Responsive image

Press Information Bureau

Government of India

Special Service and Features

31 ਅਕਤੂਬਰ ਨੂੰ ਸਰਦਾਰ ਪਟੇਲ ਦੀ ਜਯੰਤੀ ਦੇ ਅਵਸਰ 'ਤੇ ਰਾਸ਼ਟਰੀ ਏਕਤਾ ਦਿਵਸ 2017 ਭਾਰਤ ਦੇ ਏਕੀਕਰਨ ਵਿੱਚ ਉਨ੍ਹਾਂ ਦੇ ਬਹੁਮੁੱਲੇ ਯੋਗਦਾਨ ਨੂੰ ਦੱਸਣ ਕਰਨ ਲਈ ਜਨ ਅਭਿਆਨ ਦੇ ਤੌਰ 'ਤੇ ਮਨਾਇਆ ਜਾਏਗਾ

Posted On :24, October 2017 10:30 IST

                                                                                                             http://pibphoto.nic.in/documents/rlink/2017/oct/i2017102401.jpg

                                                                                                                  *ਦੀਪਕ ਰਾਜ਼ਦਾਨ

 

ਭਾਰਤੀ ਸੁਤੰਤਰਤਾ ਸੰਗਰਾਮ ਦੇ ਲੋਹ ਪੁਰਸ਼ ਸਰਦਾਰ ਵੱਲਭਭਾਈ ਪਟੇਲ ਨੇ ਸੁਤੰਤਰਤਾ ਤੋਂ ਬਾਅਦ ਭਾਰਤ ਦੀ ਇੱਕਜੁੱਟਤਾ ਲਈ ਪੁਰਜ਼ੋਰ ਤਰੀਕੇ ਨਾਲ ਪੂਰੀ ਮਜ਼ਬੂਤੀ ਨਾਲ ਕੰਮ ਕੀਤਾ। ਜਿਸ ਨਾਲ ਇੱਕ ਨਵੇਂ ਰਾਸ਼ਟਰ ਦਾ ਉਦੇ ਹੋਇਆ। ਦੇਸ਼ ਦੀ ਏਕਤਾ ਦੀ ਰਾਖੀ ਕਰਨ ਦੇ ਸਾਹਮਣੇ ਕਈ ਚੁਣੌਤੀਆਂ ਸਪਸ਼ਟ ਰੂਪ ਨਾਲ ਮੌਜੂਦ ਸਨ। ਸਰਦਾਰ ਪਟੇਲ ਨੇ ਲਾਜਵਾਬ ਕੌਸ਼ਲ ਨਾਲ ਇਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰਦੇ ਹੋਏ ਦੇਸ਼ ਨੂੰ ਏਕਤਾ ਦੇ ਸੂਤਰ ਵਿੱਚ ਬੰਨ੍ਹਣ ਦੇ ਕਾਰਜ ਨੂੰ ਪੂਰਾ ਕੀਤਾ ਅਤੇ ਏਕੀਕ੍ਰਿਤ ਭਾਰਤ ਦੇ ਸ਼ਿਲਪਕਾਰ ਦੇ ਰੂਪ ਵਿੱਚ ਪਛਾਣ ਹਾਸਲ ਕੀਤੀ। ਅਜਿਹੇ ਵਿੱਚ 31 ਅਕਤੂਬਰ ਦੇ ਦਿਨ ਉਨ੍ਹਾਂ ਦੀ ਬਹੁਮੁੱਲੀ ਵਿਰਾਸਤ ਦਾ ਜਸ਼ਨ ਮਨਾਉਣ ਲਈ ਦੇਸ਼ ਉਨ੍ਹਾਂ ਦੀ ਜਯੰਤੀ ਨੂੰ ਰਾਸ਼ਟਰੀ ਏਕਤਾ ਦਿਵਸ ਵਜੋਂ ਮਨਾਉਂਦਾ ਹੈ।

ਹਾਲ ਹੀ ਦੇ ਸਾਲਾਂ ਵਿੱਚ ਇਸ ਜਸ਼ਨ ਨੂੰ ਅੱਗੇ ਵਧਾਉਂਦੇ ਹੋਏ, ਇਸ ਸਾਲ ਰਾਸ਼ਟਰੀ ਏਕਤਾ ਦਿਵਸ ਹੋਰ ਜ਼ਿਆਦਾ ਵਿਆਪਕ ਪੱਧਰ 'ਤੇ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਦਿਨ ਨੂੰ ਭਾਰਤ ਦੇ ਇਤਿਹਾਸ ਵਿੱਚ ਸਰਦਾਰ ਪਟੇਲ ਦੀ ਮਹੱਤਵਪੂਰਨ ਭੂਮਿਕਾ ਨੂੰ ਉਜਾਗਰ ਕਰਨ ਲਈ ਦੇਸ਼ ਦੀ ਏਕਤਾ ਦੀ ਸਹੁੰ ਲੈਣ, ਜਨ ਅਭਿਆਨ ਚਲਾਉਣ, ਅਰਧ ਸੈਨਿਕ ਮਾਰਚ ਪਾਸਟ, ਰਨ ਫਾਰ ਯੂਨਿਟੀ(ਏਕਤਾ ਲਈ ਦੌੜ), ਪੋਸਟਰ ਅਤੇ ਪ੍ਰਸ਼ਨਉੱਤਰ ਮੁਕਾਬਲਿਆਂ ਅਤੇ ਪ੍ਰਦਰਸ਼ਨੀਆਂ ਰਾਹੀਂ ਦੱਸਿਆ ਜਾਏਗਾ।

ਇਸ ਅਵਸਰ 'ਤੇ ਰਾਸ਼ਟਰੀ ਪੱਧਰ ਦੇ ਨਾਲ ਨਾਲ ਦੇਸ਼ ਭਰ ਵਿੱਚ ਸਮਾਰੋਹ ਆਯੋਜਿਤ ਕੀਤੇ ਜਾਣਗੇ। ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਇਸ ਅਵਸਰ 'ਤੇ ਪ੍ਰੋਗਰਾਮ ਆਯੋਜਿਤ ਕਰਨ ਦੇ ਸਬੰਧ ਵਿੱਚ ਢੁਕਵੀਂ ਵਿਸਸਥਾ ਕਰਨ ਲਈ ਰਾਜਾਂ ਦੇ ਮੁੱਖ ਮੰਤਰੀਆਂ ਨੂੰ ਪੱਤਰ ਲਿਖਿਆ ਹੈ। ਇਹ ਅਵਸਰ ਅਸਲ ਵਿੱਚ ਕਾਫ਼ੀ ਪਵਿੱਤਰ ਹੈ ਕਿਉਂਕਿ ਦੇਸ਼ ਨੂੰ ਨਾ ਸਿਰਫ਼ ਭਾਰਤੀ ਸੁਤੰਤਰਤਾ ਸੰਗਰਾਮ ਦੇ ਸਾਹਸੀ ਵਿਅਕਤੀ ਪ੍ਰਤੀ ਸਨਮਾਨ ਪ੍ਰਗਟ ਕਰਨਾ ਹੈ ਬਲਕਿ ਇਸੀ ਸਮੇਂ 'ਤੇ ਨਵੀਂ ਪੀੜ੍ਹੀ ਨੂੰ ਉਨ੍ਹਾਂ ਦੇ ਬਾਰੇ ਵਿੱਚ ਸਿੱਖਿਅਤ ਅਤੇ ਜਾਗਰੂਕ ਵੀ ਕਰਨਾ ਹੈ।

ਸਰਦਾਰ ਪਟੇਲ ਇੱਕ ਪਿਤਾ ਸਨ ਜੋ ਭਾਰਤ ਦੇ ਰਾਜਨੀਤਕ ਏਕੀਕਰਨ ਦੇ ਪਿਤਾ ਸਨ। ਉਨ੍ਹਾਂ ਨੇ ਭਾਰਤੀ ਸੰਘ ਵਿੱਚ ਕਈ ਛੋਟੇ ਰਾਜਾਂ ਦੇ ਮਿਲਾਨ ਦੀ ਵਿਵਸਥਾ ਕੀਤੀ। ਉਨ੍ਹਾਂ ਦੇ ਮਾਰਗ ਦਰਸ਼ਨ ਅਤੇ ਸਸ਼ਕਤ ਨਿਸ਼ਚੈ ਤਹਿਤ ਕਈ ਰਾਜ ਸੰਯੁਕਤ ਰਾਜ ਤੋਂ ਵੱਡੀਆਂ ਸੰਸਥਾਵਾਂ ਵਿੱਚ ਤਬਦੀਲ ਹੋਣ ਤੋਂ ਬਾਅਦ ਭਾਰਤੀ ਸੰਘ ਵਿੱਚ ਸ਼ਾਮਲ ਹੋਏ। ਖੇਤਰਵਾਦ ਨੇ ਰਾਸ਼ਟਰਵਾਦ ਦਾ ਮਾਰਗ ਦਰਸ਼ਨ ਕੀਤਾ ਕਿਉਂਕਿ ਉਨ੍ਹਾਂ ਨੇ ਲੋਕਾਂ ਨੂੰ ਵੱਡਾ ਸੋਚਣ ਅਤੇ ਮਜ਼ਬੂਤ ਬਣਨ ਦੀ ਬੇਨਤੀ ਕੀਤੀ। ਅੱਜ ਭਾਰਤ ਦਾ ਹਰੇਕ ਹਿੱਸਾ ਅਜ਼ਾਦੀ  ਦੇ ਬਾਅਦ ਦੇ ਸ਼ੁਰੂਆਤੀ ਦਿਨਾਂ ਵਿੱਚ ਸਰਦਾਰ ਪਟੇਲ ਵੱਲੋਂ ਕੀਤੇ ਗਏ ਕਾਰਜ ਦਾ ਉਤਸਵ ਮਨਾਉਂਦਾ ਹੈ।

ਰਾਸ਼ਟਰੀ ਰਾਜਧਾਨੀ ਵਿੱਚ ਰਾਸ਼ਟਰੀ ਏਕਤਾ ਦਿਵਸ ਦੀ ਸ਼ੁਰੂਆਤ ਸੰਸਦ ਮਾਰਗ ਸਥਿਤ ਸਰਦਾਰ ਪਟੇਲ ਚੌਕ 'ਤੇ ਸਥਿਤ ਸਰਦਾਰ ਪਟੇਲ ਦੀ ਪ੍ਰਤਿਮਾ 'ਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਵੱਲੋਂ ਪੁਸ਼ਪਾਂਜਲੀ ਅਰਪਿਤ ਕਰਕੇ ਹੋਏਗੀ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਮੇਜਰ ਧਿਆਨਚੰਦ ਨੈਸ਼ਨਲ ਸਟੇਡੀਅਮ ਵਿੱਚ 'ਰਨ ਫਾਰ ਯੂਨਿਟੀ'(ਏਕਤਾ ਲਈ ਦੌੜ),  ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ ਜਿਸ ਵਿੱਚ ਲਗਭਗ 15,000 ਵਿਦਿਆਰਥੀ ਅਤੇ ਸਾਬਕਾ ਸੈਨਿਕ, ਪ੍ਰਸਿੱਧ ਅਥਲੀਟ ਅਤੇ ਐੱਨਐੱਸਐੱਸ ਵਾਲੰਟੀਅਰਾਂ ਸਮੇਤ ਵੱਖ-ਵੱਖ ਖੇਤਰਾਂ ਦੇ ਲੋਕ ਹਿੱਸਾ ਲੈਣਗੇ। ਰਨ ਫਾਰ ਯੂਨਿਟੀ ਨੂੰ ਹਰੀ ਝੰਡੀ ਦਿਖਾਉਣ ਦੌਰਾਨ ਕੁਮਾਰੀ ਪੀਵੀ ਸਿੰਧੂ (ਬੈਡਮਿੰਟਨ), ਕੁਮਾਰੀ ਮਿਤਾਲੀ ਰਾਜ (ਕ੍ਰਿਕਟ) ਅਤੇ ਸਰਦਾਰ ਸਿੰਘ (ਹਾਕੀ) ਸਮੇਤ ਖੇਡ ਦੇ ਖੇਤਰ ਦੀਆਂ ਉੱਘੀਆਂ ਹਸਤੀਆਂ ਮੌਜੂਦ ਹੋਣਗੀਆਂ।

ਰਨ ਫਾਰ ਯੂਨਿਟੀ ਦੌੜ ਨੈਸ਼ਨਲ ਸਟੇਡੀਅਮ ਤੋਂ ਸ਼ੁਰੂ ਹੋ ਕੇ ਸੀ-ਹੈਕਸਾਗਨ ਮਾਰਗ, ਇੰਡੀਆ ਗੇਟ-ਸ਼ਾਹਜਹਾਂ ਰੋਡ ਰੇਡਿਅਲ-ਇੰਡੀਆ ਗੇਟ ਤੋਂ ਗੁਜ਼ਰੇਗੀ ਅਤੇ ਕੁੱਲ 1.5 ਕਿਲੋਮੀਟਰ ਦੀ ਦੂਰੀ ਤੈਅ ਕਰੇਗੀ। ਭਾਰਤੀ ਖੇਡ ਅਥਾਰਿਟੀ ਦੇ ਅਨੁਭਵੀ ਸਿਖਲਾਰਥੀ ਇਸ ਦੌੜ ਦੀ ਨਿਗਰਾਨੀ ਕਰਨਗੇ।

ਰੇਲਵੇ, ਸੱਭਿਆਚਾਰ, ਸੈਰ ਸਪਾਟਾ, ਸੂਚਨਾ ਅਤੇ ਪ੍ਰਸਾਰਣ ਅਤੇ ਆਵਾਸ ਅਤੇ ਸ਼ਹਿਰੀ ਕਾਰਜ ਮੰਤਰਾਲੇ ਦੇ ਨਾਲ ਨਾਲ ਕੇਂਦਰ ਸਰਕਾਰ ਦੇ ਕਈ ਹੋਰ ਮੰਤਰਾਲੇ ਅਤੇ ਵਿਭਾਗ ਏਕਤਾ ਦਾ ਸੰਦੇਸ਼ ਲੋਕਾਂ ਤੱਕ ਪਹੁੰਚਾਉਣ ਲਈ ਵੱਖ-ਵੱਖ ਪ੍ਰੋਗਰਾਮ ਆਯੋਜਿਤ ਕਰਨ ਦੇ ਕਾਰਜ ਵਿੱਚ ਸ਼ਾਮਲ ਹਨਰਾਜਧਾਨੀ ਦੇ ਦਿਲ ਮਤਲਬ ਕਨਾਟ ਪਲੇਸ ਸਥਿਤ ਸੈਂਟਰਲ ਪਾਰਕ ਅਤੇ ਚਾਣਕਿਆਪੁਰੀ ਦੇ ਸ਼ਾਂਤੀ ਪਥ 'ਤੇ ਰੋਜ਼ ਗਾਰਡਨ ਵਿੱਚ ਸਰਦਾਰ ਪਟੇਲ 'ਤੇ ਪ੍ਰਦਰਸ਼ਨੀ ਲਗਾਈ ਜਾਵੇਗੀ। ਸਰਦਾਰ ਪਟੇਲ ਨੂੰ ਆਪਣੇ ਸੰਕਲਪ ਦੀ ਸ਼ਕਤੀ ਲਈ ਜਾਣਿਆ ਜਾਂਦਾ ਹੈ। ਪ੍ਰੋਗਰਾਮ ਨੂੰ ਮਹਾਉਤਸਵ ਦਾ ਰੰਗ ਦੇਣ ਲਈ ਇਸ ਅਵਸਰ 'ਤੇ ਸ਼ਹਿਨਾਈਆਂ ਬਜਾਈਆਂ ਜਾਣਗੀਆਂ।

ਇਸ ਦਿਨ ਨੂੰ ਉਭਾਰਨ ਲਈ ਆਕਾਸ਼ਵਾਣੀ ਅਤੇ ਦੂਰਦਰਸ਼ਨ 'ਤੇ ਵਿਸ਼ੇਸ਼ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ ਅਤੇ ਦੂਰਦਰਸ਼ਨ 'ਤੇ 'ਸਰਦਾਰ' ਨਾਂ ਦੀ ਇੱਕ ਵਿਸ਼ੇਸ਼ ਫਿਲਮ ਦਿਖਾਈ ਜਾਵੇਗੀ। ਸਰਦਾਰ ਪਟੇਲ 'ਤੇ ਲਿਖੀਆਂ ਛੇ ਪੁਸਤਕਾਂ ਦੇ ਨਵੇਂ ਸੰਸਕਰਣ ਵੀ ਰਿਲੀਜ਼ ਕੀਤੇ ਜਾਣਗੇ ਅਤੇ ਇਹ ਪੁਸਤਕਾਂ ਈ-ਪੁਸਤਕ ਦੇ ਰੂਪ ਵਿੱਚ ਉਪਲੱਬਧ ਹੋਣਗੀਆਂ

ਸਰਦਾਰ ਵੱਲਭਭਾਈ ਪਟੇਲ ਦੀ ਜਯੰਤੀ ਮਨਾਉਣ ਲਈ ਸਰਕਾਰ ਰਾਸ਼ਟਰ ਦੀ ਏਕਤਾ, ਅਖੰਡਤਾ ਅਤੇ ਸੁਰੱਖਿਆ ਨੂੰ ਸੰਭਾਲਣ ਅਤੇ ਮਜ਼ਬੂਤ ਕਰਨ ਪ੍ਰਤੀ ਸਰਕਾਰ ਦੇ ਸਮਰਪਣ ਨੂੰ ਦਰਸਾਉਣ ਦੇ ਕ੍ਰਮ ਵਿੱਚ 31 ਅਕਤੂਬਰ ਨੂੰ ਦੇਸ਼ ਭਰ ਵਿੱਚ ਇੱਕ ਵਿਸ਼ੇਸ਼ ਅਵਸਰ ਦੇ ਤੌਰ 'ਤੇ ਰਾਸ਼ਟਰੀ ਏਕਤਾ ਦਿਵਸ (ਨੈਸ਼ਨਲ ਯੂਨਿਟੀ ਡੇ) ਵਜੋਂ ਮਨਾਉਂਦੀ ਹੈ। ਸਰਦਾਰ ਪਟੇਲ ਗਣਤੰਤਰ ਭਾਰਤ ਦੇ ਸੰਸਥਾਪਕਾਂ ਵਿੱਚੋਂ ਇੱਕ ਹਨ ਜਿਨ੍ਹਾਂ ਨੇ ਆਪਣੇ ਜੀਵਨਕਾਲ ਵਿੱਚ ਭਾਰਤ ਦੇ ਉਪ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਵਰਗੀਆਂ ਅਹਿਮ ਜ਼ਿੰਮੇਵਾਰੀਆਂ ਨਿਭਾਈਆਂ ਹਨ।

ਪਿਛਲੇ ਸਾਲ 31 ਅਕਤੂਬਰ, 2016 ਨੂੰ ਰਨ ਫਾਰ ਯੂਨਿਟੀ ਦੇ ਅਵਸਰ 'ਤੇ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ''ਅੱਜ ਅਸੀਂ ਕਸ਼ਮੀਰ ਤੋਂ ਕੰਨਿਆਕੁਮਾਰੀ, ਅਟਕ ਤੋਂ ਕਟਕ ਅਤੇ ਹਿਮਾਲਿਆ ਤੋਂ ਮਹਾਸਾਗਰ ਤੱਕ ਹਰ ਤਰਫ਼ ਤਿਰੰਗਾ ਦੇਖ ਰਹੇ ਹਾਂ। ਅੱਜ ਅਸੀਂ ਦੇਸ਼ ਦੇ ਹਰ ਇੱਕ ਹਿੱਸੇ ਵਿੱਚ ਤਿਰੰਗਾ ਦੇਖ ਸਕਦੇ ਹਾਂ ਅਤੇ ਇਸ ਦਾ ਪੂਰਾ ਸਿਹਰਾ ਸਰਦਾਰ ਵੱਲਭਭਾਈ ਪਟੇਲ ਨੂੰ ਜਾਂਦਾ ਹੈ।'' ਇਸੇ ਦਿਨ ਸ਼੍ਰੀ ਮੋਦੀ ਨੇ ਨਵੀਂ ਦਿੱਲੀ ਵਿੱਚ ਪ੍ਰਗਤੀ ਮੈਦਾਨ ਦੇ ਕੋਲ ਸਰਦਾਰ ਵੱਲਭਭਾਈ ਪਟੇਲ ਦੇ ਜੀਵਨ 'ਤੇ ਬਣੇ ਇੱਕ ਸਥਾਈ ਡਿਜੀਟਲ ਮਿਊਜ਼ੀਅਮ ਦਾ ਉਦਘਾਟਨ ਵੀ ਕੀਤਾ। ਹਰੇਕ ਭਾਰਤੀ ਨੂੰ ਏਕਤਾ ਦੀ ਸਿੱਖਿਆ ਦੇਣ ਲਈ ਉਨ੍ਹਾਂ ਨੇ ਭਾਰਤ ਦੇ ਵਿਭਿੰਨ ਰਾਜਾਂ ਦੇ ਲੋਕਾਂ ਦੇ ਵਿਚਕਾਰ ਗਹਿਰੇ ਅਤੇ ਮਜ਼ਬੂਤ ਸਬੰਧ ਸਥਾਪਿਤ ਕਰਨ ਤਹਿਤ 'ਏਕ ਭਾਰਤ, ਸ਼੍ਰੇਸ਼ਠ ਭਾਰਤ' ਪਹਿਲ ਦੀ ਸ਼ੁਰੂਆਤ ਕੀਤੀ। ਪ੍ਰਧਾਨ ਮੰਤਰੀ ਨੇ ਸਰਦਾਰ ਪਟੇਲ ਦੀ ਜਯੰਤੀ ਦੇ ਸਬੰਧ ਵਿੱਚ ਇੱਕ ਡਾਕ ਟਿਕਟ ਵੀ ਜਾਰੀ ਕੀਤੀ ਸੀ। ਸਰਦਾਰ ਦੇ ਅਸਾਧਾਰਨ ਦ੍ਰਿਸ਼ਟੀਕੋਣ ਅਤੇ ਰਣਨੀਤਕ ਕੁਸ਼ਲਤਾ ਦਾ ਜਸ਼ਨ ਮਨਾਉਂਦੇ ਹੋਏ ਇੱਕ ਸਾਲ ਪਹਿਲਾਂ ਰਨ ਫਾਰ ਯੂਨਿਟੀ 2015 ਦੌਰਾਨ ਪ੍ਰਧਾਨ ਮੰਤਰੀ ਨੇ ਕਿਹਾ ਸੀ 'ਚਾਣਕਿਆ ਤੋਂ ਬਾਅਦ, ਕੇਵਲ ਸਰਦਾਰ ਪਟੇਲ ਹੀ ਉਹ ਵਿਅਕਤੀ ਸਨ, ਜੋ ਦੇਸ਼ ਨੂੰ ਏਕਤਾ ਦੇ ਸੂਤਰ ਵਿੱਚ ਬੰਨ੍ਹ ਸਕੇ।'

ਗੁਜਰਾਤ ਦੇ ਆਨੰਦ ਦੇ ਕੋਲ ਸਥਿਤ ਕਰਮਸਾਦ ਪਿੰਡ ਦੇ ਇੱਕ ਸਧਾਰਨ ਜ਼ਮੀਨ ਮਾਲਕ ਦੇ ਇੱਥੇ 31 ਅਕਤੂਬਰ 1875 ਨੂੰ ਪੈਦਾ ਹੋਏ ਸਰਦਾਰ ਦਾ ਨਾਮ ਵੱਲਭਭਾਈ ਜ਼ਾਵੇਰਭਾਈ ਪਟੇਲ ਰੱਖਿਆ ਗਿਆ ਸੀ। ਇੱਕ ਨੌਜਵਾਨ ਵਕੀਲ ਦੇ ਰੂਪ ਵਿੱਚ ਸਖ਼ਤ ਮਿਹਨਤ ਜ਼ਰੀਏ ਉਨ੍ਹਾਂ ਨੇ ਢੁਕਵਾਂ ਪੈਸਾ ਬਚਾਇਆ ਤਾਂ ਕਿ ਉਹ ਇੰਗਲੈਂਡ ਵਿੱਚ ਉੱਚ ਸਿੱਖਿਆ ਪ੍ਰਾਪਤ ਕਰ ਸਕਣ। ਅਗਲੇ ਸਮੇਂ ਵਿੱਚ ਉਹ ਇੱਕ ਨਿਡਰ ਵਕੀਲ ਦੇ ਤੌਰ 'ਤੇ ਵੱਡੇ ਹੋਏ ਜਿਸ ਨੂੰ ਜਨ ਹਿਤ ਦੇ ਮੁੱਦਿਆਂ 'ਤੇ ਸਖ਼ਤ ਅਤੇ ਨਿਡਰ ਬੈਰਿਸਟਰ ਵਜੋਂ ਜਾਣਿਆ ਜਾਂਦਾ ਸੀ।

ਮਾਲੀਆ ਦਰਾਂ ਨੂੰ ਲੈ ਕੇ 1928 ਵਿੱਚ ਪ੍ਰਧਾਨ ਕਮਾਂਡਰ ਦੇ ਰੂਪ ਵਿੱਚ ਬਾਰਦੋਲੀ ਕਿਸਾਨ ਅੰਦੋਲਨ(Bardoli farmers’ movement) ਦੇ ਆਯੋਜਨ ਦੌਰਾਨ ਉਨ੍ਹਾਂ ਨੇ ਕਿਸਾਨਾਂ ਨੂੰ ਕਿਹਾ ਕਿ ਉਹ ਲੰਬੇ ਸਮੇਂ ਤੱਕ ਪ੍ਰੇਸ਼ਾਨੀਆਂ ਸਹਿਣ ਲਈ ਤਿਆਰ ਰਹਿਣ। ਇਸ ਲਈ ਸਰਦਾਰ ਦੀ ਅਗਵਾਈ ਵਿੱਚ ਚਲ ਰਿਹਾ ਇਹ ਅੰਦੋਲਨ ਸਰਕਾਰ 'ਤੇ ਦਬਾਅ ਬਣਾਉਣ ਅਤੇ ਬਦਲੀਆਂ ਦਰਾਂ ਨੂੰ ਵਾਪਸ ਕਰਾਉਣ ਵਿੱਚ ਸਫਲ ਰਿਹਾ। ਇੱਕ ਗ੍ਰਾਮ ਸਭਾ ਵਿੱਚ ਇੱਕ ਕਿਸਾਨ ਨੇ ਸਰਦਾਰ ਪਟੇਲ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ 'ਤੁਸੀਂ ਸਾਡੇ ਸਰਦਾਰ ਹੋ।' ਬਾਰਦੋਲੀ ਅੰਦੋਲਨ ਨੇ ਸਰਦਾਰ ਵੱਲਭਭਾਈ ਪਟੇਲ ਨੂੰ ਰਾਸ਼ਟਰੀ ਦ੍ਰਿਸ਼ 'ਤੇ ਪਛਾਣ ਦਿਵਾਈ।

ਭਾਰਤ ਦੀ ਏਕਤਾ ਦੇ ਨਿਰਮਾਤਾ ਨੂੰ ਸੱਚੀ ਸ਼ਰਧਾਂਜਲੀ ਦੇਣ ਲਈ ਗੁਜਰਾਤ ਦੇ ਵੜੋਦਰਾ ਦੇ ਨਜ਼ਦੀਕ ਸਾਧੂ ਬੇਟ ਨਾਂ ਦੇ ਦੀਪ 'ਤੇ 3.2 ਕਿਲੋਮੀਟਰ ਦੀ ਦੂਰੀ 'ਤੇ ਨਰਮਦਾ ਬੰਨ੍ਹ ਦੀ ਤਰਫ਼ ਸਰਦਾਰ ਪਟੇਲ ਦਾ 182 ਮੀਟਰ ਉੱਚਾ (597 ਫੁੱਟ) 'ਸਟੈਚੂ ਆਵ੍ ਯੂਨਿਟੀ' ਨਿਰਮਾਣ ਅਧੀਨ ਹੈ। ਪ੍ਰਸਿੱਧ ਮੂਰਤੀਕਾਰ ਰਾਮ ਵੀ. ਸੁਤਾਰ ਵੱਲੋਂ ਡਿਜ਼ਾਇਨ ਕੀਤੀ ਗਈ ਇਸ ਪ੍ਰਤਿਮਾ ਨੂੰ ਲਗਪਗ 20,000 ਵਰਗ ਮੀਟਰ ਖੇਤਰ ਵਿੱਚ ਫੈਲਾਉਣ ਦੀ ਯੋਜਨਾ ਹੈ ਅਤੇ ਇਸ ਦੇ ਆਸਪਾਸ 12 ਕਿਲੋਮੀਟਰ ਦੇ ਖੇਤਰ ਵਿੱਚ ਇੱਕ ਬਣਾਉਟੀ ਝੀਲ ਹੋਏਗੀ। ਇਸ ਪ੍ਰਤਿਮਾ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ 31 ਅਕਤੂਬਰ 2014 ਨੂੰ ਕੀਤੀ ਗਈ ਸੀ। ਨਿਰਮਾਣ ਕਾਰਜ ਸ਼ੁਰੂ ਹੋਣ ਤੋਂ ਕਰੀਬ ਇੱਕ ਸਾਲ ਪਹਿਲਾਂ ਇਸ ਪ੍ਰੋਜੈਕਟ ਦਾ ਰਸਮੀ ਰੂਪ ਨਾਲ ਐਲਾਨ ਕੀਤਾ ਗਿਆ ਸੀ। ਨਿਰਮਾਣ ਕਾਰਜ ਸ਼ੁਰੂ ਹੋਣ ਤੋਂ ਬਾਅਦ ਇਹ ਦੁਨੀਆ ਦੀ ਸਭ ਤੋਂ ਉੱਚੀ ਪ੍ਰਤਿਮਾ ਹੋਵੇਗੀ।

                                                                                            ******

*ਦੀਪਕ ਰਾਜ਼ਦਾਨ ਸੀਨੀਅਰ ਪੱਤਰਕਾਰ ਹਨ ਅਤੇ ਹੁਣ ਨਵੀਂ ਦਿੱਲੀ ਸਥਿਤ ਦਿ ਸਟੇਟਸਮੈਨ ਦੇ ਸੰਪਾਦਕੀ ਸਲਾਹਕਾਰ ਹਨ

ਲੇਖ ਵਿੱਚ ਪ੍ਰਗਟਾਏ ਵਿਚਾਰ ਲੇਖਕ ਦੇ ਆਪਣੇ ਹਨ