ਸੂਚਨਾ ਅਤੇ ਪ੍ਰਸਾਰਣ ਮੰਤਰੀ ਨੇ 2017 ਦਾ ਸਰਦਾਰ ਪਟੇਲ ਮੈਮੋਰੀਅਲ ਭਾਸ਼ਣ ਦਿੱਤਾ
ਸੂਚਨਾ ਤੇ ਪ੍ਰਸਾਰਣ ਅਤੇ ਕੱਪੜਾ ਮੰਤਰੀ ਸ਼੍ਰੀਮਤੀ ਜੁਬਿਨ ਇਰਾਨੀ ਨੇ ਕਿਹਾ ਹੈ ਕਿ ਪ੍ਰਸਾਰਣ ਦੇ ਆਦਰਸ਼ ਢਾਂਚੇ ਨੂੰ ਲੋਕਤੰਤਰਿਕ ਦਰਸ਼ਕ 'ਤੇ ਫੋਕਸ ਕਰਨਾ ਚਾਹੀਦਾ ਹੈ। ਇਸਦਾ ਅਧਾਰ ਸਟੀਕ ਮਾਪਨ ਪ੍ਰਣਾਲੀ ਹੋਣੀ ਚਾਹਿਦੀ ਹੈ ਜੋ ਖ਼ੇਤਰੀ ਭਾਸ਼ਾਵਾਂ ਦੀ ਸ਼ਕਤੀ, ਦਰਸ਼ਕਾਂ/ਖਪਤਕਾਰਾਂ ਦੀਆਂ ਵੱਖ-ਵੱਖ ਰੁਚੀਆਂ ਨੂੰ ਦਰਸਾਉਂਦੀ ਹੋਵੇ ਅਤੇ ਏਜੇਂਡਾ ਨਿਰਧਾਰਣ , ਸਿਰਜਨਾਤਮਕ ਵਿਸ਼ਾ ਵਸਤੂ ਅਤੇ ਮੁੱਖ-ਧਾਰਾ ਅਤੇ ਖੇਤਰੀ ਮੰਚਾਂ ਨਾਲ ਸਬੰਧਤ ਵਿਸ਼ੇ ਦੀ ਖਾਈ ਨੂੰ ਪੂਰਾ ਕਰ ਸਕੇ । ਸ਼੍ਰੀਮਤੀ ਇਰਾਨੀ ਅੱਜ ਇੱਥੇ ਲੋਕਤੰਤਰ ਲਈ ਆਦਰਸ਼ ਪ੍ਰਸਾਰਣ ਵਿਸ਼ੇ 'ਤੇ 2017 ਦਾ ਸਰਦਾਰ ਪਟੇਲ ਯਾਦਗਾਰੀ ਭਾਸ਼ਨ ਦੇ ਰਹੇ ਸਨ ।

ਸੂਚਨਾ ਅਤੇ ਪ੍ਰਸਾਰਣ ਮੰਤਰੀ ਨੇ ਕਿਹਾ ਕਿ ਪ੍ਰਸਾਰਣ ਖੇਤਰ ਵਪਾਰ ਪ੍ਰਸਤਾਵਾਂ ਅਤੇ ਤਕਨੀਕੀ ਅਪਗਰੇਡੇਸ਼ਨ 'ਤੇ ਅਧਾਰਤ ਹੈ। ਮਾਣਯੋਗ ਪ੍ਰਧਾਨ ਮੰਤਰੀ ਦੇ "ਮਨ ਕੀ ਬਾਤ" ਪ੍ਰੋਗਰਾਮ ਦਾ ਇੱਕ ਆਦਰਸ਼ ਉਦਾਹਰਣ ਹੈ ਕਿ ਕਿਸ ਤਰ੍ਹਾਂ ਤਕਨਾਲੋਜੀ ਪਲੇਟਫਾਰਮ ਪ੍ਰਧਾਨ ਮੰਤਰੀ ਦੇ ਸੰਦੇਸ਼ ਨੂੰ ਲੋਕਾਂ ਦੀ ਸਮਝ ਨਾਲ ਜੋੜਦਾ ਹੈ ਅਤੇ ਪ੍ਰਧਾਨ ਮੰਤਰੀ ਵੱਲੋਂ ਹਰ ਇੱਕ ਪ੍ਰਸਾਰਣ ਵਿੱਚ ਉਠਾਏ ਗਏ ਮੁੱਦਿਆਂ 'ਤੇ ਜਾਗਰੂਕਤਾ ਹੁੰਦੀ ਹੈ।
ਪ੍ਰਸਾਰਣ ਖੇਤਰ ਦੇ ਸਮਾਚਾਰ ਭਾਗ ਵਿੱਚ ਵਰਤਮਾਨ ਰੁਝਾਨ ਦੀ ਚਰਚਾ ਕਰਦੇ ਹੋਏ ਸ਼੍ਰੀਮਤੀ ਇਰਾਨੀ ਨੇ ਕਿਹਾ ਕਿ ਅੱਜ ਸਮਾਚਾਰ ਇੱਕ 'ਦਰਸ਼ਕ ਦਾ ਖੇਡ' ਹੋ ਗਿਆ ਹੈ, ਕਿਉਂਕਿ ਤਕਨਾਲੋਜੀ ਨੇ ਵਿਸ਼ਾ-ਵਸ਼ਤੂ ਅਤੇ ਪ੍ਰਸਾਰਣ ਵਿਚਲੀ ਰੇਖਾ ਨੂੰ ਧੁੰਧਲੀ ਬਣਾ ਦਿੱਤਾ ਹੈ। ਇਸ ਸਦਕਾ ਮੀਡੀਆ ਦਾ ਇੱਕ ਵਰਗ ਤਾਂ ਅਚਾਰ-ਸੰਹਿਤਾ ਅਤੇ ਮਰਿਆਦਾ ਨਿਯਮਾਂ ਦਾ ਪਾਲਣ ਕਰਦਾ ਹੈ , ਜਦੋਂ ਕਿ ਦੂਜਾ ਵਰਗ ਟੀਆਰਪੀ ਦੀ ਦੌੜ ਵਿੱਚ ਲੱਗਾ ਰਹਿੰਦਾ ਹੈ ਅਤੇ ਫ਼ਲ-ਸਰੂਪ ਸੁਰਖ਼ੀਆਂ ਹੈਸ਼ ਟੈਗ ਦੇ ਨਾਲ ਮੁਕਾਬਲੇ ਕਰਦੀਆਂ ਹਨ । ਦੇਸ਼ ਵਿੱਚ ਸੋਸ਼ਲ ਮੀਡੀਆ ਨੇ ਵਿਸਫੋਟ ਦੀ ਦ੍ਰਿਸਟੀ ਤੋਂ ਬਹੁਤ ਮਹੱਤਵਪੂਰਨ ਹੈ ਕਿਉਂਕਿ ਸੋਸ਼ਲ ਮੀਡੀਆ ਨੇ ਸੂਚਨਾ ਪ੍ਰਸਾਰ ਲਈ ਰਸਤੇ ਪ੍ਰਦਾਨ ਕੀਤੇ ਹਨ ।
ਜਨਤਕ ਪ੍ਰਸਾਰਨਕਰਤਾ ਬਾਰੇ ਸ਼੍ਰੀਮਤੀ ਸਮ੍ਰਿਤੀ ਇਰਾਨੀ ਨੇ ਕਿਹਾ ਕਿ ਜਨਤਕ ਪ੍ਰਸਾਰਨਕਰਤਾ ਨੇ ਨਿਜੀ ਚੈਨਲਾਂ ਦੇ ਕੰਮ-ਕਾਜ ਅਤੇ ਮੁਨਾਫ਼ਾ-ਹਿੱਤ ਤੋਂ ਉੱਪਰ ਜਨਹਿਤ ਨੂੰ ਰੱਖਿਆ ਹੈ । ਪ੍ਰਸਾਰ ਭਾਰਤੀ ਲਈ ਲਾਜ਼ਮੀ ਹੈ ਕਿ ਉਹ ਦੇਸ਼ ਦੀ ਤਰੱਕੀ ਲਈ ਅਜਾਦ ਅਤੇ ਨਿਰਪੱਖ ਗੱਲ ਕਰੇ । ਯੁਵਾ ਪੀੜੀ ਵੱਲੋਂ ਟਕਨਾਲੋਜੀ ਦੇ ਵਧਦੇ ਉਪਯੋਗ ਨੂੰ ਦੇਖਦੇ ਹੋਏ ਡਿਜੀਟਲ ਖੇਤਰ ਵਿੱਚ ਵਿਸ਼ੇਸ਼ ਸਿਰਜਣਾ ਲਈ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਡਿਜ਼ਾਈਨ ਤਿਆਰ ਕਰਨ ਵਾਲਿਆ 'ਤੇ ਪ੍ਰੋਤਸਾਹਿਤ ਕਰਨ ਦੇ ਪ੍ਰਜਤਨ ਕਰੇਗਾ। ਇਸ ਵਿੱਚ ਮਾਣਯੋਗ ਪ੍ਰਧਾਨ ਮੰਤਰੀ ਵੱਲੋਂ ਦਿੱਤੇ ਗਏ 2022 ਤੱਕ ਦੇ ਨਵੇਂ ਭਾਰਤ ਦੇ ਵਿਜਨ ਦੇ ਤੱਥਾਂ ਨੂੰ ਸ਼ਾਮਲ ਕੀਤਾ ਜਾਵੇਗਾ ।

ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੀ ਸ਼ਕਤੀਆਂ ਦਾ ਜ਼ਿਕਰ ਕਰਦਿਆਂ ਸ਼੍ਰੀਮਤੀ ਇਰਾਨੀ ਨੇ ਕਿਹਾ ਕਿ ਸੂਚਨਾ ਸੇਵਾ ਅਧਿਕਾਰੀਆਂ ਦੇ ਖ਼ਾਕੇ ਨੂੰ ਭਵਿੱਖ ਵਿੱਚ ਹੁਨਰ ਅਤੇ ਏਕੀਕ੍ਰਿਤ ਪ੍ਰਸ਼ਾਸ਼ਕੀ ਅਨੁਭਵ ਪ੍ਰਦਾਨ ਕਰਕੇ ਮਜ਼ਬੂਤ ਬਣਾਇਆ ਜਾਵੇਗਾ ਤਾਂ ਜੋ ਸੂਚਨਾਵਾਂ ਰਾਹੀਂ ਅਧਿਕਾਰੀ ਲੋਕਾਂ ਦੀ ਨੀਤੀ ਅਤੇ ਪ੍ਰੋਗਰਾਮਾਂ ਨੂੰ ਪੇਸ਼ ਕਰਨ ਦੇ ਯੋਗ ਬਣ ਸਕਣ।
******
CP/GV