦੇ ਮਜਬੂਤ ਫਰੇਮ ਦੀ ਲੋੜ ਹੈ। ਸੰਗਠਤ ਨਿਯੰਤਰਣ ਅਧਾਰਤ ਆਰਮੀ ਅਤੇ ਪ੍ਰਣਾਲੀਬੱਧ ਅਫਸਰਸਾਹੀ ਜਿਹੇ ਸੰਸਥਾਨਕ ਢਾਂਚੇ ਵਿੱਚ ਉਨਾਂ ਦਾ ਭਰੋਸਾ ਇੱਕ ਵਰਦਾਨ ਵਜੋਂ ਸਾਬਤ ਹੋਇਆ। ਉਹ ਪਟੇਲ ਹੀ ਸਨ, ਜਿਨਾਂ ਨੇ ਭਾਰਤੀ ਨੌਸੈਨਾ ਨੂੰ ਲਕਸ਼ਦੀਪ ਦੇ ਟਾਪੂ ’ਤੇ ਢੁੱਕਵੇਂ ਸਮੇਂ ’ਤੇ ਭੇਜਿਆ, ਕਿਉਕਿ ਪਾਕਿਸਤਾਨ ਵੀ ਨੀਤੀਗਤ ਮਹੱਤਤਾ ਵਾਲੇ ਇਸ ਟਾਪੂ ’ਤੇ ਕਬਜ਼ਾ ਕਰਨ ਪ੍ਰਤੀ ਉਨੀ ਹੀ ਦਿਲਚਸਪੀ ਰੱਖਦਾ ਸੀ। ਆਮ ਵਿਅਕਤੀ ਸਿਰਫ ਅੰਦਾਜ਼ਾ ਹੀ ਲਗਾ ਸਕਦਾ ਸੀ ਕਿ ਸਾਡੇ ਗੁਆਂਢੀਆਂ ਦੀਆਂ ਯੋਜਨਾਵਾਂ ਦੀ ਸਫਲਤਾ ਦਾ ਕੀ ਹਸ਼ਰ ਹੋਇਆ ਹੋਵੇਗਾ। ਉਨਾਂ ਨੂੰ ਚੀਨ ਅਤੇ ਭਾਰਤ ਵਿੱਚਲੇ ਸੁਤੰਰਤ ਭਾਰਤ ਦੀ ਸਥਿਤੀ ਦਾ ਵੀ ਭਲੀ ਭਾਂਤ ਪਤਾ ਸੀ। ਇਸ ਦੀ ਪੁਸ਼ਟੀ ਪਟੇਲ ਵੱਲੋਂ ਪੰਡਤ ਨਹਿਰੂ ਨਾਲ ਹੋਏ ਪੱਤਰ ਵਿਹਾਰ ਤੋਂ ਹੁੰਦੀ ਹੈ।

ਆਰਐਸਐਸ ਅਤੇ ਸਰਦਾਰ ਪਟੇਲ 16 ਜੁਲਾਈ, 1949 ਨੂੰ ਟੀਆਰ ਵੇਂਕਟਰਾਮਾ ਨੂੰ ਲਿਖੇ ਪੱਤਰ ਵਿੱਚ ਪਟੇਲ ਕਹਿੰਦੇ ਹਨ, ‘‘ਮੈਂ ਖੁਦ ਪਾਬੰਦੀ ਨੂੰ  ਛੇਤੀ ਤੋਂ ਛੇਤੀ ਹਟਾਉਣ ਦਾ ਇੱਛੁਕ ਸੀ...ਮੈਂ ਆਰਐਸਐਸ ਨੂੰ ਪਹਿਲਾਂ ਸਲਾਹ ਦਿੱਤੀ ਸੀ ਕਿ ਜੇਕਰ ਕਾਂਗਰਸ ਗਲਤ ਰਾਹ ’ਤੇ ਚੱਲਦੀ ਹੈ ਤਾਂ, ਕਾਂਗਰਸ ਵਿੱਚਲਾ ਸੁਧਾਰ ਹੀ ਉਨਾਂ ਕੋਲ ਇੱਕੋ-ਇੱਕ ਰਾਹ ਹੈ’’।

ਇੱਕ ਹੋਰ ਪੱਤਰ ਵਿਹਾਰ ਵਿੱਚ ਆਰਐਸਐਸ ਦੇ ਦੂਜੇ ਸਾਰ ਸੰਘ ਚਾਲਕ ਐਮਐਸ ਗੋਲਵਾਲਕਰ ਨੇ ਸਰਦਾਰ ਪਟੇਲ ਨੂੰ ਲਿਖਿਆ, ‘‘ਮੈਂ ਵੈਂਕਟਰਾਮਾ ਜੀ ਆਦਿ ਜਿਹੇ ਦੋਸਤਾਂ ਨੂੰ ਮਿਲਣ ਦਾ ਫ਼ੈਸਲਾ ਕੀਤਾ। ਉਨਾਂ ਨੂੰ ਮਿਲਣ ਉਪਰੰਤ ਅਤੇ ਸਾਡੇ ਕੰਮਕਾਜ ਬਾਰੇ ਮੁੱਢਲੀ ਤਫਸੀਲ ਨੂੰ ਵੇਖਣ ਉਪਰੰਤ ਮੈਂ ਤੁਹਾਂਨੂੰ ਸੱਦਣ ਲਈ ਹਰ ਸੰਭਵ ਕੋਸ਼ਿਸ਼ ਕਰਾਂਗਾ। ਮੈਨੂੰ ਜਾਣ ਕੇ ਦੁਖ ਹੋਇਆ ਹੈ ਕਿ ਤੁਹਾਡੀ ਸਿਹਤ ਵਿਗੜ ਰਹੀ ਹੈ। ਇਸ ਨਾਲ ਮੈਨੂੰ ਸੱਚਮੁੱਚ ਹੀ ਨਿਰਾਸ਼ਾ ਹੋਈ ਹੈ। ਦੇਸ਼ ਨੂੰ ਤੁਹਾਡੇ ਕਾਬਲ ਮਾਰਗ ਦਰਸ਼ਨ ਅਤੇ ਸੇਵਾਵਾਂ ਦੀ ਕਾਫੀ ਲੋੜ ਹੈ। ਮੈਂ ਰੱਬ ਅੱਗੇ ਅਰਦਾਸ ਕਰਦਾ ਹਾਂ ਕਿ ਉਹ ਤੁਹਾਨੂੰ ਲੰਮੀ ਤੇ ਸਿਹਤਮੰਦ ਜਿੰਦਗੀ ਬਖ਼ਸ਼ਣ। ਮੈਨੂੰ ਉਮੀਦ ਹੈ ਕਿ ਉਦੋਂ ਤੱਕ ਮੈਂ ਵੀ ਤੁਹਾਨੂੰ ਮਿਲਣ ਲਾਇਕ ਹੋ ਜਾਵਾਂਗਾ; ਤੁਹਾਡੀ ਸਿਹਤ ਵਿੱਚ ਵੀ ਕਾਫੀ ਸੁਧਾਰ ਹੋ ਜਾਵੇਗਾ। ਦਿਲ ਦੇ ਕੁਝ ਅੰਦਰਲੇ ਅਹਿਸਾਸ ਭਾਸ਼ਾ ਰਾਹੀਂ ਬਿਆਨ ਨਹੀਂ ਕੀਤੇ ਜਾ ਸਕਦੇ। ਤੁਹਾਨੂੰ ਇਹ ਪੱਤਰ ਲਿਖਦਿਆਂ ਮੈਨੂੰ ਅਜਿਹਾ ਮਹਿਸੂਸ ਹੋ ਰਿਹਾ ਹੈ’’।

ਆਪਸੀ ਗੱਲਬਾਤ ਇਹ ਤੱਥ ਸਾਬਤ ਕਰਦੀ ਹੈ ਕਿ ਸਰਦਾਰ ਪਟੇਲ ਟਕਰਾਅ ਰਹਿਤ ਗੱਲਬਾਤ ਖਿਆਲ ਰੱਖ ਕੇ ਪ੍ਰਤੀ ਉਦਾਰ ਸਨ। ਆਕਰਸ਼ਿਕ ਭਾਸ਼ਣਾਂ ਉੱਪਰ ਉੱਠਣ ਦੀ ਵਧੇਰੇ ਲੋੜ ਹੈ; ਜਿਹੜੀ ਕਿ ਇਸ ਵਿਸ਼ੇ ’ਤੇ ਸੁਤੰਤਰ ਖੋਜ ਨਾਲ ਹੀ ਸੰਭਵ ਹੋ ਸਕਦੀ ਹੈ।

ਭਾਰਤ ਨੂੰ ਬਚਾਉਣ ਵਾਲੇ ਵਿਅਕਤੀ ਪਟੇਲ ਦੀ ਜੀਵਨੀ ਲਿਖਣ ਵਾਲੇ ਲੇਖਕ ਹਿੰਦੋਲ ਸੇਨਗੁਪਤਾ ਨੇ ਮਹਿਸੂਸ ਕੀਤਾ , ‘‘ਸੁਤੰਰਤਤਾ ਵੱਲ ਲਿਜਾਉਣ ਅਤੇ ਸੁਤੰਰਤਤਾ ਉਪਰੰਤ ਕੰਮਕਾਜ ਚਲਾਉਣ ਵਾਲੇ ਅਹਿਮ ਵਿਅਕਤੀਆਂ ਗਾਂਧੀ, ਨਹਿਰੂ ਅਤੇ ਪਟੇਲ ਦੀ ਤਿਕੜੀ ਵਿੱਚੋਂ ਸ਼ਾਇਦ ਇਕੱਲੇ ਸਰਦਾਰ ਵੱਲਭਭਾਈ ਪਟੇਲ ਹੀ ਵਿਵਹਾਰਵਾਦੀ ਹਨ। ਜਿਆਦਾਤਰ ਭਾਰਤੀਆਂ ਨੂੰ ਅਹਿਸਾਸ ਨਹੀਂ ਹੋਣਾ ਕਿ ਜੇਕਰ ਪਟੇਲ ਅਹਿਮ ਯੋਗਦਾਨ ਨਾ ਪਾਉਦੇ ਤਾਂ ਭਾਰਤ ਦਾ ਨਕਸ਼ਾ ਅਜਿਹਾ ਬਿਲਕੁਲ ਨਹੀਂ ਸੀ ਦਿਸਣਾ, ਜਿਹੋ ਜਿਹਾ ਅੱਜ ਹੈ। ਉਨਾਂ ਤੋਂ ਬਿਨਾ ਭਾਰਤ ਦਾ ਵੱਡਾ ਹਿੱਸਾ ਗ਼ਲਤ ਇਰਾਦਿਆਂ ਕਾਰਣ ਟੁੱਟ ਜਾਣਾ ਸੀ। ਲਗਭਗ ਉਹ ਇਕੱਲੇ ਵਿਅਕਤੀ ਸਨ, ਜਿਨਾਂ ਨੇ ਅਜਿਹੇ ਕਾਲੇ ਕਾਰਨਾਮੇ ਰੋਕੇ। ਸਿਰਫ਼ ਕਸ਼ਮੀਰ ਹੀ ਇੱਕ ਅਜਿਹੀ ਥਾਂ ਹੈ, ਜਿੱਥੇ ਪਟੇਲ ਆਪਣੀਆਂ ਸਮਝਦਾਰ ਨੀਤੀਆਂ ਨੂੰ ਪੂਰੀ ਤਰਾਂ ਲਾਗੂ ਨਹੀਂ ਕਰਵਾ ਸਕੇ ਅਤੇ ਹੁਣ ਅਸੀਂ ਅੱਜ ਤੱਕ ਇਸ ਦੀ ਕੀਮਤ ਚੁਕਾ ਰਹੇ ਹਾਂ। ਗਾਂਧੀ ਤੋਂ ਬਾਅਦ ਅਤੇ ਮਹਾਤਮਾ ਤੋਂ ਵੀ  ਕਿਤੇ ਬਿਹਤਰ ਪਟੇਲ ਹੀ ਜ਼ਮੀਨੀ ਲੋਕਾਚਾਰ ਅਤੇ ਭਾਰਤ ਦੇ ਸਭਿਆਚਾਰ ਨੂੰ ਸਮਝਦੇ ਸਨ। ਜੇਕਰ ਉਹ ਸੁਤੰਤਰਤਾ ਤੋਂ ਬਾਅਦ ਇੱਕ ਦਹਾਕਾ ਵੀ ਜਿਉਦੇ ਰਹਿ ਜਾਂਦੇ ਤਾਂ ਸੰਭਵ ਸੀ ਕਿ ਭਾਰਤ ਦੇ ਮੌਜੂਦਾ ਕਈ ਮਸਲੇ ਹੱਲ ਹੋ ਚੁੱਕੇ ਹੁੰਦੇ’’।

 

 

 ਲੇਖਕ ਇੰਡੀਆ ਫਾਉਡੇਸ਼ਨ, ਨਵੀਂ ਦਿੱਲੀ ਵਿਖੇ ਸੀਨੀਅਰ ਰੀਸਰਚ ਫੈਲੋ ਵਜੋਂ ਕੰਮ ਕਰਦੇ ਹਨ। ਲੇਖ ਵਿੱਚ ਵਿਅਕਤ ਵਿਚਾਰ ਉਨ੍ਹਾਂ ਦੇ ਨਿਜੀ ਵਿਚਾਰ ਹਨ।